PunjabTop News

ਮਦਦ ਕਰਨ ਦੇ ਬਹਾਨੇ ATM ਵਿਚੋਂ ਠੱਗੇ ਹਜਾਰਾਂ ਰੁਪਏ

Thousands of rupees stolen from ATM on the pretext of helping

ਭਵਾਨੀਗੜ੍ਹ :ਭਵਾਨੀਗੜ੍ਹ ਦੇ ਪਿੰਡ ਫੱਗੂਵਾਲਾ ਦੇ ਇਕ ਵਿਅਕਤੀ ਦਾ ਧੋਖੇ ਨਾਲ ਏ. ਟੀ. ਐੱਮ ਬਦਲ ਕੇ ਉਸ ਦੇ ਖਾਤੇ ’ਚੋਂ 74 ਹਜ਼ਾਰ ਰੁਪਏ ਦੀ ਨਗਦੀ ਕਢਵਾਉਣ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਤਾਰਾ ਸਿੰਘ ਪੁੱਤਰ ਹਰਦਿੱਤ ਸਿੰਘ ਵਾਸੀ ਪਿੰਡ ਫੱਗੂਵਾਲਾ ਨੇ ਪੁਲਿਸ ਨੂੰ ਕੀਤੀ ਸ਼ਿਕਾਇਤ ’ਚ ਦੱਸਿਆ ਕਿ ਲੰਘੀ 21 ਮਾਰਚ ਨੂੰ ਜਦੋਂ ਉਹ ਐੱਸ. ਬੀ. ਆਈ ਦੇ ਏ .ਟੀ. ਐੱਮ ’ਚੋਂ ਪੈਸੇ ਕਢਵਾਉਣ ਗਿਆ ਤਾਂ ਉੱਥੇ ਪਹਿਲਾਂ ਤੋਂ ਮੌਜੂਦ ਇਕ ਵਿਅਕਤੀ ਨੇ ਉਸ ਨੂੰ ਕਿਹਾ ਕਿ ਤੁਸੀਂ ਪਹਿਲਾਂ ਪੈਸੇ ਕਢਵਾ ਲਵੋ।

‘AMRITPAL’ ਦਾ ‘Brother’ ਸਾਥੀਆਂ ਸਣੇ ਅਦਾਲਤ ’ਚ ਪੇਸ਼, ਅਦਾਲਤ ਨੇ ਸੁਣਾਇਆ ਵੱਡਾ ਫੈਸਲਾ! | D5 Channel Punjabi

ਜਦੋਂ ਉਸ ਨੇ ਪੈਸੇ ਕਢਵਾਉਣ ਲਈ ਆਪਣੇ ਏ. ਟੀ. ਐੱਮ ਦੀ ਵਰਤੋਂ ਕੀਤੀ ਤਾ ਮਸ਼ੀਨ ‘ਚੋਂ ਪੈਸੇ ਨਹੀਂ ਨਿਕਲੇ ‘ਤੇ ਉਸ ਅਨਜਾਨ ਵਿਆਕਤੀ ਨੇ ਮਦਦ ਕਰਨ ਦੇ ਬਹਾਨੇ ਨਾਲ ਉਸ ਦਾ ਕਾਰਡ ਫੜ ਲਿਆ ‘ਤੇ ਉਸ ਨੂੰ ਬਦਲ ਦਿੱਤਾ। ਇਸ ਤੋਂ ਕੁਝ ਸਮੇਂ ਬਾਅਦ ਖਾਤੇ ’ਚੋਂ 74 ਹਜ਼ਾਰ ਰੁਪਏ ਦੀ ਰਾਸ਼ੀ ਕਢਵਾ ਲਈ। ਜਦੋਂ ਉਸ ਨੂੰ ਸਾਰੀ ਗਡਵੜ ਦਾ ਪਤਾ ਲੱਗਾ ਦਾ ਉਸ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ। ਪੁਲਿਸ ਨੇ ਕੇਸ ਦਰਜ਼ ਕਰ ਲਿਆ ਹੈ ਅਤੇ ਪੁਲਿਸ ਬਣਦੀ ਕਾਰਵਾਈ ਕਰ ਰਹੀਂ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button