PunjabTop News

ਸਕੂਲ ’ਚ ਹਮਲੇ ਕਾਰਨ ਜ਼ਖ਼ਮੀ ਬੱਚੀ ਨੂੰ ਪੀ ਜੀ ਆਈ ’ਚੋਂ ਛੁੱਟੀ ਮਿਲੀ

ਸਕੂਲ ਵਿੱਚ ਘਾਤਕ ਹਮਲੇ ਤੋਂ ਬਾਅਦ ਜ਼ੇਰੇ ਇਲਾਜ ਛੇ ਸਾਲਾ ਬੱਚੀ ਨੂੰ ਅੱਜ ਪੀ ਜੀ ਆਈ ਤੋਂ ਛੁੱਟੀ ਮਿਲ ਗਈ। ਇਸ ਮਗਰੋਂ ਬੱਚੀ ਦੇ ਪਿਤਾ ਨੇ ਕਿਹਾ ਕਿ ਉਹ ਆਪਣੀਆਂ ਦੋਵੇਂ ਧੀਆਂ ਨੂੰ ਇਸ ਸਕੂਲ ਵਿੱਚ ਨਹੀਂ ਭੇਜੇਗਾ ਤੇ ਪ੍ਰਾਈਵੇਟ ਸਕੂਲ ਵਿੱਚ ਦਾਖਲ ਕਰਵਾਏਗਾ। ਹਸਪਤਾਲ ਤੋਂ ਛੁੱਟੀ ਮਗਰੋਂ ਬੱਚੀ ਅਤੇ ਉਸ ਦੇ ਪਿਤਾ ਨੇ ਪੀ ਜੀ ਆਈ ਦੇ ਡਾਇਰੈਕਟਰ ਪ੍ਰੋਫੈਸਰ ਵਿਵੇਕ ਲਾਲ ਅਤੇ ਡਾਕਟਰਾਂ ਦਾ ਧੰਨਵਾਦ ਕੀਤਾ। ਸਵੇਰੇ ਲਗਪਗ 11:30 ਵਜੇ ਬੱਚੀ ਪੀ ਜੀ ਆਈ ਐਡਵਾਂਸਡ ਟੌਰਾਮਾ ਸੈਂਟਰ ਤੋਂ ਹੱਥ ਵਿੱਚ ਗੁੱਡੀ ਅਤੇ ਚਿਹਰੇ ‘ਤੇ ਹਲਕੀ ਮੁਸਕਰਾਹਟ ਲੈ ਕੇ ਬਾਹਰ ਆਈ। ਆਪਣੀ ਕਮਜ਼ੋਰੀ ਕਾਰਨ ਉਹ ਠੀਕ ਤਰ੍ਹਾਂ ਤੁਰਨ ਤੋਂ ਅਸਮਰੱਥ ਸੀ। ਬੱਚੀ ਆਪਣੇ ਪਿਤਾ ਦੀ ਗੋਦੀ ਵਿੱਚ ਸੀ ਤੇ ਘਰ ਜਾਣ ਲਈ ਉਤਸ਼ਾਹਿਤ ਸੀ। ਉਸ ਨੇ ਸੁਰੱਖਿਆ ਕਰਮਚਾਰੀਆਂ ਨਾਲ ਵੀ ਹੱਥ ਮਿਲਾਇਆ। ਬੱਚੀ ਮਾਤਾ-ਪਿਤਾ ਨਾਲ ਆਪਣੇ ਚਾਚੇ ਦੇ ਘਰ ਪਹੁੰਚੀ। ਘਰ ਦੀਆਂ ਪੌੜੀਆਂ ਫੁੱਲਾਂ ਨਾਲ ਸਜਾਈਆਂ ਗਈਆਂ ਸਨ। ਬੱਚੀ ਦੀ ਵੱਡੀ ਭੈਣ ਵੀ ਸਦਮੇ ਵਿੱਚ ਹੈ, ਕਈ ਦਿਨਾਂ ਤੋਂ ਘਰ ਵਿੱਚ ਕੋਈ ਹੱਸਿਆ ਨਹੀਂ। ਪਿਤਾ ਨੇ ਦੱਸਿਆ ਕਿ ਵੱਡੀ ਧੀ ਵੀ ਉਸੇ ਸਕੂਲ ਵਿੱਚ ਦੂਜੀ ਜਮਾਤ ਵਿੱਚ ਪੜ੍ਹਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button