Breaking NewsD5 specialEntertainmentNewsSports

ਵਿਰਾਟ ਕੋਹਲੀ ਨੇ International Womens Day ‘ਤੇ ਸ਼ੇਅਰ ਕੀਤੀ ਧੀ ਵਾਮਿਕਾ ਦੀ ਤਸਵੀਰ, ਦਿੱਤਾ ਮਹਿਲਾ ਦਿਨ ‘ਤੇ ਮਜ਼ਬੂਤ ਸੁਨੇਹਾ

ਨਵੀਂ ਦਿੱਲੀ : ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਪਤਨੀ ਅਨੁਸ਼ਕਾ ਸ਼ਰਮਾ ਦੇ ਨਾਲ ਧੀ ਵਾਮਿਕਾ ਦੀ ਇੱਕ ਤਸਵੀਰ ਸ਼ੇਅਰ ਕਰਦੇ ਹੋਏ International Womens Day ਦੀ ਵਧਾਈ ਦਿੱਤੀ ਹੈ। ਵਿਰਾਟ ਕੋਹਲੀ ਨੇ ਧੀ ਅਤੇ ਪਤਨੀ ਦੀ ਤਸਵੀਰ ਸ਼ੇਅਰ ਕਰਦੇ ਹੋਏ ਇੱਕ ਖਾਸ ਸੁਨੇਹਾ ਵੀ ਲਿਖਿਆ ਹੈ। ਜੋ ਫੈਂਸ ਨੂੰ ਬਹੁਤ ਜ਼ਿਆਦਾ ਪਸੰਦ ਆ ਰਿਹਾ ਹੈ। ਵਿਰਾਟ ਕੋਹਲੀ ਨੇ ਇਸ ਤਸਵੀਰ ਦੇ ਨਾਲ ਕੈਪਸ਼ਨ ਦਿੱਤਾ ਹੈ – ਬੱਚੇ ਦਾ ਜਨਮ ਦੇਖਣਾ, ਇੱਕ ਇਨਸਾਨ ਲਈ ਸਭ ਤੋਂ ਜਿਆਦਾ ਹੈਰਾਨ ਕਰਨ ਵਾਲਾ, ਅਵਿਸ਼ਵਾਸ਼ਯੋਗ ਅਤੇ ਹੈਰਾਨੀਜਨਕ ਤਜ਼ਰਬਾ ਹੋ ਸਕਦਾ ਹੈ। ਇਸ ਪਲ ਦਾ ਗਵਾਹ ਬੰਨਣ ਤੋਂ ਬਾਅਦ ਤੁਸੀ ਔਰਤਾਂ ਦੀ ਅਸਲੀ ਤਾਕਤ ਅਤੇ ਸੁੰਦਰਤਾ ਨੂੰ ਸਮਝਦੇ ਹੋ। ਤੁਸੀ ਸਮਝਦੇ ਹੋ ਕਿ ਭਗਵਾਨ ਨੇ ਉਨ੍ਹਾਂ ਦੇ ਅੰਦਰ ਜੀਵਨ ਕਿਉਂ ਬਣਾਇਆ ਹੈ। ਇਹ ਇਸ ਲਈ ਹੈ, ਕਿਉਂਕਿ ਉਹ ਅਸੀ ਲੋਕਾਂ ਦੀ ਤੁਲਣਾ ‘ਚ ਜਿਆਦਾ ਮਜ਼ਬੂਤ ਹਾਂ।

ਪੁਲਿਸ ਨੇ ਭਜਾ-ਭਜਾ ਕੁੱਟੇ ਜਥੇਬੰਦੀਆਂ ਦੇ ਆਗੂ!ਫੇਰ ਜੀਪਾਂ ’ਚ ਚੱਕ-ਚੱਕ ਸੁੱਟੀਆਂ ਔਰਤਾਂ!

ਵਿਰਾਟ ਕੋਹਲੀ ਨੇ ਅੱਗੇ ਲਿਖਿਆ – ਮੇਰੀ ਜਿੰਦਗੀ ਦੀ ਸਭ ਤੋਂ ਤੇਜ਼, ਦਿਆਲੁ ਅਤੇ ਮਜ਼ਬੂਤ ਮਹਿਲਾ ਨੂੰ ਮਹਿਲਾ ਦਿਨ ਦੀ ਸ਼ੁਭਕਾਮਨਾਵਾ। ਨਾਲ ਹੀ ਉਸ ਨੂੰ ਵੀ ਵਧਾਈ ਜੋ ਆਪਣੀ ਮਾਂ ਦੀ ਤਰ੍ਹਾਂ ਹੀ ਬੰਨਣ ਵਾਲੀ ਹੈ। ਦੁਨੀਆ ਦੀ ਸਾਰੀਆਂ ਅਨੋਖੀ ਔਰਤਾਂ ਨੂੰ ਵੀ ਇੱਕ ਮਹਿਲਾ ਦਿਨ ਦੀ ਮੁਬਾਰਕ ਹੋ। ਵਿਰਾਟ ਕੋਹਲੀ ਨੇ ਜਿਸ ਅੰਦਾਜ ‘ਚ ਮਹਿਲਾ ਦਿਨ ਦੀ ਵਧਾਈ ਦਿੱਤੀ ਹੈ, ਉਹ ਲੋਕਾਂ ਨੂੰ ਬਹੁਤ ਜ਼ਿਆਦਾ ਪਸੰਦ ਆ ਰਿਹਾ ਹੈ ਅਤੇ ਫੈਂਸ ਇਸ ‘ਤੇ ਜਮਕੇ ਕਮੈਂਟ ਵੀ ਕਰ ਰਹੇ ਹਨ।

🔴LIVE|| ਲਓ ਬਜਟ ਪੇਸ਼ ਕਰਕੇ ਕੈਪਟਨ ਨੇ ਖੁਸ਼ ਕਰਤੇ ਲੋਕ,ਕਿਸਾਨਾਂ ਦਾ ਹੱਲ ਕੱਢਣ ਦਾ ਲਿਆ ਫੈਸਲਾ

ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਹਾਲ ਹੀ ਵਿੱਚ ਇੱਕ ਧੀ ਦੇ ਪਿਤਾ ਬਣੇ ਹਨ। ਵਿਰਾਟ ਕੋਹਲੀ ਨੇ 11 ਜਨਵਰੀ ਨੂੰ ਟਵੀਟ ਕਰ ਦੱਸਿਆ ਸੀ ਕਿ ਉਨ੍ਹਾਂ ਦੀ ਪਤਨੀ ਅਤੇ ਬਾਲੀਵੁੱਡ ਦੀ ਅਦਾਕਾਰ ਅਨੁਸ਼ਕਾ ਸ਼ਰਮਾ ਨੇ ਧੀ ਨੂੰ ਜਨਮ ਦਿੱਤਾ ਹੈ। ਵਿਰਾਟ – ਅਨੁਸ਼ਕਾ ਨੇ ਆਪਣੀ ਧੀ ਦਾ ਨਾਮ ਵਾਮਿਕਾ ਰੱਖਿਆ ਹੈ।

 

View this post on Instagram

 

A post shared by Virat Kohli (@virat.kohli)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button