Breaking NewsD5 specialIndiaNewsPoliticsPunjabUncategorized

ਪੰਜਾਬ ‘ਚ ਆਮ ਆਦਮੀ ਪਾਰਟੀ ਨੂੰ ਮਿਲਿਆ ਨਵਾਂ ਚਿਹਰਾ

ਚੰਡੀਗੜ੍ਹ : ਆਮ ਆਦਮੀ ਪਾਰਟੀ ਨੇ ਤਿਲਕ ਨਗਰ ਵਿਧਾਨ ਸਭਾ ਖੇਤਰ ਤੋਂ ਵਿਧਾਇਕ ਜਰਨੈਲ ਸਿੰਘ ਨੂੰ ਪੰਜਾਬ ਦਾ ਇੰਚਾਰਜ ਨਿਯੁਕਤ ਕੀਤਾ ਹੈ। ਪਿਛਲੇ ਦਿਨੀਂ ਦਿੱਲੀ ਵਿਧਾਨ ਸਭਾ ‘ਚ ਆਮ ਆਦਮੀ ਪਾਰਟੀ ਦੀ ਵਿਕਾਸ ਦੀ ਰਾਜਨੀਤੀ ਨੂੰ ਆਪਾਰ ਸਫ਼ਲਤਾ ਮਿਲੀ ਸੀ। ਜਿਸ ਤੋਂ ਬਾਅਦ ਪਾਰਟੀ ਨੇ ਪੂਰੇ ਦੇਸ਼ ‘ਚ ਰਾਸ਼ਟਰ ਨਿਰਮਾਣ ਅਭਿਆਨ ਦੀ ਸ਼ੁਰੂਆਤ ਕੀਤੀ ਹੈ। ਦੇਸ਼ ਦੇ ਹੋਰ ਰਾਜਾਂ ‘ਚ ਵੀ ਦਿੱਲੀ ਦੇ ਕੰਮ ਦੀ ਰਾਜਨੀਤੀ ਨੂੰ ਲਿਜਾਇਆ ਜਾ ਰਿਹਾ ਹੈ।

POLITICAL REACTIONS ਭਗਵੰਤ ਮਾਨ ਕਹਿੰਦਾ ਬੱਸ ਸ਼ਾਇਰੀ ਜੋਗਾ ਹੀ ਹੈ ਮਨਪ੍ਰੀਤ (Video)

ਪਿਛਲੇ ਦਿਨੀਂ ਦਿੱਲੀ ‘ਚ ਚੋਣ ਪ੍ਰੀਕਿਰਿਆ ਸਮਾਪਤ ਹੋਈ ਅਤੇ ਇੱਕ ਵਾਰ ਫਿਰ ਦਿੱਲੀ ਦੀ ਜਨਤਾ ਨੇ ਭਾਰੀ ਬਹੁਮਤ ਦੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਦਿੱਲੀ ਵਿੱਚ ਚੁਣਿਆ। ਆਮ ਆਦਮੀ ਪਾਰਟੀ ਨੂੰ ਦਿੱਲੀ ਦੀ ਜਨਤਾ ਦੁਆਰਾ ਮਿਲਿਆ ਇਹ ਭਾਰੀ ਬਹੁਮਤ ਇਸ ਗੱਲ ਨੂੰ ਸਾਬਿਤ ਕਰਦਾ ਹੈ ਕਿ ਪਿਛਲੇ 5 ਸਾਲਾਂ ‘ਚ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਨੇ ਦਿੱਲੀ ਦੀ ਜਨਤਾ ਦੇ ਹਿੱਤਾਂ ‘ਚ ਜੋ ਵਿਕਾਸ ਦੇ ਕੰਮ ਕੀਤੇ ਜਨਤਾ ਉਨ੍ਹਾਂ ਕੰਮਾਂ ਤੋਂ ਬੇਹੱਦ ਖੁਸ਼ ਹੈ।

Exclusive Interview-ਕੈਪਟਨ ਦੀ ਧਮਕੀ ਮਗਰੋਂ Navjot Sidhu ਆਇਆ DSP Sekhon ਨੂੰ ਬਚਾਓਣ (Video)

ਦਿੱਲੀ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੋ ਵਿਕਾਸ ਮਾਡਲ ਖੜ੍ਹਾ ਕੀਤਾ ਹੈ, ਜਨਤਾ ਉਸ ਵਿਕਾਸ ਮਾਡਲ ਤੋਂ ਬੇਹੱਦ ਸੰਤੁਸ਼ਟ ਹੈ। ਜਨਤਾ ਦੇ ਬੇਹੱਦ ਸਮਰਥਨ ਨੂੰ ਦੇਖਦੇ ਹੋਏ ਪਾਰਟੀ ਦਾ ਇਹ ਮੰਨਣਾ ਹੈ ਕਿ ਦਿੱਲੀ ਦੀ ਜਨਤਾ ਨੂੰ ਦਿੱਲੀ ਦੀ ਕੇਜਰੀਵਾਲ ਸਰਕਾਰ ਦੁਆਰਾ ਜੋ ਸੁਵਿਧਾਵਾਂ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ, ਜੋ ਵਿਕਾਸ ਮਾਡਲ ਦਿੱਲੀ ‘ਚ ਖੜ੍ਹਾ ਕੀਤਾ ਗਿਆ ਹੈ, ਉਹ ਕੇਵਲ ਦਿੱਲੀ ਦੀ ਜਨਤਾ ਹੀ ਨਹੀਂ ਪੂਰੇ ਦੇਸ਼ ਦੀ ਜਨਤਾ ਇਨ੍ਹਾਂ ਸਹੂਲਤਾਂ ਅਤੇ ਇਸ ਪ੍ਰਕਾਰ ਦੇ ਵਿਕਾਸ ਮਾਡਲ ਨੂੰ ਪਾਉਣਾ ਚਾਹੁੰਦੀ ਹੈ।

BUDGET REACTION, ਜਨਾਨੀਆਂ ਨੇ ਵਿੱਤ ਮੰਤਰੀ ਨੂੰ ਭਿਓਂ-ਭਿਓਂ ਸੁਣਾਈਆਂ, ਸੁਣ ਵਿੱਤ ਮੰਤਰੀ ਹੋਇਆ ਸੁਰਖ਼ ਲਾਲ (Video)

ਇਸ ਸੋਚ ਦੇ ਨਾਲ ਪਾਰਟੀ ਵਿਸਥਾਰ ਹਿੱਤ ਇੱਕ ਹੈਲਪਲਾਇਨ ਨੰਬਰ 98710 – 10101 ਵੀ ਪਾਰਟੀ ਦੁਆਰਾ ਜਾਰੀ ਕੀਤਾ ਗਿਆ ਹੈ। ਜਿਸਦੇ ਮਾਧਿਅਮ ਨਾਲ ਦੇਸ਼ ਭਰ ਤੋਂ ਲੋਕਾਂ ਦੇ ਪਾਰਟੀ ਨਾਲ ਜੁੜਨ ਦਾ ਸਿਲਸਿਲਾ ਜਾਰੀ ਹੋਇਆ ਅਤੇ ਸਿਰਫ ਕੁਝ ਹੀ ਦਿਨਾਂ ‘ਚ ਲੱਗਭੱਗ 16 ਲੱਖ ਤੋਂ ਵੀ ਜ਼ਿਆਦਾ ਲੋਕ ਇਸ ਨੰਬਰ ‘ਤੇ ਮਿਸ ਕਾਲ ਕਰਕੇ ਪਾਰਟੀ ਨਾਲ ਜੁੜੇ ਹਨ। ਸੰਗਠਨ ਵਿਸਥਾਰ ਦੇ ਸਿਲਸਿਲੇ ਨੂੰ ਅਗਲੇ ਪੜਾਅ ਦੇ ਵੱਲ ਲਿਜਾਂਦੇ ਹੋਏ ਪਾਰਟੀ ਨੇ ਜਰਨੈਲ ਸਿੰਘ ਨੂੰ ਪੰਜਾਬ ਰਾਜ ਦਾ ਇੰਚਾਰਜ ਨਿਯੁਕਤ ਕੀਤਾ ਤਾਂ ਕਿ ਪੰਜਾਬ ਵਿੱਚ ਵੀ ਆਮ ਆਦਮੀ ਪਾਰਟੀ ਦੀ ਮਜ਼ਬੂਤ ਸਰਕਾਰ ਬਣ ਸਕੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button