Breaking NewsD5 specialIndiaNewsPunjabTop News

ਸੰਯੁਕਤ ਕਿਸਾਨ ਮੋਰਚੇ ਦਾ ਦਾਅਵਾ – ਟਰੈਕਟਰ ਰੈਲੀ ‘ਚ ਸ਼ਾਮਲ 16 ਕਿਸਾਨ ਅਜੇ ਵੀ ਲਾਪਤਾ ਤੇ 122 ਗ੍ਰਿਫ਼ਤਾਰ

ਨਵੀਂ ਦਿੱਲੀ : ਕੇਂਦਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਦਿੱਲੀ ਬਾਰਡਰਾਂ  ਤੇ ਪ੍ਰਦਰਸ਼ਨ ਕਰ ਰਹੀਆਂ ਕਿਸਾਨ ਜਥੇਬੰਦੀਆਂ  ਨੇ 26 ਜਨਵਰੀ ਨੂੰ ਆਪਣੀ ਟਰੈਕਟਰ ਪਰੇਡ ਦੇ ਦੌਰਾਨ ਹੋਈ ਹਿੰਸਾ ਦੀ ਘਟਨਾ ਤੇ ਕਿਸਾਨਾਂ ਦੇ ਖਿਲਾਫ ਦਰਜ ਕੀਤੇ ਗਏ ਝੂਠੇ ਮਾਮਲਿਆਂ ਦੀ ਉੱਚ ਪੱਧਰੀ ਨਿਆਂਇਕ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਹੈ।

ਭਾਜਪਾ ਦੇ ਮੰਤਰੀ ਨੇ ਲਿਆ ਕਿਸਾਨਾਂ ਨਾਲ ਪੰਗਾ! ਕਿਸਾਨ ਹੋਏ ਤੱਤੇ! ਮੰਤਰੀ ਨੂੰ ਲੁੱਕਣ ਲਈ ਨਹੀਂ ਮਿਲ ਰਹੀ ਥਾਂ!

ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਸਿੰਘੂ ਬਾਰਡਰ ਤੇ ਪ੍ਰੈਸ ਕਾਨਫਰੰਸ ‘ਚ ਕਿਹਾ ਕਿ ਜਿਨ੍ਹਾਂ ਕਿਸਾਨਾਂ ਨੂੰ ਪੁਲਿਸ ਦੇ ਨੋਟਿਸ ਮਿਲ ਰਹੇ ਹਨ, ਉਹ ਪੁਲਿਸ  ਦੇ ਸਾਹਮਣੇ ਸਿੱਧੇ ਪੇਸ਼ ਨਾ ਹੋਣ, ਸਗੋਂ ਸਹਾਇਤਾ ਲਈ ਕਿਸਾਨ ਯੂਨੀਅਨਾਂ ਵੱਲੋਂ ਗਠਿਤ ਕਾਨੂੰਨੀ ਸੈੱਲ ਨਾਲ ਸੰਪਰਕ ਕਰਨ। ਮੋਰਚੇ ਦੇ ਕਾਨੂੰਨੀ ਸੈੱਲ ਦੇ ਮੈਂਬਰ ਕੁਲਦੀਪ ਸਿੰਘ ਨੇ ਕਿਹਾ ਕਿ 26 ਜਨਵਰੀ ਨੂੰ ਹੋਈ ਹਿੰਸਾ ਤੇ ਕਿਸਾਨਾਂ ‘ਤੇ ਦਰਜ ਫਰਜੀ ਮਾਮਲਿਆਂ ਦੇ ਪਿੱਛੇ ਦੀ ਸਾਜਿਸ਼ ਦਾ ਪਤਾ ਲਗਾਉਣ ਦੀ ਜਾਂਚ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਸੇਵਾਮੁਕਤ ਜੱਜ ਵੱਲੋਂ ਕਰਵਾਉਣੀ ਚਾਹੀਦੀ ਹੈ।

🔴LIVE |ਪ੍ਰਧਾਨ ਮੰਤਰੀ ਦੇਵੇਗਾ ਅਸਤੀਫ਼ਾ?ਅੰਬਾਨੀ-ਅਡਾਨੀ ਨੂੰ ਝਟਕਾ,ਖੇਤੀਬਾੜੀ ਮੰਤਰੀ ਨੇ ਸ਼ਹੀਦ ਕਿਸਾਨਾਂ ਦਾ ਉਡਾਇਆ ਮਜ਼ਾਕ

122 ਕਿਸਾਨਾਂ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਕਿਸਾਨ ਆਗੂਆਂ ਮੁਤਾਬਕ ਟਰੈਕਟਰ ਪਰੇਡ ‘ਚ ਸ਼ਾਮਿਲ ਹੋਏ 16 ਕਿਸਾਨ ਅਜੇ ਵੀ ਲਾਪਤਾ ਹਨ। ਇਸ ਸੰਬੰਧ ‘ਚ ਇੱਕ ਹੋਰ ਕਿਸਾਨ ਆਗੂ ਰਵਿੰਦਰ ਸਿੰਘ  ਨੇ ਕਿਹਾ ਕਿ ਦਿੱਲੀ ਪੁਲਿਸ ਨੇ 44 ਵਿੱਚੋਂ 14 ਪ੍ਰਾਇਮਰੀ ਦੇ ਹਵਾਲੇ ਨਾਲ 122 ਕਿਸਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਗ੍ਰਿਫਤਾਰ ਕੀਤੇ ਸਾਰੇ ਕਿਸਾਨਾਂ ਨੂੰ ਕਾਨੂੰਨੀ ਅਤੇ ਵਿੱਤੀ ਸਹਾਇਤਾ ਮੁਹੱਈਆ ਕਰਵਾਏਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button