Breaking NewsD5 specialEntertainmentNewsTop News

ਸੋਨੂੰ ਸੂਦ ਨੂੰ ਮਿਲਣ ਨੰਗੇ ਪੈਰ ਹੀ ਹੈਦਰਾਬਾਦ ਤੋਂ ਮੁੰਬਈ ਪਹੁੰਚ ਗਿਆ ਫੈਨ, ਅਦਾਕਾਰ ਨੇ ਫੋਟੋ ਸ਼ੇਅਰ ਕਰ ਕਹੀ ਇਹ ਗੱਲ

ਮੁੰਬਈ : ਕੋਰੋਨਾ ਕਾਲ ‘ਚ ਸੋਨੂੰ ਸੂਦ ਲੋਕਾਂ ਲਈ ਮਸੀਹੇ ਤੋਂ ਘੱਟ ਨਹੀਂ ਹਨ। ਸੋਨੂੰ ਲਗਾਤਾਰ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਇਹੀ ਵਜ੍ਹਾ ਹੈ ਕਿ ਉਹ ਲੋਕਾਂ ਦੇ ਦਿਲਾਂ ‘ਚ ਜਗ੍ਹਾ ਬਣਾਉਂਦੇ ਜਾ ਰਹੇ ਹਨ। ਸੋਨੂੰ ਸੂਦ ਦੇ ਲੋਕ ਇਸ ਕਦਰ ਦੀਵਾਨੇ ਹੋ ਚੁੱਕੇ ਹਨ ਕਿ ਕਿਤੇ ਉਨ੍ਹਾਂ ਦਾ ਮੰਦਿਰ ਬਣਾਇਆ ਜਾ ਰਿਹਾ ਹੈ ਤਾਂ ਕਿਤੇ ਉਨ੍ਹਾਂ ਦੀ ਤਸਵੀਰ ‘ਤੇ ਦੁੱਧ ਚੜ੍ਹਾਇਆ ਜਾ ਰਿਹਾ ਹੈ, ਕਿਤੇ ਉਨ੍ਹਾਂ ਦੇ ਨਾਮ ‘ਤੇ ਲੋਕ ਆਪਣੇ ਬੱਚੇ ਦਾ ਨਾਮ ਰੱਖ ਰਹੇ ਹਨ ਤਾਂ ਉਨ੍ਹਾਂ ਦੇ ਨਾਮ ਨਾਲ ਦੁਕਾਨਾਂ ਖੋਲ੍ਹੀਆਂ ਜਾ ਰਹੀਆਂ ਹਨ।

🔴LIVE| ਅਕਾਲੀ ਦਲ ਬਣਿਆ ‘ਹਾਥੀ ਦਾ ਸਾਥੀ’ਵੇਖੋ ਲਾਈਵ

ਉਥੇ ਹੀ ਹੁਣ ਕੁਝ ਅਜਿਹਾ ਹੋਇਆ ਹੈ ਜਿਸਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਜੀ ਹਾਂ ਸੋਨੂੰ ਸੂਦ ਨੇ ਹਾਲ ਹੀ ‘ਚ ਪੋਸਟ ਕੀਤਾ ਹੈ ਜਿਸ ‘ਚ ਉਨ੍ਹਾਂ ਨੇ ਆਪਣੇ ਇੱਕ ਫੈਨ ਦਾ ਜ਼ਿਕਰ ਕੀਤਾ ਹੈ ਜਿਸਨੇ ਉਨ੍ਹਾਂ ਨੂੰ ਮਿਲਣ ਲਈ ਹੈਦਰਾਬਾਦ ਤੋਂ ਮੁੰਬਈ ਨੰਗੇ ਪੈਰ ਸਫਰ ਕੀਤਾ । ਵੈਂਕਟੇਸ਼ ਨਾਂ ਦੇ ਪ੍ਰਸ਼ੰਸਕ ਨਾਲ ਤਸਵੀਰ ਸਾਂਝੀ ਕਰਦਿਆਂ ਸੋਨੂੰ ਨੇ ਟਵੀਟ ਕੀਤਾ, ‘ਇਹ ਲੜਕਾ ਨੰਗੇ ਪੈਰੀਂ ਮੈਨੂੰ ਮਿਲਣ ਲਈ ਹੈਦਰਾਬਾਦ ਤੋਂ ਮੁੰਬਈ ਆਇਆ ਹੈ, ਜਦਕਿ ਉਸ ਦੇ ਆਉਣ ਲਈ ਵਾਹਨ ਦਾ ਇੰਤਜ਼ਾਮ ਕਰ ਦਿੱਤਾ ਸੀ। ਉਹ ਸੱਚ ’ਚ ਪ੍ਰੇਰਿਤ ਕਰਨ ਵਾਲਾ ਹੈ। ਹਾਲਾਂਕਿ ਮੈਂ ਕਿਸੇ ਨੂੰ ਨਹੀਂ ਕਹਾਂਗਾ ਕਿ ਉਹ ਅਜਿਹਾ ਕਦਮ ਚੁੱਕਣ।’

 

View this post on Instagram

 

A post shared by Sonu Sood (@sonu_sood)


ਦੱਸਣਯੋਗ ਹੈ ਕਿ ਸੋਨੂੰ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਉਹ ਦੇਸ਼ ’ਚ ਲਗਭਗ 15 ਤੋਂ 18 ਆਕਸੀਜਨ ਪਲਾਂਟ ਲਗਵਾਉਣਗੇ। ਉਹ ਇਸ ਦੀ ਸ਼ੁਰੂਆਤ ਕੁਰਨੂਲ ਤੇ ਨੇਲੋਰ ਤੋਂ ਕਰਨਗੇ। ਇਸ ਤੋਂ ਇਲਾਵਾ ਉਹ ਤਾਮਿਲਨਾਡੂ, ਪੰਜਾਬ, ਉਤਰਾਖੰਡ, ਮਹਾਰਾਸ਼ਟਰ, ਰਾਜਸਥਾਨ, ਉੱਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼ ਤੇ ਕਈ ਹੋਰਨਾਂ ਸੂਬਿਆਂ ’ਚ ਵੀ ਪਲਾਂਟ ਲਗਵਾਉਣ ਜਾ ਰਹੇ ਹਨ।

ਬੇਅਦਬੀ ਤੇ ਗੋਲੀਕਾਂਡ ਮਾਮਲੇ ਨਾਲ ਜੁੜੀ ਵੱਡੀ ਖ਼ਬਰ !ਸੈਣੀ, ਉਮਰਾਨੰਗਲ ਤੇ ਚਰਨਜੀਤ ਦੀ ਉੱਡੀ ਨੀਂਦ !

ਕੋਰੋਨਾ ਦੀ ਦੂਜੀ ਲਹਿਰ ’ਚ ਸੋਨੂੰ ਤਮਾਮ ਲੋਕਾਂ ਨੂੰ ਆਕਸੀਜਨ ਸਿਲੰਡਰ, ਆਈ. ਸੀ. ਯੂ. ਬੈੱਡਸ ਮੁਹੱਈਆ ਕਰਵਾ ਚੁੱਕੇ ਹਨ। ਦਿੱਲੀ ਤੋਂ ਮਦਦ ਮੰਗਣ ਵਾਲਿਆਂ ਦੀ ਗਿਣਤੀ ਜ਼ਿਆਦਾ ਦੱਸਦਿਆਂ ਉਥੋਂ ਲਈ ਖ਼ਾਸ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ। ਟਵਿਟਰ ਤੋਂ ਇਲਾਵਾ ਸੋਨੂੰ ਟੈਲੀਗ੍ਰਾਮ ਰਾਹੀਂ ਵੀ ਲੋਕਾਂ ਨਾਲ ਜੁੜੇ ਹਨ। ਪਿਛਲੇ ਸਾਲ ਵੀ ਤਾਲਾਬੰਦੀ ਸਮੇਂ ਉਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੂੰ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਪਹੁੰਚਾਇਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button