Breaking NewsD5 specialIndiaNewsPoliticsPunjab

ਮੱਕੜ ਦਾ ਬਾਦਲਾਂ ਦੀ ਮਾਫ਼ੀ ‘ਤੇ ਹਾਸਾ ! (ਵੀਡੀਓ)

ਅੰਮ੍ਰਿਤਸਰ : ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਤੋਂ ਹੋਈਆਂ ਭੁੱਲਾਂ ਸਬੰਧੀ ਅਕਾਲੀ ਦਲ ਨੇ ਭੁੱਲਾਂ ਬਖਸ਼ਾਉਣ ਲਈ ਦਰਬਾਰ ਸਾਹਿਬ ਵਿਖੇ ਸੇਵਾ ਕੀਤੀ ਜਿਸ ਤੋਂ ਬਾਅਦ ਅਕਾਲੀ ਦਲ ਨੂੰ ਵਿਰੋਧੀਆਂ ਵਲੋਂ ਲਗਾਤਾਰ ਨਿਸ਼ਾਨੇ ‘ਤੇ ਲਿਆ ਜਾ ਰਿਹਾ ਹੈ ਤੇ ਹੁਣ ਇਸ ਮਾਮਲੇ ‘ਤੇ ਸਾਬਕਾ ਐਸਜੀਪੀਸੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਵੀ ਅਕਾਲੀ ਦਲ ਦੇ ਭੁੱਲ ਬਖਸ਼ਾਓ ਅਭਿਆਨ ਨੂੰ ਠੀਕ ਠਹਿਰਾਇਆ ਤੇ ਕਿਹਾ ਜੇਕਰ ਅਕਾਲੀ ਦਲ ਦੀ ਸਾਬਕਾ ਸਰਕਾਰ ਦੇ ਕਾਰਜਕਾਲ ‘ਚ ਹੋਈਆਂ ਗਲਤੀਆਂ ਦੀ ਮੁਆਫੀ ਮੰਗਣਾ ਗਲਤ ਗੱਲ ਨਹੀ ਹੈ।

Read Also ਫੇਰ ਕੀਤੀ ਬੱਜਰ ਗ਼ਲਤੀ, ਹੰਕਾਰ ‘ਚ ਡੁੱਬਿਆ ਬਾਦਲ ਪਰਿਵਾਰ (ਵੀਡੀਓ)

ਬਰਗਾੜੀ ਮੋਰਚੇ ਦੀ ਸਮਾਪਤੀ ‘ਤੇ ਵੀ ਸਾਬਕਾ ਪ੍ਰਧਾਨ ਨੇ ਮੋਰਚੇ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ ਤੇ ਕਿਹਾ ਇਸ ਬਰਗਾੜੀ ਮੋਰਚਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਪੀੜਤਾਂ ਨੂੰ ਇਨਸਾਫ ਦਵਾਉਣ ਲਈ ਲਗਾਇਆ ਗਿਆ ਸੀ। ਜਿਸ ਦੀ ਜੁਆਬਦੇਹੀ ਮੋਰਚੇ ਨੂੰ ਸਮਾਪਤੀ ਕਰਨ ਵਾਲੇ ਜਥੇਦਾਰਾਂ ਦੀ ਬਣਦੀ ਹੈ। ਅਕਾਲੀ ਦਲ ਦਾ ਬਿਨ੍ਹਾ ਕਿਸੇ ਸਜ਼ਾ ਤੋਂ ਸਿੱਖ ਸੰਗਤ ਤੋਂ ਮਾਫੀ ਮੰਗਣਾ ਜਿੱਥੇ ਕਈ ਸਵਾਲੀਆਂ ਚਿੰਨਾਂ ਨੂੰ ਖੜਾ ਕਰ ਰਿਹਾ ਹੈ। ਉਥੇ ਹੀ ਅਕਾਲੀ ਦਲ ਨੂੰ ਆਪਣੇ ਕਾਰਜਕਾਲ ਦੌਰਾਨ ਹੋਈਆਂ ਗਲਤੀਆਂ ਨੂੰ ਸਪੱਸ਼ਟ ਕਰਨ ਦਾ ਵਿਰੋਧੀਆਂ ਵਲੋਂ ਲਗਾਤਾਰ ਮੱਦਾ ਚੁੱਕਿਆ ਜਾ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button