ਚੀਨ ‘ਚ ਭ੍ਰਿਸ਼ਟਾਚਾਰ ਖ਼ਿਲਾਫ਼ ਵੱਡੀ ਕਾਰਵਾਈ, ਗੁਆਂਗਸ਼ੀ ਦੇ ਸਾਬਕਾ ਚੇਅਰਮੈਨ ਨੂੰ 8.8 ਕਰੋੜ ਡਾਲਰ ਦੀ ਰਿਸ਼ਵਤ ਦੇ ਮਾਮਲੇ ‘ਚ ਮੌਤ ਦੀ ਸਜ਼ਾ

ਚੀਨ ਦੀ ਇੱਕ ਅਦਾਲਤ ਨੇ ਗੁਆਂਗਸ਼ੀ ਖੇਤਰ ਦੇ ਸਾਬਕਾ ਚੇਅਰਮੈਨ ਲੈਨ ਤਿਆਨਲੀ ਨੂੰ ਰਿਸ਼ਵਤਖੋਰੀ ਦੇ ਮਾਮਲੇ ਵਿੱਚ ਮੌਤ ਦੀ ਸਜ਼ਾ ਸੁਣਾਈ ਹੈ। ਇਸ ਸਜ਼ਾ ‘ਤੇ ਦੋ ਸਾਲ ਦੀ ਮੁਲਤਵੀ ਮਿਆਦ (ਰਿਪ੍ਰੀਵ) ਵੀ ਦਿੱਤੀ ਗਈ ਹੈ । ਲੈਨ ਨੇ 2008 ਤੋਂ 2025 ਦਰਮਿਆਨ ਆਪਣੇ ਸਰਕਾਰੀ ਅਹੁਦਿਆਂ ਦੀ ਦੁਰਵਰਤੋਂ ਕਰਦਿਆਂ ਲੋਕਾਂ ਅਤੇ ਸੰਸਥਾਵਾਂ ਦੀ ਮਦਦ ਕੀਤੀ ਅਤੇ ਬਦਲੇ ਵਿੱਚ 8.8 ਕਰੋੜ ਡਾਲਰ ਦੀ ਰਿਸ਼ਵਤ ਲਈ। ਇਸ ਮੁਲਤਵੀ ਮਿਆਦ ਦਾ ਮਤਲਬ ਹੈ ਕਿ ਜੇਕਰ ਲੈਨ ਇਸ ਦੌਰਾਨ ਕੋਈ ਹੋਰ ਅਪਰਾਧ ਨਹੀਂ ਕਰਦੇ ਤਾਂ ਉਨ੍ਹਾਂ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਦਿੱਤਾ ਜਾਵੇਗਾ। ਅਦਾਲਤ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਇੱਕ ਵਾਰ ਸਜ਼ਾ ਉਮਰ ਕੈਦ ਵਿੱਚ ਬਦਲਣ ਤੋਂ ਬਾਅਦ ਲੈਨ ਨੂੰ ਸਜ਼ਾ ਵਿੱਚ ਹੋਰ ਕੋਈ ਛੋਟ ਜਾਂ ਪੈਰੋਲ ਨਹੀਂ ਮਿਲੇਗੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




