InternationalTop News

Canada ਵਿਚ ਪੰਜਾਬੀ ਟਰੱਕ ਡਰਾਈਵਰ ਦੀ ਦਰਦਨਾਕ ਮੌਤ

ਕੈਨੇਡਾ ਵਿਚ ਬੇਕਾਬੂ ਹੋ ਕੇ ਪਲਟਿਆ ਟਰੱਕ ਪੰਜਾਬ ਵਿਚ ਵਿਆਹ ਦੀਆਂ ਤਿਆਰੀਆਂ ਕਰ ਰਹੇ ਪਰਵਾਰ ਨੂੰ ਕੱਖੋਂ ਹੌਲਾ ਕਰ ਗਿਆ। ਹਾਦਸਾ ਸਸਕੈਚਵਨ ਸੂਬੇ ਵਿਚ ਟ੍ਰਾਂਸ-ਕੈਨੇਡਾ ਹਾਈਵੇਅ ’ਤੇ ਪਿੰਡ ਚੈਪਲਿਨ ਨੇੜੇ ਵਾਪਰਿਆ ਅਤੇ ਭਿਖੀਵਿੰਡ ਦਾ 26 ਸਾਲਾ ਉਮੰਗ ਧਵਨ ਇਸ ਦੁਨੀਆਂ ਵਿਚ ਨਹੀਂ ਰਿਹਾ। ਸਸਕੈਚਵਨ ਆਰ.ਸੀ.ਐਮ.ਪੀ. ਨੇ ਦੱਸਿਆ ਕਿ ਰਜੀਨਾ ਅਤੇ ਸਵਿਫ਼ਟ ਕਰੰਟ ਦਰਮਿਆਨ ਸਫ਼ਰ ਕਰਨ ਵਾਲੇ ਟਰੱਕ ਡਰਾਈਵਰ ਅਕਸਰ ਹੀ ਚੈਪਲਿਨ ਪਿੰਡ ਨੇੜੇ ਬਣੇ ਟਰੱਕ ਸਟੌਪ ’ਤੇ ਠਹਿਰਾਅ ਕਰਦੇ ਹਨ।ਸਸਕੈਚਵਨ ਸੂਬੇ ਵਿਚ ਟ੍ਰਾਂਸ ਕੈਨੇਡਾ ਹਾਈਵੇਅ ’ਤੇ ਵਾਪਰਿਆ ਹਾਦਸਾਹਾਦਸੇ ਦੇ ਇਤਲਾਹ ਮਿਲਦਿਆਂ ਹੀ ਫਾਇਰ ਫਾਈਟਰਜ਼ ਅਤੇ ਪੈਰਾਮੈਡਿਕਸ ਮੌਕੇ ’ਤੇ ਪੁੱਜੇ ਪਰ ਉਸ ਵੇਲੇ ਤੱਕ ਬਹੁਤ ਦੇਰ ਹੋ ਚੁੱਕੀ ਸੀ। ਆਰ.ਸੀ.ਐਮ.ਪੀ. ਨੇ ਡਰਾਈਵਰ ਦੀ ਪਛਾਣ ਜਨਤਕ ਨਾ ਕਰਦਿਆਂ ਸਿਰਫ਼ ਐਨਾ ਦੱਸਿਆ ਕਿ ਉਹ ਬਰੈਂਪਟਨ ਨਾਲ ਸਬੰਧਤ ਸੀ ਅਤੇ ਉਸ ਦੇ ਪਰਵਾਰਕ ਮੈਂਬਰਾਂ ਨੂੰ ਇਤਲਾਹ ਦਿਤੀ ਜਾ ਰਹੀ ਹੈ। ਫ਼ਿਲਹਾਲ ਟਰੱਕ ਦੇ ਪਲਟਣ ਦਾ ਕਾਰਨ ਪਤਾ ਨਹੀਂ ਲੱਗ ਸਕਿਆ ਅਤੇ ਹਾਦਸੇ ਵੇਲੇ ਉਮੰਗ ਧਵਨ ਇਕੱਲਾ ਸੀ। ਉਧਰ, ਉਮੰਗ ਦੇ ਪਿਤਾ ਪ੍ਰਦੀਪ ਕੁਮਾਰ ਧਵਨ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ 2017 ਵਿਚ ਕੈਨੇਡਾ ਪੁੱਜਾ ਅਤੇ ਕਰੜੀ ਮਿਹਨਤ ਕਰਦਿਆਂ ਪਰਮਾਨੈਂਟ ਰੈਜ਼ੀਡੈਂਸੀ ਹਾਸਲ ਕਰ ਲਈ। ਹੁਣ ਪਰਵਾਰ ਵੱਲੋਂ ਉਸ ਦੇ ਵਿਆਹ ਦੀ ਤਿਆਰੀ ਕੀਤੀ ਜਾ ਰਹੀ ਸੀ ਪਰ ਅਚਨਚੇਤ ਆਏ ਇਕ ਫੋਨ ਨੇ ਸਾਰੀਆ ਖੁਸ਼ੀਆਂ ਮਿੱਟੀ ਵਿਚ ਰੋਲ ਦਿਤੀਆਂ।ਭਿਖੀਵਿੰਡ ਦੇ ਉਮੰਗ ਧਵਨ ਵਜੋਂ ਕੀਤੀ ਗਈ ਸ਼ਨਾਖ਼ਤ ਐਮੀਨੈਂਸ ਸਕੂਲ ਖਾਲੜਾ ਵਿਚ ਬਤੌਰ ਅਧਿਆਪਕ ਸੇਵਾਵਾਂ ਨਿਭਾਅ ਰਹੇ ਪ੍ਰਦੀਪ ਕੁਮਾਰ ਮੁਤਾਬਕ ਉਨ੍ਹਾਂ ਦੇ ਦੋਵੇਂ ਬੇਟੇ ਵਿੰਨੀਪੈਗ ਸ਼ਹਿਰ ਵਿਚ ਰਹਿੰਦੇ ਹਨ ਅਤੇ ਉਮੰਗ ਟਰੱਕ ਚਲਾਉਂਦਾ ਸੀ। ਹਾਦਸੇ ਤੋਂ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਨੇ ਉਮੰਗ ਨਾਲ ਫੋਨ ’ਤੇ ਗੱਲ ਕੀਤੀ ਅਤੇ ਇਸ ਮਗਰੋਂ ਦਿਲ ਨੂੰ ਡੂੰਘੀ ਸੱਟ ਮਾਰਨ ਵਾਲੀ ਖ਼ਬਰ ਆ ਗਈ। ਇਸੇ ਦੌਰਾਨ ਉਮੰਗ ਦੇ ਭਰਾ ਅਭੈ ਧਵਨ ਨੇ ਦੱਸਿਆ ਕਿ ਮ੍ਰਿਤਕ ਦੇਹ ਪੰਜਾਬ ਭੇਜਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਗੋਫੰਡਮੀ ਪੇਜ ਸਥਾਪਤ ਕੀਤਾ ਗਿਆ ਹੈ। ਅਭੈ ਨੇ ਕਿਹਾ ਕਿ ਉਨ੍ਹਾਂ ਦਾ ਪਰਵਾਰ ਡੂੰਘੇ ਸਦਮੇ ਵਿਚ ਹੈ ਅਤੇ ਆਖਰੀ ਵਾਰ ਉਮੰਗ ਦਾ ਚਿਹਰਾ ਦੇਖਣਾ ਚਾਹੁੰਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button