Breaking NewsD5 specialIndiaInternationalNews

ਕੀ ਲੜਕੀ ਦੇ ਚਮਗਿੱਦੜ ਖਾਣ ਨਾਲ ਦੁਨੀਆਭਰ ‘ਚ ਫੈਲਿਆ ਕੋਰੋਨਾ ਵਾਇਰਸ !

ਨਵੀਂ ਦਿੱਲੀ : ਕੋਰੋਨਾ ਵਾਇਰਸ ਹੁਣ ਭਾਰਤ ਤੱਕ ਪਹੁੰਚ ਚੁੱਕਿਆ ਹੈ। ਮੁੰਬਈ ਵਿੱਚ ਦੋ ਸ਼ੱਕੀ ਮਾਮਲੇ ਸਾਹਮਣੇ ਆਏ ਹਨ। ਫਿਲਹਾਲ ਉਨ੍ਹਾਂ ਦਾ ਪ੍ਰੀਖਣ ਕਰਾਇਆ ਜਾ ਰਿਹਾ ਹੈ। ਹੁਣ ਤੱਕ ਜਾਨਲੇਵਾ ਕੋਰੋਨਾ ਵਾਇਰਸ ਨਾਲ ਚੀਨ ਵਿੱਚ 26 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ 830 ਲੋਕ ਪ੍ਰਭਾਵਿਤ ਹਨ। ਇਸ ਵਿੱਚ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੋਰੋਨਾ ਵਾਇਰਸ ਚੀਨ ਦੀ ਇੱਕ ਕੁੜੀ ਦੇ ਜ਼ਰੀਏ ਫੈਲਿਆ ਹੈ ਜਿਸਨੇ ਚਮਗਿੱਦੜ ਖਾ ਲਿਆ ਸੀ।

ਹਾਈਕੋਰਟ ਦਾ ਵੱਡਾ ਫੈਸਲਾ, ਅਫਸਰ ‘ਤੇ ਲੀਡਰ ਨਹੀਂ ਜਾਣਗੇ ਬਖਸ਼ੇ, ਜੇ ਕੀਤਾ ਆਹ ਕੰਮ ਤਾਂ ਹੋਵੇਗਾ ਵੱਡਾ ਜ਼ੁਰਮਾਨਾ

ਜਾਣਕਾਰੀ ਮੁਤਾਬਕ ਚਮਗਿੱਦੜ ਨੂੰ ਖਾਂਦੇ ਅਤੇ ਉਸਦੀ ਤਰੀ ਪੀਂਦੀ ਹੋਏ ਕੁੜੀ ਦੀ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਨਾਲ ਇਹ ਮੈਸੇਜ ਵਾਇਰਲ ਹੋ ਰਿਹਾ ਹੈ ਕਿ ਚਮਗਿੱਦੜ ਖਾਣ ਤੋਂ ਬਾਅਦ ਕੁੜੀ ‘ਚ ਕੋਰੋਨਾ ਵਾਇਰਸ ਫੈਲ ਗਿਆ, ਜੋ ਹੁਣ ਲੋਕਾਂ ਤੱਕ ਫੈਲ ਗਿਆ। ਉਥੇ ਹੀ ਚੀਨ ਦੇ ਇੱਕ ਵਿਗਿਆਨੀ ਨੇ ਇਹ ਦਾਅਵਾ ਕੀਤਾ ਹੈ ਕਿ ਕੋਰੋਨਾ ਵਾਇਰਸ ਸੱਪ ਅਤੇ ਚਮਗਿੱਦੜ ਦੇ ਜ਼ਰੀਏ ਲੋਕਾਂ ਵਿੱਚ ਫੈਲਿਆ ਹੈ।

ਲੋਕਾਂ ਨੇ ਘੇਰਿਆ Bhagwant Maan, ਦੇਖੋ ਕਿਵੇਂ ਹਿੰਦੀ ਦੇ ਕੱਢੇ ਵੱਟ, ਸਾਰੇ ਪਾਸੇ ਹੋਗੀ ਮਾਨ-ਮਾਨ

ਚੀਨ ਦੇ ਵੁਹਾਨ ‘ਚ ਅਜਿਹੇ ਜੀਵ -ਜੰਤੂਆਂ ਦਾ ਬਾਜ਼ਾਰ ਹੈ ਜਿੱਥੇ ਸੱਪ, ਚਮਗਿੱਦੜ,ਮੈਰਮੋਟਸ,ਪੰਛੀ, ਖਰਗੋਸ਼ ਆਦਿ ਵਿਕਦੇ ਹਨ। ਇਨ੍ਹਾਂ ਜੀਵਾਂ ਨੂੰ ਚੀਨ ਦੇ ਲੋਕ ਖਾਂਦੇ ਹਨ। ਵਿਗਿਆਨੀਆਂ ਦਾ ਮੰਨਣਾ ਹੈ ਚਮਗਿੱਦੜ ਨਾਲ ਫੈਲਣ ਵਾਲਾ SARS ( Severe Acute Respiratory Syndrome ) ਦਾ ਵਾਇਰਸ ਸੱਪ ਦੇ ਜ਼ਰੀਏ ਲੋਕਾਂ ਵਿੱਚ ਫੈਲਿਆ ਹੈ। ਦੱਸ ਦਈਏ ਕਿ ਚੀਨ ਵਿੱਚ ਕੋਰੋਨਾ ਵਾਇਰਸ ਦੇ ਡਰ ਨਾਲ ਵੁਹਾਨ ਸਮੇਤ 9 ਸ਼ਹਿਰਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਵੁਹਾਨ ਵਿੱਚ 700 ਤੋਂ ਜਿਆਦਾ ਭਾਰਤੀ ਵਿਦਿਆਰਥੀ ਪੜਾਈ ਕਰਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button