Breaking NewsEntertainmentNews

ਪਤਨੀ ਤੋਂ ਸ਼ਰੇਆਮ ਥੱਪੜ ਖਾ ਚੁੱਕੇ ਹਨ ਬਾਲੀਵੁੱਡ ਇਹ ਸਿਤਾਰੇ

ਵੈਲੇਨਟਾਈਨ ਡੇਅ ਵੀਕ ਖਤਮ ਹੋਣ ਦੀ ਕਗਾਰ ਤੇ ਹੈ ਅਤੇ ਅੱਜ ਸਲੈਪ ਡੇਅ ਨੇ ਦਸਤਕ ਦਿੱਤਾ। ਬਾਲੀਵੁਡ ਦੇ ਕਈ ਸਿਤਾਰੇ ਹਨ ਜੋ ਆਪਣੇ ਫੈਨਜ਼ ਦੇ ਦਿਲਾਂ ਤੇ ਤਾਂ ਬਰਾਬਰ ਰਾਜ ਕਰ ਰਹੇ ਹਨ ਪਰ ਜਦੋਂ ਗੱਲ ਆਉਂਦੀ ਹੈ ਲਾਈਫ ਪਾਰਟਨਰ ਦੀ ਤਾਂ ਕੁੱਝ ਅਣਬਣ ਦੇਖਣ ਨੂੰ ਮਿਲ ਹੀ ਜਾਂਦੀ ਹੈ। ਅਜਿਹੇ ‘ਚ ਪਤਨੀ ਅਤੇ ਜਾਂ ਫਿਰ ਐਕਸ ਨਾਲ ਜਿਆਦਾ ਝਗੜਾ ਹੋਣ ਦੀ ਗੱਲ ਮਾਰ ਕੁਟ ਤੇ ਪਹੁੰਚ ਜਾਂਦੀ ਹੈ। ਅਜਿਹੇ ਵਿੱਚ ਗੱਲ ਕਰਾਂਗੇ ਉਨ੍ਹਾਂ 5 ਸਿਤਾਰਿਆਂ ਦੀ ਜੋ ਆਪਣੀ ਪਤਨੀ ਅਤੇ ਐਕਸ ਤੋਂ ਥੱਪੜ ਖਾ ਚੁੱਕੇ ਹਨ।

ਇਸ ਲਿਸਟ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਬਾਲੀਵੁਡ ਦੇ ਖਿਡਾਰੀ ਕੁਮਾਰ ਯਾਨੀ ਅਕਸ਼ੇ ਕੁਮਾਰ ਦੀ। ਫਿਲਮ ਅੰਦਾਜ਼ ਅਤੇ ਮੁਝਸੇ ਸ਼ਾਦੀ ਕਰੋਗੀ ਦੇ ਦੌਰਾਨ ਅਕਸ਼ੇ ਅਤੇ ਪ੍ਰਿਯੰਕਾ ਚੋਪੜਾ ਨੂੰ ਹੌਟ ਕਪਲ ਵਿੱਚ ਗਿਣਿਆ ਜਾਂਦਾ ਸੀ ਪਰ ਇਸ ਗੱਲ ਤੋਂ ਟਵਿੰਕਲ ਬੇਹੱਦ ਨਾਰਾਜ਼ ਸੀ। ਅਜਿਹੇ ਵਿੱਚ ਇੱਕ ਹੋਟਲ ਦੀ ਲਾਬੀ ਵਿੱਚ ਟਵਿੰਕਲ ਨੇ ਅਕਸ਼ੇ ਦੇ ਮੂੰਹ ਤੇ ਜੋਰਦਾਰ ਥੱਪੜ ਲਗਾ ਦਿੱਤਾ ਅਤੇ ਇਹ ਧਮਕੀ ਦਿੱਤੀ ਕਿ ਉਹ ਪ੍ਰਿਯੰਕਾ ਚੋਪੜਾ ਦੇ ਨਾਲ ਹੁਣ ਕੋਈ ਫਿਲਮ ਸਾਈਨ ਨਹੀਂ ਕਰਨਗੇ। ਦੱਸ ਦੇਈਏ ਕਿ ਗੱਲ ਇੱਥੇ ਤੱਕ ਪਹੁੰਚ ਗਈ ਸੀ ਕਿ ਟਵਿੰਕਲ ਨੇ ਅਕਸ਼ੇ ਨੂੰ ਘਰ ਛੱਡਣ ਤੱਕ ਨੂੰ ਕਹਿ ਦਿੱਤਾ ਸੀ।

Read Also ਸਿੱਖਾਂ ਦੇ ਕਾਤਲਾਂ ਨੂੰ ਮਾਰਿਆ ਥੱਪੜ, ਅਦਾਲਤ ‘ਚ ਹੰਗਾਮਾ, ਵੇਖੋ ਪੂਰੀ ਵੀਡੀਓ

ਬਾਲੀਵੁਡ ਦੇ ਸੀਰੀਅਲ ਕਿਸਰ ਇਮਰਾਨ ਹਾਸ਼ਮੀ ਵੀ ਆਪਣੀ ਪਤਨੀ ਤੋਂ ਥੱਪੜ ਖਾ ਚੁੱਕੇ ਹਨ। ਇਮਰਾਨ ਹਾਸ਼ਮੀ ਨੇ ਖੁਦ ਦੱਸਿਆ ਕਿ ਪਤਨੀ ਪਰਵੀਨ ਨੇ ਉਨ੍ਹਾਂ ਦੀ ਹਰ ਫਿਲਮ ਦੀ ਪਹਿਲੀ ਸਕ੍ਰੀਨ ਦੇਖਣ ਤੋਂ ਬਾਅਦ ਉਸ ਨੂੰ ਥੱਪੜ ਮਾਰਿਆ ਹੈ। ਟੀਵੀ ਅਦਾਕਾਰ ਤੋਂ ਬਾਲੀਵੁਡ ਅਦਾਕਾਰ ਬਣੇ ਸੁਸ਼ਾਂਤ ਸਿੰਘ ਰਾਜਪੂਤ ਅਤੇ ਐਕਸ ਗਰਲਫ੍ਰੈਂਡ ਅੰਕਿਤਾ ਲੋਖੰਡੇ ਦੇ ਵਿੱਚ ਯਸ਼ਰਾਜ ਸਟੂਡਿਓ ਵਿੱਚ ਭਾਰੀ ਵਿਵਾਦ ਦੇਖਿਆ ਗਿਆ ਸੀ। ਇਸ ਵਿੱਚ ਅੰਕਿਤਾ ਬਹੁਤ ਜਿਆਦਾ ਗੁੱਸੇ ਵਿੱਚ ਆ ਗਈ ਅਤੇ ਉਸ ਨੇ ਸ਼ਰੇਆਮ ਸੁਸ਼ਾਂਤ ਨੂੰ ਜੋਰਦਾਰ ਥੱਪੜ ਲਗਾ ਦਿੱਤਾ।

ਇਸ ਕੜੀ ਵਿੱਚ ਅਦਾਕਾਰਾ ਬਿਪਾਸ਼ਾ ਬਾਸੂ ਦੇ ਪਤੀ ਅਤੇ ਅਦਾਕਾਰ ਕਰਨ ਸਿੰਘ ਗਰੋਵਰ ਵੀ ਇੱਕ ਵਾਰ ਸਾਬਕਾ ਪਤਨੀ ਜੈਨੀਫਰ ਵਿੰਗੇਟ ਤੋਂ ਥੱਪੜ ਖਾ ਚੁੱਕੇ ਹਨ। ਇਹ ਗੱਲ ਉਦੋਂ ਦੀ ਹੈ ਜਦੋਂ ਦੋਵੇਂ ਟੀਵੀ ਸ਼ੋਅ ਦਿਲ ਮਿਲ ਗਏ ਦੇ ਦੌਰਾਨ ਇੱਕ ਦੂਜੇ ਨੂੰ ਡੇਟ ਕਰ ਰਹੇ ਸਨ। ਵਿੰਗੇਟ ਨੇ ਕਰਨ ਨੂੰ ਨਿਕੋਲ ਅਤੇ ਸ਼ਰਧਾ ਦੇ ਚਲਦੇ ਥੱਪੜ ਲਗਾ ਦਿੱਤਾ ਸੀ। ਇਸ ਤੋਂ ਬਾਅਦ ਦੋਹਾਂ ਵਿੱਚ ਕਈ ਮਹੀਨਿਆਂ ਤੱਕ ਗੱਲਬਾਤ ਬੰਦ ਰਹੀ , ਇੱਥੋਂ ਤੱਕ ਕਿ ਇਸਦੇ ਸੀਨ ਵੀ ਅਲੱਗ-ਅਲੱਗ ਸ਼ੂਟ ਕੀਤੇ ਗਏ ਸਨ।

ਮਾਡਲ ਤੋਂ ਅਦਾਕਾਰ ਬਣੇ ਆਰਿਅਨ ਵੈਦ ਹਾਲਾਂਕਿ ਇੰਨੇ ਹਿੱਟ ਸਾਬਿਤ ਨਹੀਂ ਹੋਏ। ਉਸ ਨੂੰ ਬਾਲੀਵੁਡ ਦੀ ਗਿਣੀ ਚੁਣੀ ਫਿਲਮਾਂ ਵਿੱਚ ਵੀ ਦੇਖਿਆ ਗਿਆ ਹੈ। ਦੱਸ ਦੇਈਏ ਕਿ ਉਹ ਯੂਟੀਵੀ ਬਿੰਦਾਸ ਤੇ ਪ੍ਰਸਾਰਿਤ ਹੋਣ ਵਾਲੇ ਰਿਐਲਿਟੀ ਸ਼ੋਅ ਲਵ ਬ੍ਰੇਕਅੱਪ ਵਿੱਚ ਆਪਣੀ ਅਮਰੀਕਨ ਪਤਨੀ ਅਲੈਕਜੈਂਡਰਾ ਕਾਪਲੇ ਨਾਲ ਵਿਵਾਦ ਕਰ ਬੈਠੇ ਸਨ। ਵਿਵਾਦ ਬਹੁਤ ਹੀ ਜਿਆਦਾ ਵੱਧ ਗਿਆ ਸੀ ਅਤੇ ਇਸ ਵਿੱਚ ਉਨ੍ਹਾਂ ਦੀ ਪਤਨੀ ਨੇ ਉਸ ਨੂੰ ਸ਼ੋਅ ਵਿੱਚ 2 ਥੱਪੜ ਲਗਾ ਦਿੱਤੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button