Breaking NewsD5 specialInternationalNewsSportsTop News

Pakistani ਕ੍ਰਿਕੇਟਰ ਨੇ ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼

ਲ਼ਕਰਾਚੀ : ਦੱਖਣੀ ਸਿੰਧ ਪ੍ਰਾਂਤ ਦੇ ਹੈਦਰਾਬਾਦ ਦੇ ਨੌਜਵਾਨ ਕ੍ਰਿਕੇਟਰ ਨੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ, ਕਿਉਂਕਿ ਉਸ ਨੂੰ ਪਾਕਿਸਤਾਨੀ ਕ੍ਰਿਕੇਟ ਬੋਰਡ (ਪੀ.ਸੀ.ਬੀ.) ਦੀ ਅੰਤਰ ਸ਼ਹਿਰ ਚੈਂਪੀਅਨਸ਼ਿਪ ਲਈ ਉਸ ਦੀ ਘਰੇਲੂ ਟੀਮ ਵਿਚ ਨਹੀਂ ਚੁਣਿਆ ਗਿਆ। ਤੇਜ਼ ਗੇਂਦਬਾਜ਼ ਸ਼ੋਏਬ ਨੇ ਆਪਣੀ ਬਾਂਹ ਵੱਢ ਲਈ ਸੀ ਤੇ ਪਰਿਵਾਰ ਦੇ ਮੈਂਬਰ ਉਸ ਨੂੰ ਹੰਗਾਮੀ ਸਥਿਤੀ ਵਿਚ ਹਸਪਤਾਲ ਲੈ ਕੇ ਗਏ। ਪਰਿਵਾਰ ਦੇ ਇਕ ਮੈਂਬਰ ਨੇ ਦੱਸਿਆ ਕਿ ਅੰਤਰ ਸ਼ਹਿਰ ਚੈਂਪੀਅਨਸ਼ਿਪ ਲਈ ਟ੍ਰਾਇਲਾਂ ਤੋਂ ਬਾਅਦ ਕੋਚ ਨੇ ਸ਼ੋਏਬ ਨੂੰ ਟੀਮ ਵਿਚ ਨਹੀਂ ਚੁਣਿਆ, ਜਿਸ ਤੋਂ ਬਾਅਦ ਉਸ ਨੇ ਡਿਪਰੈਸ਼ਨ ਕਾਰਨ ਖੁਦ ਨੂੰ ਕਮਰੇ ਵਿਚ ਬੰਦ ਕਰ ਲਿਆ।

Sidhu Moosewala ਦੇ SYL Song ਤੋਂ ਬਾਅਦ Bhagwant Mann ਦਾ ਵੱਡਾ ਐਲਾਨ | D5 Channel Punjabi

ਪਰਿਵਾਰ ਦੇ ਮੈਂਬਰ ਨੇ ਕਿਹਾ, ਸਾਨੂੰ ਉਹ ਆਪਣੇ ਕਮਰੇ ਦੇ ਬਾਥਰੂਮ ਵਿਚ ਮਿਲਿਆ ਅਤੇ ਉਸ ਦੀ ਬਾਂਹ ਵੱਢ ਹੋਈ ਸੀ। ਉਹ ਬੇਹੋਸ਼ ਸੀ ਅਤੇ ਅਸੀਂ ਉਸ ਨੂੰ ਤੁਰੰਤ ਹਸਪਤਾਲ ਲੈ ਗਏ, ਜਿੱਥੇ ਅਜੇ ਵੀ ਉਸ ਦੀ ਹਲਾਤ ਨਾਜ਼ੁਕ ਬਣੀ ਹੋਈ ਹੈ। ਫਰਵਰੀ 2018 ਵਿਚ ਕਰਾਚੀ ਦੇ ਅੰਡਰ-19 ਕ੍ਰਿਕੇਟਰ ਮੁਹੰਮਦ ਜਾਰਯਾਬ ਨੇ ਸ਼ਹਿਰ ਦੀ ਅੰਡਰ-19 ਟੀਮ ਵਿਚੋਂ ਬਾਹਰ ਕੀਤੇ ਜਾਣ ’ਤੇ ਆਪਣੇ ਘਰ ਵਿਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button