Breaking NewsD5 specialNewsPoliticsPunjab

ਆਹ ਦਲੇਰ ਅਫਸਰ ਤੋਂ ਸੁਣੋਂ ਕਿਵੇਂ ਜਿੱਤੀ ਕੋਰੋਨਾ ਤੋਂ ਜੰਗ, ਦੇਖੋ ਕਿਵੇਂ ਨਿਕਲਿਆ ਮੌਤ ਦੇ ਮੂੰਹ ‘ਚੋਂ ਬਾਹਰ

ਲੁਧਿਆਣਾ : ਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆ ‘ਚ ਜਾਰੀ ਹੈ। ਹਰ ਰੋਜ ਇਸ ਮਹਾਂਮਾਰੀ ਨਾਲ ਸੰਕਰਮਿਤ ਲੋਕਾਂ ਦੇ ਆਂਕੜੇ ਤੇਜ਼ੀ ਨਾਲ ਵੱਧ ਰਹੇ ਹਨ। ਭਾਰਤ ‘ਚ ਇਹ ਸੰਖਿਆ 10 ਲੱਖ ਤੋਂ ਪਾਰ ਹੋ ਗਈ ਹੈ। ਉੱਥੇ ਹੀ ਕੋਰੋਨਾ ਨੂੰ ਮਾਤ ਦੇ ਕੇ 17 ਦਿਨਾਂ ਬਾਅਦ 54 ਸਾਲਾ ਡੀ. ਸੀ. ਪੀ. ਲਾਅ ਐਂਡ ਆਰਡਰ ਅਸ਼ਵਨੀ ਕਪੂਰ ਸੋਮਵਾਰ ਨੂੰ ਡਿਊਟੀ ‘ਤੇ ਵਾਪਸ ਪਰਤ ਆਏ ਹਨ। ਕੋਰੋਨਾ ਜੋਧਾ ਦੇ ਜੁਆਇਨ ਕਰਨ ‘ਤੇ ਫੋਰਸ ਦਾ ਮਨੋਬਲ ਵਧਿਆ ਹੈ, ਨਾਲ ਹੀ ਪੁਲਿਸ ਕਮਿਸ਼ਨਰ ਦਫਤਰ ‘ਚ ਇਕ ਵਾਰ ਫਿਰ ਉਨ੍ਹਾਂ ਦੇ ਆਫਿਸ ਨੇੜੇ ਚਹਿਲ-ਪਹਿਲ ਦਿਖੀ।

ਪੰਜਾਬ ਦੇ MLA ‘ਤੇ ਮਾਮਲਾ ਦਰਜ਼. ਲੱਗੇ ਗੰਭੀਰ ਇਲਜ਼ਾਮ, ਪੁਲਿਸ ਸੁੱਟੇਗੀ ਜੇਲ੍ਹ ‘ਚ?

ਡੀ. ਸੀ. ਪੀ. ਅਸ਼ਵਨੀ ਕਪੂਰ ਨੇ ਦੱਸਿਆ ਕਿ ਇਮਿਊਨਿਟੀ ਸਿਸਟਮ ਨੂੰ ਮਜ਼ਬੂਤ ਕਰ ਕੇ ਕੋਰੋਨਾ ਨੂੰ ਹਰਾਇਆ ਜਾ ਸਕਦਾ ਹੈ। ਉਨ੍ਹਾਂ ਨੇ ਕੁਆਰਨਟਾਈਨ ਦੌਰਾਨ ਜਿੱਥੇ ਸਵੇਰੇ ਉੱਠ ਕੇ ਯੋਗ ਕੀਤਾ, ਉਥੇ ਖੂਬ ਫਲ ਖਾਧੇ ਅਤੇ ਸ਼ਾਮ ਨੂੰ ਸੈਰ ਕੀਤੀ। ਕੋਰੋਨਾ ਨੂੰ ਹਰਾਉਣ ਲਈ ਪੌਜ਼ੀਟਿਵ ਸੋਚ ਦਾ ਹੋਣਾ ਜ਼ਰੂਰੀ ਹੈ। ਉਨ੍ਹਾਂ ਨੇ ਕੋਰੋਨਾ ਨਾਲ ਲੜ ਰਹੀ ਸਾਰੀ ਫੋਰਸ ਦੇ ਜਲਦ ਠੀਕ ਹੋਣ ਦੀ ਕਾਮਨਾ ਕੀਤੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button