Breaking NewsD5 specialIndiaInternationalNewsPunjab

ਪਾਕਿਸਤਾਨ ਜੇਲ੍ਹ ‘ਚ ਬੰਦ ਇਸ ਫੌਜੀ ਦੀ ਨਹੀਂ ਲੈ ਰਿਹਾ ਕੋਈ ਸਾਰ ! ਸਰਕਾਰਾਂ ਹੋਈਆਂ ਬੇਫਿਕਰ ? (ਵੀਡੀਓ)

ਪਿਛਲੇ ਦਿਨੀ ਪਾਕਿਸਤਾਨ ਵਲੋਂ ਵਿੰਗ ਕਮਾਂਡਰ ਅਭਿਨੰਦਨ ਨੂੰ ਰਿਹਾਅ ਕਰ ਦਿੱਤਾ ਹੈ। ਜਿਸ ਤੋਂ ਬਾਅਦ ਹੁਣ 1965 ਦੀ ਜੰਗ ਬੰਦੀ ਦੌਰਾਨ ਪਾਕਿਸਤਾਨ ‘ਚ ਬੰਦੀ ਬਣਾਏ ਗਏ ਗੁਰਦਾਸਪੁਰ ਦੇ ਪਿੰਡ ਬਰਨਾਲਾ ਦੇ ਰਹਿਣ ਵਾਲੇ ਜਵਾਨ ਸੁਜਾਨ ਸਿੰਘ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਹੈ। ਇਨ੍ਹਾਂ ਅੱਖਾਂ ਨੂੰ ਅੱਜ ਵੀ ਉਡੀਕ ਹੈ ਆਪਣੇ ਭਰਾ ਦੀ, ਜੋ 55 ਸਾਲ ਤੋਂ ਪਾਕਿਸਤਾਨ ਦੀ ਜੇਲ੍ਹ ‘ਚ ਬੰਦ ਹੈ। ਪਰਿਵਾਰਿਕ ਮੈਬਰਾਂ ਮੁਤਾਬਕ ਸੁਜਾਨ ਸਿੰਘ 1957 ਨੂੰ ਭਾਰਤੀ ਫੌਜ ਦੀ 14 ਫੀਲਡ ਰੈਜ਼ੀਮੈਂਟ ‘ਚ ਭਰਤੀ ਹੋਇਆ ਸੀ ਅਤੇ 1965 ‘ਚ ਭਾਰਤ-ਪਾਕਿਸਤਾਨ ਦੀ ਜੰਗ ‘ਚ ਸੁਜਾਨ ਸਿੰਘ ਛੰਬ ਜੋੜੀਆਂ ਦੇ ਦੇਬਾ ਬਟਾਲਾ ਸੈਕਟਰ ‘ਚ ਪਾਕਿਸਤਾਨ ਫੌਜ ਵਲੋਂ ਕੈਦ ਕਰ ਲਿਆ ਗਿਆ ਸੀ। ਜੰਗ ਖਤਮ ਹੋਣ ਦੇ ਐਲਾਨ ਤੋਂ ਬਾਅਦ ਉਹ ਵਾਪਸ ਨਹੀਂ ਆਇਆ।

Read Also ਆਪਣੇ ਹੀ ਪਾਇਲਟ ਨੂੰ ਭਾਰਤੀ ਸਮਝ ਪਾਕਿਸਤਾਨੀਆਂ ਨੇ ਉਤਾਰਿਆ ਮੌਤ ਦੇ ਘਾਟ

ਜਵਾਨ ਸੁਜਾਨ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਭਾਰਤ ਸਰਕਾਰ ਨੂੰ ਮੰਗ ਕੀਤੀ ਹੈ ਕਿ ਜੇਕਰ ਵਿੰਗ ਕਮਾਂਡਰ ਅਭਿਨੰਦਨ ਪਾਕਿਸਤਾਨ ਤੋਂ 2 ਦਿਨ ਵਾਪਸ ਆ ਸਕਦਾ ਹੈ ਤਾਂ ਭਾਰਤ ਸਰਕਾਰ ਕੋਈ ਸਖਤ ਕਦਮ ਚੁੱਕ ਕੇ ਸੁਜਾਨ ਸਿੰਘ ਨੂੰ ਵੀ ਰਿਹਾਅ ਕਰਵਾਏ। ਭਾਰਤ ਸਰਕਾਰ ਦੀ ਕੋਸ਼ਿਸ਼ ਸਦਕਾ ਵਿੰਗ ਕਮਾਂਡਰ ਅਭਿਨੰਦਨ ਦੀ ਤਾਂ ਵਤਨ ਵਾਪਸੀ ਹੋ ਗਈ ਹੈ ਪਰ 1965 ਦੀ ਜੰਗ ‘ਚ ਭਾਰਤ ਦੇ ਜੋ ਜਵਾਨ ਪਾਕਿਸਤਾਨ ਦੀਆਂ ਜੇਲ੍ਹਾਂ ‘ਚ ਬੰਦ ਹਨ ਉਹ ਅਜੇ ਵੀ ਆਜਾਦ ਨਹੀਂ ਕਰਵਾਏ ਗਏ। ਸੁਜਾਨ ਸਿੰਘ ਵਾਂਗ ਕਈ ਜਵਾਨ ਇਸ ੳਡਿੀਕ ‘ਚ ਹਨ ਕਿ ਸ਼ਾਇਦ ਕਿਸੇ ਦਿਨ ਉਨ੍ਹਾਂ ਨੂੰ ਵੀ ਆਪਣੇ ਵਤਨ ਜਾਣ ਦਾ ਮੌਕਾ ਮਿਲੇਗਾ ਪਰ ਹੁਣ ਦੇਖਣਾ ਇਹ ਹੈ ਕਿ ਭਾਰਤ ਸਰਕਾਰ ਕਦੋਂ ਇਨ੍ਹਾਂ ਜਵਾਨਾਂ ਦੀ ਰਿਹਾਈ ਬਾਰੇ ਪਾਕਿਸਤਾਨ ਨਾਲ ਗੱਲ ਕਰਦੀ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button