Breaking NewsD5 specialNewsPoliticsPunjab

ਜਾਖੜ ਦਾ ਸਿੱਧੂ ਨੂੰ ਵੱਡਾ ਝਟਕਾ!, ਕੈਪਟਨ ਦੇ ਹੱਕ ‘ਚ ਦਿੱਤਾ ਬਿਆਨ,ਕਾਂਗਰਸ ‘ਚ ਸਿੱਧੂ ਨਹੀਂ ਬਣ ਸਕਦੇ ਮੁੱਖ ਮੰਤਰੀ?

ਪਟਿਆਲਾ : ਬੀਤੇ ਕੁਝ ਦਿਨ ਪਹਿਲਾ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਿਆਨ ਸਾਹਮਣੇ ਆਇਆ ਸੀ ਕਿ ਮੈਂ ਦੁਬਾਰਾ ਚੋਣ ਲੜਾਂਗਾ। ਹੁਣ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਵੀ ਬੀਤੇ ਦਿਨ ਇਕ ਅਹਿਮ ਐਲਾਨ ਕਰਦੇ ਹੋਏ ਕਿਹਾ ਹੈ ਕਿ 2022 ਦੀਆਂ ਚੋਣਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਲੜੀਆਂ ਜਾਣਗੀਆਂ ਕਿਉਂਕਿ ਕਾਂਗਰਸ ਦੇ ਵਿਧਾਇਕਾਂ ਅਤੇ ਪਾਰਟੀ ਵਰਕਰਾਂ ਦੀ ਰਾਏ ਹੈ ਕਿ ਕੈਪਟਨ ਹੀ ਕਾਂਗਰਸ ਨੂੰ ਮੁੜ ਸੱਤਾ ‘ਚ ਲਿਆ ਸਕਦੇ ਹਨ। ਉਨ੍ਹਾਂ ਨੇ ਮੰਗਲਵਾਰ ਨੂੰ ਕਿਹਾ ਕਿ ਇਸ ਫੈਸਲੇ ‘ਤੇ ਆਖਰੀ ਮੋਹਰ ਤਾਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਹੀ ਸਹੀ ਸਮੇਂ ‘ਤੇ ਲੱਗੇਗੀ।

ਕੈਪਟਨ ਸਰਕਾਰ ਨੂੰ ਘੇਰਨ ਦੀ ਤਿਆਰੀ, ਅਕਾਲੀ ਦਲ ਨੇ ਕਰਤਾ ਵੱਡਾ ਐਲਾਨ, ਕੋਰ ਕਮੇਟੀ ‘ਚ ਕੀਤੇ ਅਹਿਮ ਮਤੇ ਪਾਸ

ਉਨ੍ਹਾਂ ਸਾਬਕਾ ਮੰਤਰੀ ਨਵਜੋਤ ਸਿੱਧੂ ਨਾਲ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਮਤਭੇਦਾਂ ਸਬੰਧੀ ਸਪੱਸ਼ਟ ਕੀਤਾ ਕਿ ਕੈਪਟਨ ਇਨ੍ਹਾਂ ਮਤਭੇਦਾਂ ਨੂੰ ਸਿੱਧੂ ਨਾਲ ਹੱਲ ਕਰ ਲੈਣਗੇ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਸਿੱਧੂ ਆਮ ਆਦਮੀ ਪਾਰਟੀ ‘ਚ ਜਾ ਸਕਦੇ ਹਨ ਤਾਂ ਉਨ੍ਹਾਂ ਨੇ ਜਵਾਬ ਦਿੱਤਾ ਕਿ ਉਹ ਅਜਿਹੀਆਂ ਬੇਬੁਨਿਆਦ ਚਰਚਾਵਾਂ ‘ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ ਹਨ। ਉਨ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਸਾਕਾ ਨੀਲਾ ਤਾਰਾ ਦੀ ਬਰਸੀ ‘ਤੇ ਖਾਲਿਸਤਾਨ ਨੂੰ ਲੈ ਕੇ ਦਿੱਤੇ ਗਏ ਬਿਆਨ ‘ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਅਜਿਹੇ ਬਿਆਨ ਗੈਰ-ਜਿੰਮੇਦਰਾਨਾ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button