Deprecated: htmlspecialchars(): Passing null to parameter #1 ($string) of type string is deprecated in /home/admin1/public_html/punjabi/wp-includes/formatting.php on line 4802
InternationalTop News

ਟ੍ਰੈਫਿਕ ਜੁਰਮਾਨੇ ਤੋਂ ਬਚਣ ਲਈ ਝੂਠ ਬੋਲਣ ਵਾਲੇ ਪੰਜਾਬੀ ਨੌਜਵਾਨ ਨੂੰ 18 ਮਹੀਨੇ ਦੀ ਕੈਦ

Deprecated: htmlspecialchars(): Passing null to parameter #1 ($string) of type string is deprecated in /home/admin1/public_html/punjabi/wp-includes/formatting.php on line 4802

ਬਰਤਾਨੀਆ ਵਿਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਤੋਂ ਬਾਅਦ ਕਾਰਵਾਈ ਤੋਂ ਬਚਣ ਲਈ ਕਿਸੇ ਹੋਰ ਵਿਅਕਤੀ ਦੀ ਪਛਾਣ ਦੀ ਧੋਖਾਧੜੀ ਨਾਲ ਵਰਤੋਂ ਕਰਨ ਦੇ ਮਾਮਲੇ ਵਿਚ 28 ਸਾਲਾ ਅਰਸ਼ਪ੍ਰੀਤ ਸਿੰਘ ਨੂੰ 18 ਮਹੀਨੇ ਦੀ ਕੈਦ ਸੁਣਾਈ ਗਈ ਹੈ। ਵੈਸਟ ਮਿਡਲੈਂਡਜ਼ ਦੇ ਵਿਲਨਹਾਲ ਵਾਸੀ ਅਰਸ਼ਪ੍ਰੀਤ ਸਿੰਘ ਨੇ ਲੈਂਕਾਸ਼ਾਇਰ ਵਿਚ ਕੀਤੇ ਇਕ ਟ੍ਰੈਫਿਕ ਅਪਰਾਧ ਤੋਂ ਬਚਣ ਲਈ ਪਛਾਣ ਚੋਰੀ ਦੇ ਸ਼ਿਕਾਰ ਇਕ ਬੇਕਸੂਰ ਵਿਅਕਤੀ ਦੇ ਵੇਰਵਿਆਂ ਦੀ ਵਰਤੋਂ ਕੀਤੀ ਸੀ।ਇਸ ਕਾਰਨ ਉਸ ਵਿਅਕਤੀ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।ਲੈਂਕਾਸ਼ਾਇਰ ਪੁਲਿਸ ਨੇ ਅਗਸਤ 2025 ਵਿਚ ਜਾਂਚ ਤੋਂ ਬਾਅਦ ਅਰਸ਼ਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ। ਬਰਮਿੰਘਮ ਕਰਾਊਨ ਕੋਰਟ ਵਿਚ ਉਸ ਨੇ ਨਿਆਂ ਪ੍ਰਕਿਰਿਆ ਵਿਚ ਰੁਕਾਵਟ ਪਾਉਣ ਦਾ ਦੋਸ਼ ਕਬੂਲ ਕਰ ਲਿਆ।ਲੈਂਕਾਸ਼ਾਇਰ ਪੁਲਿਸ ਦੇ ਸਾਰਜੈਂਟ ਕ੍ਰਿਸ ਬਰਚਲ ਨੇ ਕਿਹਾ ਕਿ ਜੇਕਰ ਅਰਸ਼ਪ੍ਰੀਤ ਸਿੰਘ ਸ਼ੁਰੂ ਵਿਚ ਆਪਣੀ ਗਲਤੀ ਮੰਨ ਲੈਂਦਾ ਤਾਂ ਸੰਭਵ ਸੀ ਕਿ ਉਸ ਨੂੰ ਸਿਰਫ਼ ਜਾਗਰੂਕਤਾ ਕੋਰਸ ਕਰਨ, ਮਾਮੂਲੀ ਜੁਰਮਾਨਾ ਭਰਨ ਜਾਂ ਡਰਾਈਵਿੰਗ ਲਾਇਸੈਂਸ ਉਤੇ ਪੈਨਲਟੀ ਪੁਆਇੰਟ ਲੱਗਣ ਦਾ ਸਾਹਮਣਾ ਕਰਨਾ ਪੈਂਦਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਛੋਟੇ ਟ੍ਰੈਫਿਕ ਅਪਰਾਧਾਂ ਤੋਂ ਬਚਣ ਲਈ ਝੂਠ ਬੋਲਣਾ ਜਾਂ ਧੋਖਾਧੜੀ ਕਰਨਾ ਕਿਤੇ ਵੱਧ ਗੰਭੀਰ ਸਜ਼ਾ ਦਾ ਕਾਰਨ ਬਣ ਸਕਦਾ ਹੈ।

Deprecated: htmlspecialchars(): Passing null to parameter #1 ($string) of type string is deprecated in /home/admin1/public_html/punjabi/wp-includes/formatting.php on line 4802
Deprecated: htmlspecialchars(): Passing null to parameter #1 ($string) of type string is deprecated in /home/admin1/public_html/punjabi/wp-includes/formatting.php on line 4802

Related Articles

Leave a Reply

Your email address will not be published. Required fields are marked *

Back to top button