IndiaTop News

ਪੰਜ ਸਾਲਾਂ ’ਚ ਸਾਈਬਰ ਧੋਖੇ ਦੇ ਮਾਮਲੇ 3 ਗੁਣਾ ਵਧੇ, ਰਾਜ ਸਭਾ ’ਚ 2020 ਤੋਂ 2024 ਤੱਕ ਦੇ ਅੰਕੜੇ ਪੇਸ਼

ਨਵੀਂ ਦਿੱਲੀ (ਪੀਟੀਆਈ) : ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਸੰਸਦ ਵਿਚ ਦੱਸਿਆ ਕਿ 2020 ਤੋਂ 2024 ਤੱਕ ਪੰਜ ਸਾਲਾਂ ਵਿਚ ਦੇਸ਼ ਵਿਚ ਸਾਈਬਰ ਧੋਖੇ ਦੇ ਮਾਮਲੇ ਕਰੀਬ ਤਿੰਨ ਗੁਣਾ ਵੱਧ ਗਏ ਹਨ। 2024 ਵਿਚ ਤੇਲੰਗਾਨਾ ਵਿਚ ਸਾਈਬਰ ਅਪਰਾਧ ਦੇ ਸਭ ਤੋਂ ਵੱਧ ਮਾਮਲੇ ਦਰਜ ਕੀਤੇ ਗਏ।
ਰਾਜ ਸਭਾ ਵਿਚ ਲਿਖਤੀ ਜਵਾਬ ਵਿਚ ਗ੍ਰਹਿ ਰਾਜ ਮੰਤਰੀ ਬੰਡੀ ਸੰਜੈ ਕੁਮਾਰ ਨੇ ਦੱਸਿਆ ਕਿ ਕੌਮੀ ਅਪਰਾਧ ਰਿਕਾਰਡ ਬਿਊਰੋ (ਐੱਨਸੀਆਰਬੀ) ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ 2020 ਵਿਚ ਸਾਈਬਰ ਧੋਖੇ ਦੇ ਮਾਮਲੇ 10,395 ਸਨ। ਫਿਰ 2021 ਵਿਚ 14,007, 2022 ਵਿਚ 17,470, 2023 ਵਿਚ 19,466 ਅਤੇ 2024 ਵਿਚ 29,758 ਮਾਮਲੇ ਸਾਹਮਣੇ ਆਏ। 2024 ਵਿਚ ਆਨਲਾਈਨ ਬੈਂਕਿੰਗ ਧੋਖੇ ਦੇ ਸਭ ਤੋਂ ਵੱਧ 4,659 ਮਾਮਲੇ ਦਰਜ ਕੀਤੇ ਗਏ। ਇਸ ਤੋਂ ਬਾਅਦ ਕਰੈਡਿਟ ਜਾਂ ਡੈਬਿਟ ਕਾਰਡ ਧੋਖਾ (3,829), ਮਾਰਕੀਟਿੰਗ ਜਾਂ ਨਿਵੇਸ਼ ਧੋਖਾ (3,044), ਏਟੀਐੱਮ ਧੋਖਾ (1,659), ਧੋਖੇ ਵਾਲੀਆਂ ਕਾਲਾਂ ਜਾਂ ਵਿਸ਼ਿੰਗ (1,264), ਗੇਮਿੰਗ ਐਪ ਜਾਂ ਵੈੱਬਸਾਈਟ ਧੋਖਾ (1,019), ਓਟੀਪੀ ਧੋਖਾ (965) ਅਤੇ ਈ-ਵਾਲੇਟ ਜਾਂ ਯੂਪੀਆਈ ਧੋਖਾ (723) ਦੇ ਮਾਮਲੇ ਸਾਹਮਣੇ ਆਏ। ਮੰਤਰੀ ਨੇ ਦੱਸਿਆ ਕਿ ਗੇਮਿੰਗ ਐਪ ਜਾਂ ਵੈਬਸਾਈਟ, ਮਾਰਕੀਟਿੰਗ ਜਾਂ ਨਿਵੇਸ਼ ਧੋਖਾ, ਧੋਖਾ ਕਾਲ ਜਾਂ ਵਿਸ਼ਿੰਗ ਅਤੇ ਈ-ਵਾਲੇਟ ਜਾਂ ਯੂਪੀਆਈ ਧੋਖੇ ਤਹਿਤ ਵੱਖ-ਵੱਖ ਡਾਟਾ 2024 ਤੋਂ ਲਿਆ ਹੈ। ਸੂਬਾਵਾਰ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ 2024 ਵਿਚ ਸਾਈਬਰ ਧੋਖੇ ਦੇ ਤੇਲੰਗਾਨਾ ਵਿਚ ਸਭ ਤੋਂ ਵੱਧ 18,922 ਮਾਮਲੇ ਦਰਜ ਕੀਤੇ ਗਏ। ਇਵੇਂ ਹੀ ਬਿਹਾਰ (4,020), ਮਹਾਰਾਸ਼ਟਰ (2,827) ਅਤੇ ਓਡੀਸ਼ਾ (1,546) ਦਾ ਨੰਬਰ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button