Breaking NewsD5 specialNewsSports

New Zealand ਦੇ ਖਿਲਾਫ਼ ਟੈਸਟ ਮੈਚਾਂ ‘ਚ ਹਿੱਸਾ ਨਹੀਂ ਲੈ ਪਾਉਣਗੇ ਇੰਗਲੈਂਡ ਦੇ Cricketer, ਇਹ ਹੈ ਕਾਰਣ

ਨਵੀਂ ਦਿੱਲੀ : ਇੰਗਲੈਂਡ ਦੇ ਕ੍ਰਿਕਟਰਸ ਜੋ ਇੱਕ ਤੋਂ ਵੱਧ ਫਾਰਮੈਟ ਖੇਡਦੇ ਹਨ ਜਿਸ ‘ਚ ਬੇਨ ਸਟੋਕਸ, ਜੋਫਰਾ ਆਰਚਰ ‘ਤੇ ਜੋਸ ਬਟਲਰ ਸ਼ਾਮਲ ਹਨ, ਜੂਨ ‘ਚ ਹੋਣ ਵਾਲੀ ਨਿਊਜ਼ੀਲੈਂਡ ਟੈਸਟ ਸੀਰੀਜ਼ ‘ਚ ਹਿੱਸਾ ਨਹੀਂ ਲੈ ਪਾਉਣਗੇ। ਇਸ ਦਾ ਕਾਰਨ ਆਈਪੀਐਲ ਦੇ ਪਲੇਆਫ ਮੈਚਾਂ ਨੂੰ ਦੱਸਿਆ ਜਾ ਰਿਹਾ ਹੈ ਜੋ ਜੂਨ ‘ਚ ਹੋਣ ਵਾਲੇ ਹਨ। ਸਟੋਕਸ, ਬਟਲਰ ‘ਤੇ ਆਰਚਰ ਟੈਸਟ ਟੀਮ ਦੇ ਨਾਲ-ਨਾਲ ਆਈਪੀਐਲ ਫਰੈਂਚਾਇਜ਼ੀ ਰਾਜਸਥਾਨ ਰੋਇਲਜ਼ ਦੇ ਲਈ ਵੀ ਮਹੱਤਵਪੂਰਨ ਹਨ। ਆਈਪੀਐਲ ਦਾ ਸ਼ੇਡੀਊਲ ਅਜੇ ਤਕ ਜਾਰੀ ਨਹੀਂ ਕੀਤਾ ਗਿਆ ਹੈ ਪਰ ਰਿਪੋਰਟਾਂ ਦੇ ਅਨੁਸਾਰ, ਇਹ ਅਪ੍ਰੈਲ ਦੇ ਦੂਜੇ ਹਫਤੇ ‘ਚ ਸ਼ੁਰੂ ਹੋ ਸਕਦਾ ਹੈ।

ਪਹਿਲਾਂ ਸਿੰਘਾਂ ਨੇ ਭਜਾਈ ਦਿੱਲੀ ਪੁਲਿਸ!ਫੇਰ ਜਥੇਬੰਦੀਆਂ ਨੇ ਵੀ ਕਰਤਾ ਵੱਡਾ ਐਲਾਨ

ਕ੍ਰਿਸ ਵੋਕਸ (ਦਿੱਲੀ ਕੈਪੀਟਲਜ਼), ਜੋਨੀ ਬੇਅਰਸਟੋ (ਸਨਰਾਈਜ਼ਰਸ ਹੈਦਰਾਬਾਦ) ‘ਤੇ ਸੈਮ ਕਰਨ (ਚੇਨਈ ਸੂਪਰ ਕਿੰਗਜ਼) ਵੀ ਪ੍ਰਭਾਵਿਤ ਹੋਣਗੇ ਜੇਕਰ ਟੀਮਾਂ ਪਲੇਆਫ ਲਈ ਕੁਆਲੀਫਾਈ ਕਰਦੀਆਂ ਹਨ। ਇੱਕ ਸਪੋਰਟਸ ਵੈਬਸਾਈਟ ਨੇ ਆਈਪੀਐਲ ਦੀ ਈ- ਮੇਲ ਦੇ ਹਵਾਲੇ ‘ਚ ਕਿਹਾ ਕਿ ਈਸੀਬੀ ਚੋਣਕਾਰਾਂ ਦੀ ਇੱਛਾ ਹੈ ਕਿ ਨਿਊਜ਼ੀਲੈਂਡ ਦੇ ਖਿਲਾਫ਼ ਟੈਸਟ ਦੇ ਲਈ ਫਰੈਂਚਾਇਜ਼ੀ ਟੂਰਨਾਮੈਂਟ ਦੇ ਨਾਕਆਊਟ ਚਰਨਾਂ ਦੇ ਤਹਿਤ ਖਿਡਾਰੀਆਂ ਦੀ ਚੋਣ ਕੀਤੀ ਜਾਵੇ ਜੋ ਸ਼ੁਰੂਆਤ ‘ਚ ਪਲੇਇੰਗ ਇਲੈਵਨ ‘ਚ ਨਾ ਹੋਣ। ਸਬੰਧਤ ਫਰੈਂਚਾਇਜ਼ੀ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਜਲਦੀ ਖਿਡਾਰੀਆਂ ਨੂੰ ਰਿਲੀਜ਼ ਕਰਨ ਤਾਂ ਕਿ ਉਹ ਟੈਸਟ ਮੈਚ ‘ਚ ਭਾਗ ਲੈ ਸਕਣ। ਆਈਪੀਐਲ 2021 ਦੇ ਲਈ ਖਿਡਾਰੀਆਂ ਦੀ ਨਿਲਾਮੀ 18 ਫਰਵਰੀ ਨੂੰ ਚੇਨਈ ‘ਚ ਹੋਵੇਗੀ ਜਿਸ ‘ਚ 292 ਕ੍ਰਿਕਟਰ ਸ਼ਾਮਲ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button