
: ਮਹਿਲਾ ਰਾਜ ਕਮਿਸ਼ਨ ਦੇ ਨੋਟਿਸ ਤੋਂ ਬਾਅਦ ਦਿੜ੍ਹਬਾ ਡੀਐਸਪੀ ਦਫਤਰ ਵਿੱਚ ਰੋਗਲਾ ਪਿੰਡ ਦੀ ਪੰਚਾਇਤ ਪੇਸ਼ ਹੋਈ। ਪਿੰਡ ਵਿੱਚ ਹੀ ਮਰਜ਼ੀ ਨਾਲ ਵਿਆਹ ਕਰਵਾਉਣ ਵਾਲੀ ਲੜਕੀ ਤੇ ਲੜਕੇ ਦਾ ਪਰਿਵਾਰ ਵੀ ਹਾਜ਼ਰ ਹੋਇਆ। ਡੀਐਸਪੀ ਦਿੜ੍ਹਬਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਪੰਜਾਬ ਮਹਿਲਾ ਰਾਜ ਕਮਿਸ਼ਨ ਵੱਲੋਂ ਨੋਟਿਸ ਤੋਂ ਬਾਅਦ ਦੋਨਾਂ ਧਿਰਾਂ ਨੂੰ ਬੁਲਾਇਆ ਗਿਆ ਸੀ। ਇਹ ਸਮਝਾਇਆ ਗਿਆ ਹੈ ਕਿ 21ਵੀਂ ਸਦੀ ਹੈ ਹਰ ਇੱਕ ਨੂੰ ਆਪਣੇ ਤਰੀਕੇ ਨਾਲ ਜ਼ਿੰਦਗੀ ਜਿਉਣ ਦਾ ਹੱਕ ਹੈ।
ਗੱਲਬਾਤ ਕਰ ਰਹੇ ਆ ਕਿ ਪੰਚਾਇਤ ਆਪਣਾ ਪਾਇਆ ਮਤਾ ਵਾਪਸ ਲਵੇ। ਇਸ ਤਰੀਕੇ ਨਾਲ ਕਾਨੂੰਨ ਦੀ ਉਲੰਘਣਾ ਕਰਕੇ ਮਤਾ ਨਹੀਂ ਪਾਇਆ ਜਾ ਸਕਦਾ। ਜਿਸ ਲੜਕੀ ਨੇ ਮੈਰਿਜ ਕਰਵਾਈ ਹੈ ਉਸ ਨਾਲ ਵੀ ਗੱਲਬਾਤ ਕੀਤੀ ਹੈ ਕਿ ਕਿਸੇ ਪ੍ਰਕਾਰ ਦੀ ਉਨ੍ਹਾਂ ਨੂੰ ਕੋਈ ਥਰੈਟ ਤਾ ਨਹੀਂ ਆ ਰਿਹਾ ਜਾਂ ਪਿੰਡ ਵਿਚੋਂ ਬਾਹਰ ਕੱਢਣ ਦੀ ਗੱਲ। ਸਾਰੀਆਂ ਚੀਜ਼ਾਂ ਦੇ ਉੱਪਰ ਦੋਨਾਂ ਧਿਰਾਂ ਨੂੰ ਸੁਣਿਆ ਗਿਆ ਹੈ ਇਸ ਦੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਜਾਵੇਗੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




