InternationalTop News

USA ਵਿੱਚ ਪੰਜਾਬੀ ਮੂਲ ਦੇ ਵਿਅਕਤੀ ਨੂੰ 24 ਸਾਲ ਦੀ ਕੈਦ

ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੀ ਯੂਬਾ ਕਾਉਂਟੀ ਅਦਾਲਤ ਨੇ ਪੰਜਾਬੀ ਮੂਲ ਦੇ 41 ਸਾਲਾ ਰਿੱਕੀ ਸਿੰਘ ਲਸ਼ੇਰ ਨੂੰ 27 ਸਾਲਾ ਅਮਰੀਕੀ ਯੁਵਤੀ ਐਮੀਰੀ ਸਵੀਨੀ ਦੇ ਕਤਲ ਅਤੇ ਜਿਨਸੀ ਸ਼ੋਸ਼ਣ ਦੇ ਦੋਸ਼ ਹੇਠ 24 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਵਿੱਚ ਦੋ ਸਾਲ ਤੱਕ ਚੱਲੇ ਮੁਕੱਦਮੇ ਅਤੇ ਅਪ੍ਰੈਲ 2026 ਵਿੱਚ ਦੋਸ਼ੀ ਵੱਲੋਂ ਆਪਣਾ ਅਪਰਾਧ ਕਬੂਲ ਕੀਤੇ ਜਾਣ ਬਾਅਦ ਉਸ ਨੂੰ ਉਮਰ ਭਰ ਲਈ ਸੈਕਸ ਅਪਰਾਧੀ ਵੀ ਐਲਾਨ ਕਰ ਦਿੱਤਾ ਗਿਆ ਹੈ।
ਘਟਨਾ ਦੇ ਵੇਰਵਿਆਂ ਮੁਤਾਬਕ, 27 ਅਪ੍ਰੈਲ 2023 ਨੂੰ ਮੈਰੀਸਵਿਲ ਵਿੱਚ ਇੱਕ ਬਾਗ਼ ਵਿੱਚੋਂ ਐਮੀਰੀ ਸਵੀਨੀ ਦੀ ਲਾਸ਼ ਬਰਾਮਦ ਹੋਈ ਸੀ। ਪੁਲਿਸ ਜਾਂਚ ਅਤੇ ਸੀਸੀਟੀਵੀ ਫੁਟੇਜ ਤੋਂ ਸਾਹਮਣੇ ਆਇਆ ਕਿ ਰਿੱਕੀ ਸਿੰਘ ਲਸ਼ੇਰ ਨੇ ਪੀੜਤਾ ਨੂੰ ਨਸ਼ੀਲੇ ਪਦਾਰਥਾਂ ਰਾਹੀਂ ਭਰਮਾ ਕੇ ਬਾਗ਼ ਵਿੱਚ ਜ਼ਬਰਦਸਤੀ ਲਿਜਾਇਆ ਸੀ, ਜਿੱਥੇ ਉਸ ਨੇ ਬਲਾਤਕਾਰ ਦੀ ਕੋਸ਼ਿਸ਼ ਕੀਤੀ। ਜਦੋਂ ਪੀੜਤਾ ਨੇ ਵਿਰੋਧ ਕਰਦਿਆਂ ਭੱਜਣ ਦੀ ਕੋਸ਼ਿਸ਼ ਕੀਤੀ, ਤਾਂ ਦੋਸ਼ੀ ਨੇ ਆਪਣੇ ਟਰੱਕ ਨਾਲ ਉਸ ਨੂੰ ਕੁਚਲ ਕੇ ਮਾਰ ਦਿੱਤਾ। ਜਾਂਚ ਦੌਰਾਨ ਕਈ ਹੋਰ ਔਰਤਾਂ ਵੀ ਸਾਹਮਣੇ ਆਈਆਂ ਜਿਨ੍ਹਾਂ ਨੇ ਰਿੱਕੀ ਵੱਲੋਂ ਕੀਤੇ ਗਏ ਜਿਨਸੀ ਸ਼ੋਸ਼ਣ ਦੀ ਗਵਾਹੀ ਦਿੱਤੀ, ਜਿਸ ਦੇ ਆਧਾਰ ‘ਤੇ ਅਦਾਲਤ ਨੇ ਇਹ ਸਖ਼ਤ ਸਜ਼ਾ ਸੁਣਾਈ ਹੈ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button