Breaking NewsD5 specialIndiaNewsTop News

ਪੱਛਮੀ ਬੰਗਾਲ ਦੀ ਮਮਤਾ ਸਰਕਾਰ ਨੇ ਪਾਰਥ ਚੈਟਰਜੀ ਨੂੰ ਮੰਤਰੀ ਮੰਡਲ ਤੋਂ ਕੀਤਾ ਬਰਖਾਸਤ

ਪੱਛਮੀ ਬੰਗਾਲ: ਬੰਗਾਲ ਅਧਿਆਪਕ ਭਰਤੀ ਘੁਟਾਲੇ ‘ਚ ਗ੍ਰਿਫਤਾਰ ਸੂਬੇ ਦੀ ਉਦਯੋਗ ਮੰਤਰੀ ਪਾਰਥ ਚੈਟਰਜੀ ਨੂੰ ਪੱਛਮੀ ਬੰਗਾਲ ਦੀ ਸਰਕਾਰ ਨੇ ਵੱਡਾ ਝਟਕਾ ਦਿੱਤਾ ਹੈ । ਪਾਰਥ ਚੈਟਰਜੀ ਨੂੰ ਪੱਛਮੀ ਬੰਗਾਲ ਦੀ ਮਮਤਾ ਸਰਕਾਰ ਨੇ ਮੰਤਰੀ ਮੰਡਲ ਤੋਂ ਬਰਖਾਸਤ ਕਰ ਦਿੱਤਾ ਹੈ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪਾਰਥ ਨੂੰ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਉਨ੍ਹਾਂ ਨੂੰ ਤਿੰਨੋਂ ਮੰਤਰਾਲਿਆਂ ਤੋਂ ਹਟਾ ਦਿੱਤਾ ਗਿਆ ਹੈ। ਮਮਤਾ ਬੈਨਰਜੀ ਨੇ ਪਾਰਥ ਦੀ ਗ੍ਰਿਫਤਾਰੀ ਤੋਂ ਛੇ ਦਿਨ ਬਾਅਦ ਉਸ ‘ਤੇ ਕਾਰਵਾਈ ਕੀਤੀ ਹੈ।

BJP ਆਗੂ ਦਾ ਧਮਾਕਾ! Delhi ਵਾਲਿਆਂ ਬਾਰੇ ਕੀਤਾ ਖ਼ੁਲਾਸਾ! Mann ਬਾਰੇ ਕਹੀ ਵੱਡੀ ਗੱਲ | D5 Channel Punjabi

ਇਸ ਤੋਂ ਪਹਿਲਾਂ ਤ੍ਰਿਣਮੂਲ ਕਾਂਗਰਸ ਦੇ ਜਨਰਲ ਸਕੱਤਰ ਅਤੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਨੇ ਜਿਸ ਤਰ੍ਹਾਂ ਨਾਲ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਨੇ ਪਾਰਥ ਦੇ ਅਸਤੀਫੇ ਨੂੰ ਲੈ ਕੇ ਆਵਾਜ਼ ਉਠਾਉਣੀ ਸ਼ੁਰੂ ਕੀਤੀ ਸੀ । ਚੈਟਰਜੀ ਖ਼ਿਲਾਫ ਇਹ ਕਾਰਵਾਈ ਉਨ੍ਹਾਂ ਦੀ ਮਹਿਲਾ ਸਹਿਯੋਗੀ ਅਰਪਿਤਾ ਮੁਖਰਜੀ ਦੇ ਟਿਕਾਣਿਆਂ ਤੋਂ 50 ਕਰੋੜ ਰੁਪਏ ਤੋਂ ਵੱਧ ਨਕਦੀ ਅਤੇ ਵੱਡੀ ਮਾਤਰਾ ’ਚ ਸੋਨੇ ਦੇ ਗਹਿਣੇ ਬਰਾਮਦ ਹੋਣ ਮਗਰੋਂ ਕੀਤੀ ਗਈ ਹੈ।

Simranjit Mann ਦਾ ਵੱਡਾ ਧਮਾਕਾ, ਹੁਣ ਲੱਗੂ SC ’ਚ ਸਿੱਖ ਜੱਜ, ਬਹਿਬਲ ਕਲਾਂ ਮੋਰਚੇ ਬਾਰੇ ਦੇਖੋ ਕੀ ਕਿਹਾ?

ਚੈਟਰਜੀ ਅਤੇ ਅਰਪਿਤਾ ਇਸ ਸਮੇਂ ਈ. ਡੀ. ਦੀ ਹਿਰਾਸਤ ’ਚ ਹਨ ਅਤੇ ਉਨ੍ਹਾਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਇਹ ਮਾਮਲਾ ਚੈਟਰਜੀ ਦੇ ਸਿੱਖਿਆ ਮੰਤਰੀ ਰਹਿੰਦੇ ਪੱਛਮੀ ਬੰਗਾਲ ’ਚ ਅਧਿਆਪਕ ਭਰਤੀ ’ਚ ਵੱਡੇ ਘਪਲੇ ਅਤੇ ਲੈਣ-ਦੇਣ ਨਾਲ ਜੁੜਿਆ ਹੈ। ਪਾਰਥ ਚੈਟਰਜੀ ਤ੍ਰਿਣਮੂਲ ਕਾਂਗਰਸ ਦੇ ਜਨਰਲ ਸਕੱਤਰ ਵੀ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button