Breaking NewsD5 specialIndiaNewsPolitics

ਗਾਂਧੀ ਜੈਯੰਤੀ ‘ਤੇ ਰਾਹੁਲ ਗਾਂਧੀ ਦਾ ਮੋਦੀ ਸਰਕਾਰ ‘ਤੇ ਵਾਰ, ‘ਮੈਂ ਦੁਨੀਆ ‘ਚ ਕਿਸੇ ਤੋਂ ਨਹੀਂ ਡਰਾਂਗਾ’

ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੂੰ ਪੁਲਿਸ ਨੇ ਵੀਰਵਾਰ ਨੂੰ ਗੈਂਗਰੇਪ ਪੀੜਿਤਾ ਦੇ ਪਰਿਵਾਰ ਨਾਲ ਮੁਲਾਕਾਤ ਲਈ ਹਾਥਰਸ ਜਾਣ ਤੋਂ ਰੋਕ ਦਿੱਤਾ ਅਤੇ ਹਿਰਾਸਤ ‘ਚ ਲੈ ਲਿਆ, ਨਾਲ ਹੀ ਦੋਵਾਂ ‘ਤੇ ਐਫਆਈਆਰ ਵੀ ਦਰਜ ਕੀਤੀ ਗਈ। ਰਾਹੁਲ ਗਾਂਧੀ ਨੇ ਵੀਰਵਾਰ ਨੂੰ ਹੋਏ ਵਿਵਹਾਰ ‘ਤੇ ਸ਼ੁੱਕਰਵਾਰ ਯਾਨੀ 2 ਅਕਤੂਬਰ ਨੂੰ ਮਹਾਤਮਾ ਗਾਂਧੀ ਦੀ ਜੈਯੰਤੀ ‘ਤੇ ਟਵੀਟ ਕੀਤਾ ਅਤੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ। ਰਾਹੁਲ ਗਾਂਧੀ ਨੇ ਮਹਾਤਮਾ ਗਾਂਧੀ ਦੀ ਆਖੀ ਇਕ ਗੱਲ ਨੂੰ ਟਵੀਟ ਕੀਤਾ, ”ਮੈਂ ਦੁਨੀਆ ‘ਚ ਕਿਸੇ ਤੋਂ ਨਹੀਂ ਡਰਾਂਗਾ। ਮੈਂ ਕਿਸੇ ਦੇ ਅਨਿਆਂ ਦੇ ਸਾਹਮਣੇ ਝੁਕਾਂਗਾ ਨਹੀਂ, ਮੈਂ ਝੂਠ ਨੂੰ ਸੱਚ ਨਾਲ ਜਿਤਾਂਗਾ ਅਤੇ ਝੂਠ ਦਾ ਵਿਰੋਧ ਕਰਦੇ ਹੋਏ ਮੈਂ ਸਾਰੇ ਦੁੱਖਾਂ ਨੂੰ ਸਹਿ ਸਕਾਂਗਾ।” ਗਾਂਧੀ ਜਯੰਤੀ ਦੀਆਂ ਸ਼ੁੱਭਕਾਮਨਾਵਾਂ।

ਇਸ ਤੋਂ ਪਹਿਲਾਂ ਵੀਰਵਾਰ ਨੂੰ ਹਾਥਰਸ ‘ਚ ਪੀੜਿਤਾ ਦੇ ਪਰਿਵਾਰ ਨੂੰ ਮਿਲਣ ਤੋਂ ਰੋਕੇ ਜਾਣ ‘ਤੇ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਉੱਤਰ ਪ੍ਰਦੇਸ਼ ‘ਚ ਜੰਗਲਰਾਜ ਦਾ ਇਹ ਆਲਮ ਹੈ ਕਿ ਸੋਗ ‘ਚ ਡੁੱਬੇ ਇਕ ਪਰਿਵਾਰ ਨੂੰ ਮਿਲਣਾ ਤਾਂ ਵੀ ਸਰਕਾਰ ਡਰਾ ਦਿੰਦੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਇੰਨਾ ਨਹੀਂ ਡਰਨਾ ਚਾਹੀਦਾ। ਰਾਹੁਲ ਗਾਂਧੀ ਨੇ ਟਵੀਟ ਕੀਤਾ ਕਿ ਮੁੱਖ ਮੰਤਰੀ ਯੋਗੀ ਆਦਿਤਿਆਨਾਥ, ਦੁੱਖ ਦੀ ਘੜੀ ‘ਚ ਆਪਣਿਆਂ ਨੂੰ ਇਕੱਲਾ ਨਹੀਂ ਛੱਡਿਆ ਜਾਂਦਾ। ਦੱਸ ਦੇਈਏ ਕਿ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਦੇ ਕਾਫਿਲੇ ਨੂੰ ਗ੍ਰੇਟਰ ਨੋਇਡਾ ‘ਚ ਪੁਲਿਸ ਨੇ ਰੋਕ ਲਿਆ। ਉਸ ਤੋਂ ਬਾਅਦ ਉਹ ਪੈਦਲ ਹੀ ਹਾਥਰਸ ਲਈ ਨਿਕਲੇ ਸਨ।

ਲਓ ਫੇਰ ਪਹੁੰਚ ਗਏ ਸ਼ੰਭੂ ਬਾਰਡਰ ‘ਤੇ ਕਿਸਾਨ, ਤੜਕੇ-ਤੜਕੇ ਖੋਲ੍ਹਤੀ ਮੋਦੀ ਦੀ ਨੀਂਦ!

ਜਦੋਂ ਪੁਲਿਸ ਨੇ ਰਾਹੁਲ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਭੀੜ ਪੁਲਿਸ ਨਾਲ ਉਲਝ ਗਈ, ਇਸ ਦੌਰਾਨ ਰਾਹੁਲ ਗਾਂਧੀ ਹੇਠਾਂ ਡਿੱਗ ਗਏ। ਰਾਹੁਲ ਗਾਂਧੀ ਦੇ ਹੇਠਾਂ ਡਿੱਗਣ ‘ਤੇ ਰਾਜਨੀਤੀ ਸ਼ੁਰੂ ਹੋ ਗਈ ਅਤੇ ਕਾਂਗਰਸ ਨੇ ਪੁਲਿਸ ‘ਤੇ ਕਾਂਗਰਸੀ ਨੇਤਾ ਨਾਲ ਗਲਤ ਵਿਵਹਾਰ ਦਾ ਇਲਜ਼ਾਮ ਲਗਾਇਆ। ਪੁਲਿਸ ਨੇ ਭੀੜ ਨੂੰ ਕਾਬੂ ਕਰਨ ਲਈ ਰਾਹੁਲ ਅਤੇ ਪ੍ਰਿਅੰਕਾ ਨੂੰ ਹਿਰਾਸਤ ‘ਚ ਲੈ ਲਿਆ। ਹਾਲਾਂਕਿ ਕੁਝ ਦੇਰ ਬਾਅਦ ਪੁਲਿਸ ਦੋਵੇਂ ਨੇਤਾਵਾਂ ਨੂੰ ਦਿੱਲੀ ਬਾਰਡਰ ‘ਤੇ ਛੱਡ ਆਈ। ਕਾਂਗਰਸੀ ਨੇਤਾਵਾਂ ‘ਤੇ ਧਾਰਾ 144 ਦੀ ਉਲੰਘਣਾ ਕਰਨ ਅਤੇ ਮਹਾਂਮਾਰੀ ਦੇ ਦੌਰਾਨ ਆਮ ਲੋਕਾਂ ਦਾ ਜੀਵਨ ਸੰਕਟ ‘ਚ ਪਾਉਣ ਦੇ ਇਲਜ਼ਾਮ ‘ਚ ਆਈਪੀਸੀ ਦੀ ਧਾਰਾ 188, ਅਤੇ ਧਾਰਾ 269, 270 ਦੇ ਤਹਿਤ ਦਰਜ ਕਰਵਾਇਆ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button