Breaking NewsD5 specialIndiaNewsPoliticsPunjab

ਕੈਪਟਨ ਦਾ ਵੱਡਾ ਐਲਾਨ, ਪੂਰੇ ਸੂਬੇ ‘ਚ ਔਰਤਾਂ ਲਈ ਲਾਗੂ ਹੋਵੇਗੀ ਈ-ਰਿਕਸ਼ਾ ਸਕੀਮ

ਜਲੰਧਰ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਔਰਤਾਂ ਲਈ ਈ – ਰਿਕਸ਼ਾ ਸਕੀਮ ਨੂੰ ਸੂਬੇ ‘ਚ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਹੁਣ ਤੱਕ ਈ – ਰਿਕਸ਼ਾ ਸਕੀਮ ਨੂੰ ਹੁਸ਼ਿਆਰਪੁਰ ਜਿਲ੍ਹੇ ‘ਚ ਹੀ ਲਾਗੂ ਕੀਤਾ ਗਿਆ ਸੀ, ਹੁਣ ਇਸ ਸਕੀਮ ਨੂੰ ਪੰਜਾਬ ਦੇ ਹੋਰ ਜਿਲ੍ਹਿਆਂ ‘ਚ ਵੀ ਲਾਗੂ ਕਰਨ ਦਾ ਫ਼ੈਸਲਾ ਮੁੱਖਮੰਤਰੀ ਨੇ ਲੈ ਲਿਆ ਹੈ। ਮੁੱਖਮੰਤਰੀ ਦਫ਼ਤਰ ਅਨੁਸਾਰ ਈ – ਰਿਕਸ਼ਾ ਸਕੀਮ ਦੇ ਤਹਿਤ ਔਰਤਾਂ ਨੂੰ ਇੱਕ ਤਾਂ ਸਵੈ-ਰੋਜਗਾਰ ਮਿਲ ਜਾਵੇਗਾ, ਦੂਜਾ ਈ – ਰਿਕਸ਼ਾ ‘ਚ ਜੀ.ਪੀ.ਐਸ. ਪ੍ਰਣਾਲੀ ਫਿੱਟ ਹੋਵੇਗੀ। ਜੀ.ਪੀ.ਐਸ. ਲੱਗਿਆਂ ਹੋਣ ਕਾਰਨ ਇਹ ਪਤਾ ਲੱਗਦਾ ਰਹੇਗਾ ਕਿ ਈ – ਰਿਕਸ਼ਾ ਕਿੱਥੇ – ਕਿੱਥੇ ਜਾ ਰਿਹਾ ਹੈ। ਜੀ.ਪੀ.ਐਸ. ਪ੍ਰਣਾਲੀ ਨਾਲ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇਗਾ।

🔴LIVE Dhindsa Sangrur Rally ||ਢੀਂਡਸਾ ਦੀ ਸੰਗਰੂਰ ‘ਚ ਬੜ੍ਹਕ,ਬਾਦਲ ਦੇ ਇੱਕ ਹੋਰ ਯਾਰ ਨੇ ਛੱਡਿਆ ਸਾਥ!

ਹੁਸ਼ਿਆਰਪੁਰ ‘ਚ ਈ – ਰਿਕਸ਼ਾ ਸਕੀਮ ਦਾ ਲਾਭ ਲੈਣ ਵਾਲੀਆਂ ਔਰਤਾਂ ‘ਚ ਅਪਾਹਜ ਮਹਿਲਾਵਾਂ, ਵਿਧਵਾ ਔਰਤਾਂ ਅਤੇ ਹੋਰ ਬੇਰੁਜ਼ਗਾਰ ਲੜਕੀਆਂ ਸ਼ਾਮਿਲ ਹਨ। ਅਜਿਹਾ ਕਰਕੇ ਇਨ੍ਹਾਂ ਔਰਤਾਂ ਨੂੰ ਆਤਮ ਨਿਰਭਰ ਵੀ ਬਣਾਇਆ ਗਿਆ ਹੈ। ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਬੇਰੁਜ਼ਗਾਰਾਂ ਨੂੰ ਵਾਹਨ ਖਰੀਦਣ ਲਈ ਸਬਸਿਡੀ ਦੇਣ ਦਾ ਫੈਸਲਾ ਕੀਤਾ ਹੈ। ਪੰਜਾਬ ਸਰਕਾਰ ਦੀ ਇਸ ਫਲੈਗਸ਼ਿਪ ਸਕੀਮ ਨੂੰ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਹਰੀ ਝੰਡੀ ਮਿਲ ਚੁੱਕੀ ਹੈ। ਇਸ ਸਕੀਮ ਦੇ ਤਹਿਤ ਬੇਰੁਜ਼ਗਾਰਾਂ ਨੂੰ ਥਰੀ ਵ੍ਹੀਲਰ ਅਤੇ ਫੋਰ ਵ੍ਹੀਲਰ ਗੱਡੀਆਂ ਖਰੀਦਣ ਲਈ ਫੰਡ ਉਪਲੱਬਧ ਕਰਵਾਏ ਜਾਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button