Breaking NewsD5 specialNewsPunjabTop News

Breaking : ਹੁਣ 1 ਅਕਤੂਬਰ ਨੂੰ ਹੋਵੇਗੀ Punjab Cabinet ਦੀ ਅਗਲੀ ਬੈਠਕ , ਅੱਜ ਹੋਈ ਕਿਸਾਨਾਂ ਦੇ ਮੁੱਦਿਆਂ ‘ਤੇ ਚਰਚਾ

ਚੰਡੀਗੜ੍ਹ : ਪੰਜਾਬ ਦੇ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗੁਵਾਈ `ਚ ਅੱਜ ਨਵੇਂ ਮੰਤਰੀ ਮੰਡਲ ਦੀ ਪਹਿਲੀ ਕੈਬਨਿਟ ਬੈਠਕ ਹੋਈ। ਮੀਟਿੰਗ `ਚ ਸਿਰਫ ਕਿਸਾਨਾਂ ਦੇ ਮੁੱਦਿਆਂ `ਤੇ ਚਰਚਾ ਹੋਈ। ਹੋਰ ਸਾਰੇ ਮੁੱਦਿਆਂ `ਤੇ ਚਰਚਾ 1 ਅਕਤੂਬਰ ਨੂੰ ਹੋਣ ਵਾਲੀ ਅਗਲੀ ਮੀਟਿੰਗ ਵਿੱਚ ਹੋਵੇਗੀ ।

ਬੈਠਕ ਤੋਂ ਬਾਅਦ ਕੈਬਨਿਟ ਮੰਤਰੀ ਰਾਜਕੁਮਾਰ ਵੇਰਕਾ ਨੇ ਕਿਹਾ ਕਿ ਕਿਸਾਨਾਂ ਨੇ ਅੱਜ ਭਾਰਤ ਬੰਦ ਦਾ ਐਲਾਨ ਕੀਤਾ ਹੈ, ਇਸ ਕਾਰਨ ਮੀਟਿੰਗ `ਚ ਸਿਰਫ ਉਨ੍ਹਾਂ `ਤੇ ਹੀ ਚਰਚਾ ਹੋਈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਅਪੀਲ ਹੈ ਕਿ ਜ਼ਲਦ ਕਿਸਾਨਾਂ ਨਾਲ ਗੱਲ ਕਰਨ ।

ਇਸ ਦੌਰਾਨ ਉਨ੍ਹਾਂ ਨੇ ਅਕਾਲੀ ਦਲ `ਤੇ ਤੰਜ ਕਸਦੇ ਹੋਏ ਕਿਹਾ ਕਿ ਉਹ ਕਿਸਾਨਾਂ ਦਾ ਸਭ ਤੋਂ ਵੱਡਾ ਦੁਸ਼ਮਣ ਹੈ। ਅਕਾਲੀ ਦਲ ਦੇ ਕੋਲ ਕੋਈ ਕੰਮ ਨਹੀਂ ਇਸ ਲਈ ਜਿੱਥੇ ਚਾਹੇ ਉੱਥੇ ਮੋਰਚਾ ਲਗਾਵੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button