Breaking NewsD5 specialInternationalNewsTop News

ਆਪਣੇ ਖਰਚੇ ‘ਤੇ ਸਾਊਦੀ ਅਰਬ ਜਾਣਗੇ ਪਾਕਿ ਪੀਐਮ Shehbaz

ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਆਪਣੇ ਖਰਚੇ ‘ਤੇ ਸਾਊਦੀ ਅਰਬ ਜਾਣਗੇ। ਇਸ ਯਾਤਰਾ ਤੇ ਸ਼ਾਹਬਾਜ਼ ਦੇ ਨਾਲ ਜਾ ਰਹੇ 40 ਲੋਕਾਂ ਚ 16 ਉਨ੍ਹਾਂ ਦੇ ਰਿਸ਼ਤੇਦਾਰ ਦੱਸੇ ਜਾ ਰਹੇ ਹਨ। ਇਸਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਹਾਲਾਂਕਿ ਸਰਕਾਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਪਣੇ ਖਰਚੇ ਤੇ ਇਹ ਦੌਰਾ ਕਰਨਗੇ। ਉਹ ਵੀਰਵਾਰ ਨੂੰ ਸਾਊਦੀ ਰਵਾਨਾ ਹੋਣਗੇ।

ਕਾਂਗਰਸ ਹਾਈਕਮਾਨ ਦਾ ਵੱਡਾ ਐਕਸ਼ਨ! ਬਦਲਿਆ ਪ੍ਰਧਾਨ | D5 Channel Punjabi

ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ – ਏ – ਇਨਸਾਫ਼ (ਪੀਟੀਆਈ) ਨੇ ਇਸ ਦੌਰੇ ਤੇ ਸਵਾਲ ਉਠਾਇਆ ਹੈ। ਪੀਟੀਆਈ ਨੇ ਕਿਹਾ ਕਿ ਪ੍ਰਧਾਨ ਮੰਤਰੀ ਜਨਤਾ ਦੇ ਪੈਸਿਆਂ ਨੂੰ ਬਰਬਾਦ ਕਰ ਰਹੇ ਹਨ। ਇਸਦੇ ਜਵਾਬ ‘ਚ ਸੂਚਨਾ ਤੇ ਪ੍ਰਸਾਰਨ ਮੰਤਰੀ ਮਰੀਅਮ ਔਰੰਗਜ਼ੇਬ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼ਾਹਬਾਜ਼ ਆਪਣੇ ਖਰਚ ਤੇ ਸਾਰਿਆਂ ਨੂੰ ਸਾਊਦੀ ਅਰਬ ਲਿਜਾ ਰਹੇ ਹਨ।

ਸਵੇਰੇ ਹੀ ਆਈ ਵੱਡੀ ਖ਼ਬਰ, ਜਾਖੜ ਦੀ ਕਰਤੀ ਛੁੱਟੀ? D5 Channel Punjabi

ਪੀਟੀਆਈ ਝੂਠੀ ਅਫਵਾਹ ਫੈਲਾਅ ਰਹੀ ਹੈ। ਉਨ੍ਹਾਂ ਕਿਹਾ ਕਿ 10 ਸਾਲ ਤਕ ਪੰਜਾਬ ਸੂਬੇ ਦੇ ਮੁੱਖ ਮੰਤਰੀ ਰਹਿੰਦੇ ਸ਼ਾਹਬਾਜ਼ ਨੇ ਆਪਣੀਆਂ ਸਾਰੀਆਂ ਯਾਤਰਾਵਾਂ ਆਪਣੇ ਖਰਚ ਤੇ ਕੀਤੀਆਂ ਸਨ। ਇੱਧਰ ਪ੍ਰਧਾਨ ਮੰਤਰੀ ਸ਼ਾਹਬਾਜ਼ ਨੇ ਸਾਊਦੀ ਦੌਰੇ ਨੂੰ ਲੈ ਕੇ ਇਕ ਉੱਚ ਪੱਧਰੀ ਬੈਠਕ ਦੀ ਅਗਵਾਈ ਕੀਤੀ। ਇਸ ਵਿਚ ਪਾਕਿਸਤਾਨ ਤੇ ਸਾਊਦੀ ਅਰਬ ਵਿਚਾਲੇ ਸਬੰਧਾਂ ਨੂੰ ਮਜ਼ਬੂਤ ਬਣਾਉਣ ਤੇ ਚਰਚਾ ਕੀਤੀ ਗਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button