PunjabTop News

ਭਿਆਨਕ ਸੜਕ ਹਾਦਸਾ, ਮਾਂ ਨਾਲ ਸਕੂਲ ਜਾ ਰਹੀ ਕੂੜੀ ਨੂੰ ਟਰੱਕ ਨੇ ਕੁਚਲਿਆ

ਚੰਡੀਗੜ੍ਹ: ਚੰਡੀਗੜ੍ਹ ਤੋਂ ਬੇਹਦ ਹੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਦੱਸ ਦਈਏ ਕਿ ਆਪਣੀ ਮਾਂ ਦੇ ਨਾਲ ਐਕਟੀਵਾ ਤੇ ਬੈਠ ਕੇ ਸਕੂਲ ਜਾ ਰਹੀ ਧੀ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਮ੍ਰਿਤਕ ਲੜਕੀ ਦਾ ਨਾਂ ਅਨੰਨਿਆ ਦੱਸਿਆ ਜਾ ਰਿਹਾ ਜੋ ਕਿ ਇੱਕ ਪ੍ਰਾਈਵੇਟ ਸਕੂਲ ਵਿੱਚ ਪੜਦੀ ਸੀ। ਜਾਣਕਾਰੀ ਮੁਤਾਬਕ ਅਨੰਨਿਆ ਸਵੇਰੇ ਆਪਣੀ ਮਾਂ ਪੁਸ਼ਪਾ ਨਾਲ ਐਕਟੀਵਾ ਤੇ ਸਕੂਲ ਜਾ ਰਹੀ ਸੀ। ਜਦੋਂ ਉਹ ਸਿੰਘਪੁਰਾ ਚੌਕ ਨੇੜੇ ਗੁਲੀਸਤਾਨ ਪੈਲੇਸ ਦੇ ਸਾਹਮਣੇ ਪਹੁੰਚਦੇ ਹਨ ਤਾਂ ਉਹਨਾਂ ਦੀ ਸਕੂਟਰੀ ਮੇਨ ਰੋਡ ਤੋਂ ਸਲਿਪ ਹੋ ਜਾਂਦੀ ਹੈ ਤੇ ਲੜਕੀ ਇੱਕ ਪਾਸੇ ਡਿੱਗ ਜਾਂਦੀ ਹੈ ਤੇ ਉਹਦੇ ਮਾਂ ਦੂਜੇ ਪਾਸੇ ਡਿੱਗ ਜਾਂਦੀ ਹੈ ।

AIECC ਦੀ ਬੁਲਾਰਾ ਰਾਧਿਕਾ ਖੇੜਾ ‘ਤੇ ਅਦਾਕਾਰ ਸ਼ੇਖਰ ਸੁਮਣ ਭਾਜਪਾ ‘ਚ ਸ਼ਾਮਲ

ਜਿਸ ਪਾਸੇ ਲੜਕੀ ਡਿੱਗਦੀ ਹੈ ਉਸ ਪਾਸਿਓਂ ਸਾਹਮਣੇ ਆ ਰਿਹਾ ਟਰੱਕ ਲੜਕੀ ਦੇ ਸਿਰ ਤੇ ਚੜ ਜਾਂਦਾ ਹੈ। ਜਿਸ ਕਾਰਨ ਲੜਕੀ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਹਾਲਾਂਕਿ ਲੜਕੀ ਦੇ ਮਾਂ ਦੀ ਹਲਕੀ ਸੱਟਾਂ ਲੱਗਦੀ ਹੈ ਤੇ ਉਸਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਜਾਂਦਾ ਹੈ। ਮੌਕੇ ਤੇ ਪਹੁੰਚੇ SSF ਟੀਮ ਵੱਲੋਂ ਟਰੱਕ ਡਰਾਈਵਰ ਨੂੰ ਕਾਬੂ ਕਰ ਲਿਆ ਜਾਂਦਾ ਹੈ ਤੇ ਟਰੱਕ ਨੂੰ ਵੇ ਕਬਜ਼ੇ ‘ਚ ਲੈ ਲਿਆ ਜਾਂਦਾ ਹੈ[ ਹੁਣ ਪੁਲਿਸ ਨੇ ਟਰੱਕ ਡਰਾਈਵਰ ਨੂੰ ਹਿਰਾਸਤ ‘ਚ ਲੈ ਕੇ ਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button