IndiaTop News

ਬਿਲਕੀਸ ਬਾਨੋ ਕੇਸ:- ਜਸਟਿਸ ਬੇਲਾ ਐੱਮ ਤ੍ਰਿਵੇਦੀ ਨੇ ਦੋਸ਼ੀਆਂ ਦੀ ਸਜ਼ਾ ਮੁਆਫ਼ੀ ਚੁਣੌਤੀ ਦਿੰਦੀਆਂ ਪਟੀਸ਼ਨਾਂ ‘ਤੇ ਸੁਣਵਾਈ ਤੋੋਂ ਆਪਣੇ ਆਪ ਨੂੰ ਕੀਤਾ ਵੱਖ

ਸੁਪਰੀਮ ਕੋਰਟ ਦੀ ਜੱਜ ਜਸਟਿਸ ਬੇਲਾ ਐੱਮ.ਤ੍ਰਿਵੇਦੀ ਨੇ ਬਿਲਕੀਸ ਬਾਨੋ ਕੇਸ ਵਿੱਚ 11 ਦੋਸ਼ੀਆਂ ਦੀ ਸਜ਼ਾ ਮੁਆਫ਼ੀ ਨੂੰ ਚੁਣੌਤੀ ਦਿੰਦੀਆਂ ਪਟੀਸ਼ਨਾਂ ‘ਤੇ ਸੁਣਵਾਈ ਤੋਂ ਖ਼ੁਦ ਨੂੰ ਲਾਂਭੇ ਕਰ ਲਿਆ ਹੈ।ਜਸਟਿਸ ਅਜੈ ਰਸਤੋਗੀ ਤੇ ਜਸਟਿਸ ਬੇਲਾ ਐੱਮ.ਤ੍ਰਿਵੇਦੀ ਦੇ ਬੈਂਚ ਵੱਲੋਂ ਸੀਪੀਐੱਮ ਆਗੂ ਸੁਭਾਸ਼ਿਨੀ ਅਲੀ, ਪੱਤਰਕਾਰ ਰੇਵਤੀ ਲੌਲ, ਲਖਨਊ ਯੂਨੀਵਰਸਿਟੀ ਦੀ ਸਾਬਕਾ ਉਪ ਕੁਲਪਤੀ ਰੂਪ ਰੇਖਾ ਵਰਮਾ ਅਤੇ ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਸਣੇ ਕੁਝ ਹੋਰਨਾਂ ਵੱਲੋਂ ਦਾਇਰ ਪਟੀਸ਼ਨਾਂ ‘ਤੇ ਸੁਣਵਾਈ ਕੀਤੀ ਜਾਣੀ ਸੀ। ਜਸਟਿਸ ਰਸਤੋਗੀ ਨੇ ਕਿਹਾ, ”ਕਿਉਂ ਜੋ ਮੇਰੀ ਸਾਥੀ ਜੱਜ (ਜਸਟਿਸ ਤ੍ਰਿਵੇਦੀ) ਪੀੜਤਾ (ਬਾਨੋ) ਦੀ ਪਟੀਸ਼ਨ ‘ਤੇ ਸੁਣਵਾਈ ਤੋਂ ਪਹਿਲਾਂ ਹੀ ਲਾਂਭੇ ਹੋ ਚੁੱਕੀ ਹੈ, ਹੁਣ ਉਨ੍ਹਾਂ ਇਸ ਮੁੱਦੇ ‘ਤੇ ਸੁਣਵਾਈ ਤੋਂ ਵੀ ਖ਼ੁਦ ਨੂੰ ਵੱਖ ਕਰ ਲਿਆ ਹੈ।” ਜਸਟਿਸ ਰਸਤੋਗੀ ਨੇ ਕਿਹਾ ਕਿ ਹੁਣ ਜਦੋਂ ਪੀੜਤਾ ਨੇ ਦੋਸ਼ੀਆਂ ਦੀ ਸਜ਼ਾ ਮੁਆਫ਼ੀ ਦਾ ਵਿਰੋਧ ਕਰਦਿਆਂ ਇਸ ਕੋਰਟ ਤੱਕ ਪਹੁੰਚ ਕੀਤੀ ਹੈ, ਉਸ ਦੀ ਪਟੀਸ਼ਨ ਨੂੰ ਮੁੱਖ ਮੰਨਿਆ ਜਾਵੇਗਾ। ਹੁਣ ਜਦੋਂ ਦੋ ਵੱਖਰੇ ਜੱਜਾਂ ਦਾ ਬੈਂਚ ਸੁਣਵਾਈ ਲਈ ਬੈਠੇਗਾ, ਤਾਂ ਬਾਕੀ ਬਚਦੀਆਂ ਪਟੀਸ਼ਨਾਂ ਨੂੰ ਉਸ (ਬਾਨੋ) ਦੀ ਅਰਜ਼ੀ ਨਾਲ ਨੱਥੀ ਕੀਤਾ ਜਾਵੇਗਾ।2002 ਦੇ ਗੁਜਰਾਤ ਦੰਗਿਆਂ ਦੌਰਾਨ ਬਿਲਕੀਸ ਬਾਨੋ ਨਾਲ ਸਮੂਹਿਕ ਜਬਰ ਜਨਾਹ ਕੀਤੇ ਜਾਣ ਮਗਰੋਂ ਉਸ ਦੇ ਪਰਿਵਾਰ ਦੇ ਸੱਤ ਜੀਆਂ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button