Breaking NewsD5 specialIndiaNewsPoliticsPunjab

ਫੇਰ ਕੀਤੀ ਬੱਜਰ ਗ਼ਲਤੀ, ਹੰਕਾਰ ‘ਚ ਡੁੱਬਿਆ ਬਾਦਲ ਪਰਿਵਾਰ (ਵੀਡੀਓ)

ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਰਖਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣ ਤੋਂ ਬਾਅਦ ਆਖਰਕਾਰ ਅਕਾਲੀ ਸੁਪਰੀਮੋ ਪ੍ਰਕਾਸ਼ ਸਿੰਘ ਬਾਦਲ ਮੀਡੀਆ ਨੂੰ ਮੁਖਾਤਿਬ ਹੋ ਹੀ ਗਏ। ਵਾਰ-ਵਾਰ ਮੀਡੀਆ ਵੱਲੋਂ ਇਹ ਸਵਾਲ ਪੁੱਛਣ ਕਿ ਕਿਸ ਗੱਲ ਦੀ ਮਾਫ਼ੀ ਮੰਗ ਰਹੇ ਹੋ, ਵੱਡੇ ਬਾਦਲ ਅੱਜ ਦੇ ਦਿਨ ਵੀ ਖਿਝ ਗਏ ਤੇ ਉਨ੍ਹਾਂ ਅੱਗੋਂ ਮੀਡੀਆ ਨੂੰ ਹੀ ਸੁਆਲ ਕਰ ਦਿੱਤਾ ਕਿ “ਅਸੀਂ ਕਿਹੜਾ ਗੁਰੂ ਸਾਹਿਬ ਨੂੰ ਲਿਸਟਾਂ ਦੇਣੀਆਂ ਨੇ ਕਿ ਕਿਹੜੀ ਕਿਹੜੀ ਭੁੱਲ ਚੁੱਕ ਲਈ ਮਾਫ਼ੀ ਮੰਗ ਰਹੇ ਹਾਂ।”

Read Also ਪਾਠ ਦਾ ਭੋਗ, ਸੁਣੋ ਬਾਦਲਾਂ ਲਈ ਕੀ ਹੁਕਮਨਾਮਾ ਆਇਆ (ਵੀਡੀਓ)

ਇਸ ਮੌਕੇ ਉੱਥੇ ਮੌਜੂਦ ਵੱਡੀ ਗਿਣਤੀ ਵਿਚ ਮੀਡੀਆ ਕਰਮੀਆਂ ਨੇ ਸੱਜਿਓ, ਖੱਬਿਓ, ਸਾਹਮਣਿਉਂ ਤੇ ਪਿੱਛੋਂ ਸਵਾਲਾਂ ਦੀ ਬੁਛਾਰ ਕਰਨੀ ਜਾਰੀ ਰੱਖੀ, ਪਰ 70 ਸਾਲ ਦਾ ਸਿਆਸੀ ਤਜ਼ਰਬਾ ਰੱਖਣ ਵਾਲੇ ਪ੍ਰਕਾਸ਼ ਸਿੰਘ ਬਾਦਲ ਦਾ ਸਿਆਸੀ ਵਾਲ ਵੀ ਵਿੰਗਾ ਨਹੀਂ ਹੋਇਆ ਕਿਉਂਕਿ ਅੱਜ ਉਨ੍ਹਾਂ ਨੇ ਦੋਵੇਂ ਹੱਥ ਜੋੜੇ ਹੋਏ ਸਨ ਤੇ ਜਿਹੜਾ ਕੋਈ ਸਵਾਲ ਕਰਦਾ ਸੀ। ਇਸ ਦੌਰਾਨ ਵਿੱਚ ਵਿੱਚ ਪ੍ਰਕਾਸ਼ ਸਿੰਘ ਬਾਦਲ ਦੇ ਬਿਲਕੁਲ ਨਜ਼ਦੀਕ ਬੈਠੇ ਉਨ੍ਹਾਂ ਦੇ ਮੀਡੀਆ ਸਲਾਹਕਾਰ ਹਰਚਰਨ ਸਿੰਘ ਬੈਂਸ ਗੱਲ ਗੱਲ ਤੇ ਆਪਣੇ ਮੂੰਹ ’ਤੇ ਹੱਥ ਰੱਖ ਕੇ ਵੱਡੇ ਬਾਦਲ ਦੇ ਕੰਨ ਵਿੱਚ ਪਤਾ ਨਹੀਂ ਕੀ ਕਹਿੰਦੇ ਰਹੇ ਜਿਸ ਤੋਂ ਬਾਅਦ ਬਾਦਲ ਸਵਾਲ ਕਰਨ ਵਾਲੇ ਪੱਤਰਕਾਰ ਵੱਲੋਂ ਮੂੰਹ ਹਟਾ ਕੇ ਦੂਜੇ ਪੱਤਰਕਾਰ ਵੱਲ ਵੇਖਣ ਲੱਗ ਪੈਂਦੇ।

ਇਸ ਉਪਰੰਤ ਜਦੋਂ ਦੂਜਾ ਪੱਤਰਕਾਰ ਸਵਾਲ ਕਰਨ ਲੱਗ ਪੈਂਦਾ ਤਾਂ ਬੈਂਸ ਦੀ ਕੰਨ ਵਿੱਚ ਵੱਜੀ ਫੂਕ ਮਹਿਸੂਸ ਕਰਨ ਤੋਂ ਬਾਅਦ ਬਾਦਲ ਸਾਹਿਬ ਕਿਸੇ ਹੋਰ ਪੱਤਰਕਾਰ ਨੂੰ ਮੁਖਾਤਿਬ ਹੋ ਜਾਂਦੇ। ਇੰਝ ਕਰਦਿਆਂ ਕਰਦਿਆਂ ਪਤਾ ਹੀ ਨਹੀਂ ਉਹ ਸਮਾਂ ਕਦੋਂ ਆ ਗਿਆ ਜਦੋਂ ਬਾਦਲ ਸਾਹਿਬ ਨੇ ਉਠਣ ਲਈ ਬਾਹਵਾਂ ਉੱਚੀਆਂ ਕੀਤੀਆਂ ਤੇ ਨਾਲ ਖੜ੍ਹੇ ਸੁਰੱਖਿਆ ਕਰਮੀਆਂ ਅਤੇ ਹਰਚਰਨ ਬੈਂਸ ਨੇ ਉਨ੍ਹਾਂ ਨੂੰ ਬਾਹਵਾਂ ਤੋਂ ਫੜ੍ਹ ਕੇ ਉਠਾ ਲਿਆ ਤੇ ਉਹ ਹੌਲੀ ਹੌਲੀ ਤੁਰਦੇ ਬਾਹਰ ਲੰਘ ਗਏ ਤੇ ਮੀਡੀਆ ਕਰਮੀ ਦੇਖਦੇ ਹੀ ਰਹਿ ਗਏ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button