Breaking NewsD5 specialNewsPunjabTop News

Chandigarh Police ਨੇ ਕਾਂਵੜ ਯਾਤਰਾ ‘ਤੇ ਲਗਾਈ ਰੋਕ, ‘ਉਲੰਘਣਾ ਕਰਨ ‘ਤੇ ਹੋ ਸਕਦੀ ਹੈ ਕਾਨੂੰਨੀ ਕਾਰਵਾਈ’

ਚੰਡੀਗੜ੍ਹ : ਦੇਸ਼ ‘ਚ ਕੋਰੋਨਾ ਮਹਾਮਾਰੀ ਦੇ ਕਾਰਨ ਉਤਰਾਖੰਡ ਸਰਕਾਰ ਨੇ ਕਾਂਵੜ ਯਾਤਰਾ ‘ਤੇ ਰੋਕ ਲਗਾਉਣ ਦਾ ਫੈਸਲਾ ਕੀਤਾ ਹੈ। ਉਤਰਾਖੰਡ ਪੁਲਿਸ ਨੇ ਟਵੀਟ ਕਰ ਜਾਣਕਾਰੀ ਦਿੱਤੀ, ਕੋਰੋਨਾ ਸੰਕਰਮਣ ਨੂੰ ਧਿਆਨ ‘ਚ ਰੱਖਦੇ ਹੋਏ ਇਸ ਸਾਲ ਹੋਣ ਵਾਲੀ ਕਾਂਵੜ ਯਾਤਰਾ ਨੂੰ ਮੁਲਤਵੀ ਕੀਤਾ ਗਿਆ ਹੈ। ਸ਼ਰਧਾਲੂਆਂ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਵਾਰ ਹਰਿਦੁਆਰ ਨਾ ਆਉਣ। ਆਪਣੇ – ਆਪਣੇ ਸਥਾਨ ਦੇ ਸਿਵਲਿੰਗ ਤੇ ਹੀ ਸ਼ਿਵਰਾਤਰੀ ‘ਤੇ ਜਲ ਚੜਾਉਣ।

🔴LIVE| ਹਰਜੀਤ ਗਰੇਵਾਲ ਨੇ ਫਿਰ ਦਿੱਤਾ ਵਿਵਾਦਤ ਬਿਆਨ,ਭੜਕੇ ਕਿਸਾਨ,ਕੀਤਾ ਵੱਡਾ ਐਲਾਨ !ਭਾਜਪਾ ਪ੍ਰਧਾਨ ਨੂੰ ਲਿਖੀ ਚਿੱਠੀ!

ਉਥੇ ਹੀ ਚੰਡੀਗੜ੍ਹ ਪੁਲਿਸ ਨੇ ਵੀ ਲੋਕਾਂ ਨੂੰ ਇਸ ਵਾਰ ਕਾਂਵੜ ਯਾਤਰਾ ‘ਤੇ ਨਾ ਜਾਣ ਦੀ ਅਪੀਲ ਕੀਤੀ ਹੈ। ਚੰਡੀਗੜ੍ਹ ਪੁਲਿਸ ਨੇ ਕਿਹਾ ਕਿ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ ‘ਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ। ਦੱਸ ਦਈਏ ਕਿ ਸਾਵਣ ਮਹੀਨੇ ‘ਚ ਹਰ ਸਾਲ ਦੇਸ਼ ਭਰ ਤੋਂ ਸ਼ਿਵ ਭਗਤ ਹਰਿਦੁਆਰ ਪਹੁੰਚਦੇ ਹਨ। ਕੋਰੋਨਾ ਮਹਾਮਾਰੀ ਦੇ ਕਾਰਨ ਇਸ ਸਾਲ ਸ਼ਿਵ ਭਗਤਾਂ ਨੂੰ ਯੂਟੀ ਪੁਲਿਸ ਨੇ ਅਪੀਲ ਕੀਤੀ ਹੈ ਕਿ ਇਸ ਵਾਰ ਕਾਂਵੜ ਯਾਤਰਾ ਨੂੰ ਰੋਕ ਦਿਓ। ਉਤਰਾਖੰਡ ਸਰਕਾਰ ਨੇ ਪਹਿਲਾਂ ਹੀ ਕਾਂਵੜ ਯਾਤਰਾ ‘ਤੇ ਰੋਕ ਲਗਾ ਦਿੱਤੀ ਹੈ।

ਘਰ ਦੇ ਗੇਟ ਅੱਗੇ ਖੜ੍ਹੀ ਸੀ ਇਕੱਲੀ ਕੁੜੀ,ਮੁੰਡੇ ਨੇ ਦੇਖਣ ਸਾਰ ਸਾਂਭ ਲਿਆ ਮੌਕਾ || D5 Channel Punjabi

ਕੋਰੋਨਾ ਮਹਾਮਾਰੀ ਦੀ ਹਾਲਤ ਨੂੰ ਦੇਖਦੇ ਹੋਏ ਇਹ ਕਦਮ ਚੁੱਕਿਆ ਗਿਆ ਹੈ। ਪਿਛਲੇ ਸਾਲ ਵੀ ਕਾਂਵੜ ਯਾਤਰਾ ‘ਤੇ ਰੋਕ ਲਗਾਈ ਗਈ ਸੀ। ਕਾਂਵੜ ਯਾਤਰਾ ਸਾਵਣ ਮਹੀਨੇ ‘ਚ ਗੁਰੂ ਪੂਰਨਮਾਸ਼ੀ ਤੋਂ ਸ਼ੁਰੂ ਹੋ ਕੇ ਮਹਾਸ਼ਿਵਰਾਤਰੀ ਤੱਕ ਚੱਲਦੀ ਹੈ। ਜ਼ਿਕਰਯੋਗ ਹੈ ਕਿ ਲੱਖਾਂ ਦੀ ਗਿਣਤੀ ‘ਚ ਸ਼ਰਧਾਲੂ ਇਸ ਯਾਤਰਾ ‘ਚ ਸ਼ਾਮਿਲ ਹੁੰਦੇ ਹਨ। ਹਰਿਦੁਆਰ ਤੋਂ ਲੈ ਕੇ ਯੂਪੀ,ਰਾਜਸਥਾਨ, ਹਰਿਆਣਾ, ਪੰਜਾਬ ਅਤੇ ਦਿੱਲੀ ਤੱਕ ਕਾਂਵੜੀਆਂ ਦੀ ਸੁਰੱਖਿਆ ਲਈ ਵੱਡੇ ਪੈਮਾਨੇ ‘ਤੇ ਇੰਤਜਾਮ ਕੀਤੇ ਜਾਂਦੇ ਹਨ। ਇਸਦੇ ਚੱਲਦਿਆਂ ਇਨ੍ਹਾਂ ਰਾਜਾਂ ਦੇ ਕਈ ਕਾਰੋਬਾਰੀਆਂ ਦੀ ਇਸ ਮਹੀਨੇ ‘ਚ ਕਾਫ਼ੀ ਕਮਾਈ ਹੁੰਦੀ ਹੈ। ਹਾਲਾਂਕਿ ਯਾਤਰਾ ‘ਤੇ ਰੋਕ ਲੱਗਣ ਨਾਲ ਉਨ੍ਹਾਂ ਦੇ ਹੱਥ ਇਸ ਸਾਲ ਵੀ ਨਿਰਾਸ਼ਾ ਲੱਗੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button