Breaking NewsD5 specialIndiaNewsPunjab

ਜਣੇਪੇ ਦੌਰਾਨ ਡਾਕਟਰ ਤੋਂ ਕਟਿਆ ਬੱਚੇ ਦਾ ਸਿਰ, ਧੜ ਗਰਭ ‘ਚ ਛੱਡ ਕੀਤਾ ਰੈਫਰ

ਹੈਦਰਾਬਾਦ : ਲੋਕਾਂ ਦਾ ਦਿਲ ਉਸ ਸਮੇਂ ਦਹਿਲ ਗਿਆ ਜਦੋਂ ਲੋਕਾਂ ਨੇ ਸੁਣਿਆ ਕਿ ਨਵਜਾਤ ਬੱਚੇ ਦਾ ਡਿਲੀਵਰੀ ਦੇ ਸਮੇਂ ਸਿਰ ਕੱਟ ਗਿਆ ਅਤੇ ਧੜ ਗਰਭ ‘ਚ ਹੀ ਰਹਿ ਗਿਆ। ਇਹ ਦਰਦਨਾਕ ਘਟਨਾ ਹੈ ਤੇਲੰਗਾਨਾ ਦੇ ਨਾਗਰਕੁਰਨੂਲ ਜਿਲ੍ਹੇ ਦੇ ਅਛਮਪੇਟ ਹਸਪਤਾਲ ਦੀ ਹੈ।

ਇਹ ਦਰਦਨਾਕ ਘਟਨਾ ਅਛਮਪੇਟ ਹਸਪਤਾਲ ਦੀ ਹੈ
ਦੱਸ ਦਈਏ ਕਿ ਨਾਗਰਕੁਰਨੂਲ ਜਿਲ੍ਹੇ ਦੇ ਨਾਦਿਮਪੱਲੀ ਪਿੰਡ ਦੇ 23 ਸਾਲ ਦਾ ਸਵਾਤੀ ਗਰਭਵਤੀ ਸੀ। ਉਨ੍ਹਾਂ ਨੂੰ 18 ਦਸੰਬਰ ਨੂੰ ਅਛਮਪੇਟ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਸੀ। ਡਾਕਟਰਾਂ ਨੇ ਜਾਂਚ ਤੋਂ ਬਾਅਦ ਪਰਿਵਾਰ ਨੂੰ ਜਾਣਕਾਰੀ ਦਿੱਤੀ ਸੀ ਕਿ ਸਵਾਤੀ ਦੀ ਨਾਰਮਲ ਡਿਲੀਵਰੀ ਕਰਵਾਈ ਜਾ ਸਕਦੀ ਹੈ।

ਹੁਣ ਕਾਂਗਰਸ ‘ਚ ਪੈ ਗਿਆ ਖਿਲਾਰਾ, ਰੰਧਾਵਾ ਦੇ ਕੈਪਟਨ ‘ਤੇ ਵੱਡੇ ਇਲਜ਼ਾਮ, ਮਨਪ੍ਰੀਤ ਬਾਦਲ ਦਾ ਬਿੱਟੂ ਨੂੰ ਠੋਕਵਾਂ ਜਵਾਬ

ਭਰੋਸਾ ਦਿਵਾਇਆ ਸੀ ਕੀ ਸਭ ਕੁਝ ਹੋਵੇਗਾ ਠੀਕ
ਸਵਾਤੀ ਦੇ ਰਿਸ਼ਤੇਦਾਰਾਂ ਨੇ ਕਿਹਾ ਕਿ ਡਾਕਟਰਾਂ ਨੇ ਕਿਹਾ ਸੀ ਕਿ ਸਭ ਕੁਝ ਠੀਕ ਹੋਵੇਗਾ। ਸਵਾਤੀ ਦੇ ਨਾਲ ਕੋਈ ਮੈਡੀਕਲ ਸਮੱਸਿਆ ਨਹੀਂ ਹੈ।

ਪਹਿਲਾਂ ਡਿਲੀਵਰੀ ਲਈ ਲੈ ਗਏ, ਥੋੜ੍ਹੀ ਦੇਰ ਬਾਅਦ ਕੀਤਾ ਰੈਫਰ
ਸਵਾਤੀ ਨੇ ਦੱਸਿਆ ਕਿ ਅਛਮਪੇਟ ਹਸਪਤਾਲ ‘ਚ ਪਹਿਲਾਂ ਮੈਨੂੰ ਇੱਕ ਇੰਜੈਕਸ਼ਨ ਦਿੱਤਾ ਗਿਆ। ਫਿਰ ਲੇਬਰ ਰੂਮ ‘ਚ ਲਿਜਾਇਆ ਗਿਆ। ਉੱਥੇ ਡਾਕਟਰ ਸੁਧਾ ਰਾਣੀ ਦੋ ਪੁਰਸ਼ ਡਾਕਟਰਾਂ ਦੇ ਨਾਲ ਸਵਾਤੀ ਦੀ ਡਿਲੀਵਰੀ ਕਰਾ ਰਹੀ ਸੀ ਪਰ ਥੋੜ੍ਹੀ ਦੇਰ ਬਾਅਦ ਮੈਨੂੰ ਕਿਹਾ ਗਿਆ ਕਿ ਹਾਲਤ ਵਿਗੜ ਰਹੀ ਹੈ, ਤੁਹਾਨੂੰ ਹੈਦਰਾਬਾਦ ਦੇ ਪੇਟਲਾਬੁਰਜ ਮੈਟਰਨਿਟੀ ਹਸਪਤਾਲ ਵਿੱਚ ਰੈਫਰ ਕਰ ਰਹੇ ਹਾਂ।

ਆਹ ਹੈ ਸਿੱਖ ਪ੍ਰਚਾਰਕਾਂ ਦਾ ਅਸਲੀ ਚਿਹਰਾ?,ਕਿਵੇਂ ਸਿੱਖ ਪੰਥ ‘ਚ ਖੜ੍ਹੇ ਹੁੰਦੇ ਨੇ ਵਿਵਾਦ?

ਪੇਟਲਾਬੁਰਜ ‘ਚ ਪਤਾ ਲੱਗਿਆ ਕਿ ਬੱਚੇ ਦਾ ਸਿਰ ਕਟ ਗਿਆ
ਸਵਾਤੀ ਨੇ ਦੱਸਿਆ ਕਿ ਜਦੋਂ ਪੇਟਲਾਬੁਰਜ ‘ਚ ਡਾਕਟਰਾਂ ਨੇ ਮੈਨੂੰ ਦੇਖਿਆ ਤਾਂ ਮੇਰੇ ਪਤੀ ਅਤੇ ਪਰਿਵਾਰ ਨੇ ਦੱਸਿਆ ਕਿ ਅਛਮਪੇਟ ਹਸਪਤਾਲ ‘ਚ ਨਾਰਮਲ ਡਿਲੀਵਰੀ ਨਹੀਂ ਕਰਵਾਈ ਗਈ। ਉੱਥੇ ਡਾਕਟਰਾਂ ਵੱਲੋਂ ਆਪਰੇਸ਼ਨ ਕੀਤਾ ਜਾ ਰਿਹਾ ਸੀ ਉਦੋਂ ਬੱਚੇ ਦਾ ਸਿਰ ਕਟ ਗਿਆ। ਧੜ ਹੁਣ ਵੀ ਗਰਭਵਤੀ ਦੇ ਸਰੀਰ ਵਿੱਚ ਹੀ ਹੈ।

ਬਾਅਦ ‘ਚ ਕੱਢਿਆ ਗਿਆ ਧੜ ਬਾਹਰ
ਹੈਦਰਾਬਾਦ ਦੇ ਪੇਟਲਾਬੁਰਜ ਹਸਪਤਾਲ ਦੇ ਡਾਕਟਰਾਂ ਨੇ ਇਸ ਤੋਂ ਬਾਅਦ ਦੁਆਰਾ ਆਪਰੇਸ਼ਨ ਕਰਕੇ ਸਵਾਤੀ ਦੇ ਗਰਭ ਤੋਂ ਸਿਰ ਕੱਟੇ ਹੋਏ ਬੱਚੇ ਦੇ ਧੜ ਨੂੰ ਬਾਹਰ ਕੱਢਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button