Breaking NewsD5 specialNewsPoliticsPunjab

ਮਾਨ ਛੱਡਣਗੇ ਪ੍ਰਧਾਨਗੀ? ਕਹਿੰਦਾ ਪਹਿਲਾਂ ਕੇਜਰੀਵਾਲ ਦੱਸੇ ਮਜੀਠੀਆ ਤੋਂ ਮੁਆਫ਼ੀ ਕਿਉਂ ਮੰਗੀ (ਵੀਡੀਓ)

ਚੰਡੀਗੜ੍ਹ : ਲੋਕ ਸਭਾ ਚੋਣਾਂ ਸਬੰਧ ‘ਚ ਸਿਆਸੀ ਪਾਰਟੀਆਂ ‘ਚ ਹਲਚਲ ਹੁਣ ਤੋਂ ਸ਼ੁਰੂ ਹੋ ਗਈ ‘ਤੇ ਸਾਰੀਆਂ ਸਿਆਸੀਆਂ ਪਾਰਟੀਆਂ ਨੇ ਚੋਣਾਂ ਨੂੰ ਲੈ ਕੇ ਤਿਆਰੀਆਂ ਖਿੱਚ ਦਿੱਤੀਆਂ ਹਨ। ਜੇਕਰ ਗੱਲ ‘ਆਪ’ ਦੀ ਕਰੀਏ ਤਾਂ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਬਰਨਾਲਾ ‘ਚ ਰੈਲੀ ਕਰਕੇ ਲੋਕ ਸਭਾ ਚੋਣਾਂ ਲਈ ਬਿਗੁਲ ਵਜਾ ਚੁੱਕੇ ਹਨ। ਜਿਸ ਤੋਂ ਬਾਅਦ ਪੰਜਾਬ ਦੀ ‘ਆਪ’ ਲੀਡਰਸ਼ਿਪ ਵੀ ਸਰਗਰਮ ਹੋ ਗਈ ਹੈ, ਕਈ ਮਹੀਨਿਆਂ ਤੋਂ ਪਾਰਟੀ ‘ਚ ਪ੍ਰਧਾਨਗੀ ਦੀ ਕੁਰਸੀ ਖਾਲੀ ਪਈ ਸੀ। ਕਿਉਂਕਿ ਭਗਵੰਤ ਮਾਨ ਨੇ ਕੇਜਰੀਵਾਲ ਵਲੋਂ ਮਜੀਠੀਆ ਤੋਂ ਮੁਆਫ਼ੀ ਮੰਗਣ ਦੇ ਰੋਸ ਵਜੋਂ ਪਾਰਟੀ ਦੀ ਪ੍ਰਧਾਨਗੀ ਤੋਂ ਅਤਸੀਫ਼ਾ ਦੇ ਦਿੱਤਾ ਸੀ ਪਰ ਪਾਰਟੀ ਨੇ ਇਸ ਅਸਤੀਫ਼ਾ ਨੂੰ ਮਨਜ਼ੂਰ ਨਹੀਂ ਕੀਤਾ ਸੀ ਤੇ ਇੱਕ ਵਾਰ ਫਿਰ ਤੋਂ ਇਸ ਅਤਸੀਫ਼ੇ `ਤੇ ਕੋਰ ਕਮੇਟੀ ਦੀ ਮੀਟਿੰਗ ‘ਚ ਕਮੇਟੀ ਦੇ ਚੇਅਰਮੈਨ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਦੀ ਅਗਵਾਈ ‘ਚ ਕੀਤੀ। ਇਸ ‘ਚ ਮੀਟਿੰਗ ‘ਚ ਦੌਰਾਨ ‘ਆਪ’ ਦੇ ਕਈ ਹੋਰ ਵਿਧਾਇਕ ਵੀ ਮਜੂਦ ਰਹੇ, ਜਿਸ ‘ਚ ਭਗਵੰਤ ਮਾਨ ਵਲੋਂ ਦਿੱਤਾ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਨਾਮਨਜ਼ੂਰ ਕੀਤਾ ਗਿਆ।

Read Also ਭਗਵੰਤ ਮਾਨ ਨੇ ਛੱਡੀ ‘ਦਾਰੂ’ , ਕੇਜਰੀਵਾਲ ਦਾ ਖਹਿਰੇ ‘ਤੇ ਹਮਲਾ ! (ਵੀਡੀਓ)

ਇਸ ਦੇ ਨਾਲ ਹੀ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਭਗਵੰਤ ਮਾਨ ਨੂੰ ‘ਆਪ’ ਪੰਜਾਬ ਦੀ ਪ੍ਰਧਾਨਗੀ ਸੰਭਾਲਣ ਲਈ ਕਿਹਾ ਹੈ ਤੇ ਨਾਲ ਹੀ ਚੀਮਾ ਨੇ ਗੱਠਜੋੜ ਬਣਾਉਣ ਦੇ ਮੁੱਦੇ ‘ਤੇ ਸੁਖਪਾਲ ਖੀਹਰਾ ‘ਤੇ ਸ਼ਬਦੀ ਹਮਲਾ ਬੋਲਿਆ ਹੈ। ਇਸ ਮੌਕੇ ਜਦੋਂ ਭਗਵੰਤ ਮਾਨ ਤੋਂ ਪੱਤਰਕਾਰਾਂ ਨੇ ਸਵਾਲ ਪੁੱਛਿਆ ਕਿ ਤੁਸੀ ਅੱਜ ਵੀ ਉਸ ਗੱਲ `ਤੇ ਸਟੈਂਡ ਕਰਦੇ ਹੋ ਕਿ ਕੇਜਰੀਵਾਲ ਵਲੋਂ ਮਜੀਠੀਆਂ ਤੋਂ ਮੁਆਫ਼ੀ ਮੰਗ ਕੇ ਗਲਤੀ ਕੀਤੀ ਸੀ , ਤਾਂ ਭਗਵੰਤ ਮਾਨ ਦਾ ਗੋਲਮੋਲ ਜਵਾਬ ਸੀ। ਜ਼ਿਕਰਯੋਗ ਹੈ ਕਿ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਵਲੋਂ ਸਾਬਾਕ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਤੋਂ ਨਸ਼ੇ ਦੇ ਮੁੱਦੇ `ਤੇ ਮੁਆਫੀ ਮੰਗਣ ਬਾਅਦ ਭਗਵੰਤ ਮਾਨ ਨੇ ਪਾਰਟੀ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ਸੋ ਹੁਣ ਵੇਖਣਾ ਹੋਵੇਗਾ ਕਿ ਭਗਵੰਤ ਮਾਨ ਦੇ ਮੁੜ ਤੋਂ `ਆਪ` ਦੀ ਪੰਜਾਬ ਦੀ ਕਮਾਨ ਸੰਭਾਣਨ `ਤੇ ਪਾਰਟੀ ਮੁੜ ਤੋਂ ਉਭਰ ਕੇ ਸਾਹਮਣੇ ਆਉਂਦੀ ਹੈ , ਜਾ ਭਗਵੰਤ ਮਾਨ ਦੇ ਮੁੜ ਤੋਂ ਪ੍ਰਧਾਨ ਬਣਨ ਨਾਲ ਪਾਰਟੀ `ਚ ਬਗਾਵਤ ਹੁੰਦੀ ਹੈ , ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button