Breaking NewsD5 specialNewsPunjab

ਅਖੌਤੀ ਨਿਹੰਗਾਂ ਦੇ ਡੇਰੇ ‘ਚੋਂ ਮਿਲੇ ਬੰਬ, ਹਥਿਆਰ ਤੇ ਨਸ਼ਾ

ਪਟਿਆਲਾ : ਪਟਿਆਲਾ ਸਬਜ਼ੀ ਮੰਡੀ ਵਿੱਚ ਆਏ ਨਿਹੰਗਾਂ ਅਤੇ ਪੁਲਿਸ ਦੇ ‘ਚ ਨੋਕ ਝੋਂਕ ਤੋਂ ਬਾਅਦ ਚੰਗੀ ਖਾਸੀ ਝੜਪ ਹੋ ਗਈ। ਇਸ ਘਟਨਾ ‘ਚ ਕਈ ਪੁਲਿਸ ਕਰਮਚਾਰੀਆਂ ਅਤੇ ਨਿਹੰਗਾਂ ਦੇ ਜਖ਼ਮੀ ਹੋਣ ਦੀ ਖਬਰ ਸੀ। ਜਖ਼ਮੀਆਂ ਨੂੰ ਸ਼ਹਿਰ ਦੇ ਰਾਜਿੰਦਰਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਇਸ ਦੌਰਾਨ ਨਿਹੰਗਾਂ ਨੇ ਗੱਡੀ ਵਿੱਚ ਬੈਠ ਕੇ ਫਰਾਰ ਹੋਣ ਦੀ ਵੀ ਕੋਸ਼ਿਸ਼ ਕੀਤੀ ਅਤੇ ਸੜਕ ‘ਤੇ ਲੱਗੇ ਬੈਰੀਕੇਡ ਨੂੰ ਤੇਜ਼ ਰਫਤਾਰ ਗੱਡੀ ਨਾਲ ਉਡਾ ਦਿੱਤਾ। ਪੁਲਿਸ ਨੇ ਜਿਵੇਂ ਹੀ ਉਨ੍ਹਾਂ ਨੂੰ ਗੱਡੀ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਨਿਹੰਗਾਂ ਨੇ ਪੁਲਿਸ ‘ਤੇ ਹਮਲਾ ਕਰ ਦਿੱਤਾ।

ਪਹਿਲਾਂ ASI ਹੁਣ SSP ‘ਤੇ ਹਮਲਾ, ਅਖੌਤੀ ਨਿਹੰਗਾਂ ਦੇ ਡੇਰੇ ‘ਚੋਂ ਮਿਲੇ ਬੰਬ, ਹਥਿਆਰ ਤੇ ਨਸ਼ਾ | Nihang

ਜਿਸਤੋਂ ਬਾਅਦ ਪੁਲਿਸ ਦਾ ਕਈ ਘੰਟਿਆਂ ਤੋਂ ਸਰਚ ਆਪ੍ਰੇਸ਼ਨ ਚੱਲ ਰਿਹਾ ਸੀ । ਨਿਹੰਗ ਸਿੰਘਾਂ ਵੱਲੋਂ ਪੰਜਾਬ ਪੁਲਿਸ ਦੇ ਚਾਰ ਮੁਲਾਜ਼ਮਾਂ ‘ਤੇ ਕਿਰਪਾਨਾਂ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦੇ ਸੰਬੰਧ ‘ਚ ਪੁਲਿਸ ਵੱਲੋਂ 9 ਹਮਲਾਵਰਾਂ ਨੂੰ ਕਾਬੂ ਕੀਤਾ ਗਿਆ ਹੈ। ਜਿਸ ਤੋਂ ਬਾਅਦ ਪੁਲਿਸ ਨੇ ਗੁਰਦੁਆਰਾ ਸਾਹਿਬ ‘ਚ ਸਰਚ ਅਪਰੇਸ਼ਨ ਦੌਰਾਨ 35 ਲੱਖ ਰੁਪਏ ਦੀ ਨਗਦੀ ਬਰਾਮਦ ਕਰਨ ਦੇ ਨਾਲ-ਨਾਲ ਹੋਰ ਮਾਰੂ ਹਥਿਆਰ ਅਤੇ ਨਸ਼ੀਲਾ ਪਦਾਰਥ ਵੀ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਇਸ ਸਾਰੀ ਘਟਨਾ ਦੀ ਪੁਸ਼ਟੀ ਆਈ.ਜੀ. ਪਟਿਆਲਾ ਰੇਂਜ ਜਤਿੰਦਰ ਸਿੰਘ ਔਲਖ ਵੱਲੋਂ ਕੀਤੀ ਗਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button