Breaking NewsD5 specialNewsPunjabTop News

ਕਿਸਾਨ ਆਗੂ ਰਾਜੇਵਾਲ ਦਾ ਐਲਾਨ – ਮਹਿੰਗਾਈ ਦੇ ਵਿਰੋਧ ‘ਚ 8 ਜੁਲਾਈ ਨੂੰ ਸਰਕਾਰ ਦੇ ਖਿਲਾਫ਼ ਕਰਨਗੇ ਪ੍ਰਦਰਸ਼ਨ

ਚੰਡੀਗੜ੍ਹ : ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਅੱਜ ਪ੍ਰੈਸ ਕਾਨਫਰੰਸ ਕਰ ਐਲਾਨ ਕੀਤਾ ਕਿ ਮਹਿੰਗਾਈ ਦੇ ਵਿਰੋਧ ‘ਚ 8 ਜੁਲਾਈ ਨੂੰ ਸਰਕਾਰ ਦੇ ਖਿਲਾਫ਼ ਪ੍ਰਦਰਸ਼ਨ ਕੀਤਾ ਜਾਵੇਗਾ। ਰਾਜੇਵਾਲ ਨੇ ਕਿਹਾ ਕਿ ਲਗਾਤਾਰ ਵੱਧ ਰਹੀ ਮਹਿੰਗਾਈ ਨੇ ਆਮ ਜਨਤਾ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ ਪਰ ਇਸਦੇ ਬਾਵਜੂਦ ਸਰਕਾਰ ਕੋਈ ਕਦਮ ਨਹੀਂ ਉਠਾ ਰਹੀ। ਉਨ੍ਹਾਂ ਨੇ ਕਿਹਾ ਕਿ ਇਸਦੇ ਵਿਰੋਧ ‘ਚ 8 ਜੁਲਾਈ ਨੂੰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾਵੇਗਾ।

ਗੁਰਦਾਸਪੁਰ ਗੋਲੀਕਾਂਡ ਮਾਮਲੇ ‘ਚ ਨਵਾਂ ਮੋੜ ਹੋਏ ਵੱਡੇ ਖੁਲਾਸੇ! ਅਸਲ ਸੱਚ ਆਇਆ ਸਾਹਮਣੇ!

ਉਨ੍ਹਾਂ ਨੇ ਅਪੀਲ ਕਰਦੇ ਹੋਏ ਕਿਹਾ ਕਿ ਪੂਰੇ ਦੇਸ਼ ‘ਚ ਹਰ ਵਰਗ ਦੇ ਲੋਕ 8 ਜੁਲਾਈ ਨੂੰ ਸਵੇਰੇ 10 ਤੋਂ 12 ਵਜੇ ਤੱਕ ਆਪਣੇ – ਆਪਣੇ ਵਾਹਨ ਸੜਕਾਂ ‘ਤੇ ਲਿਆ ਕੇ ਖੜੇ ਕਰਨ ਅਤੇ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਨ। ਸਰਕਾਰ ਦੇ ਕੰਨਾਂ ਤੱਕ ਇਹ ਆਵਾਜ਼ ਪਹੁੰਚਾਉਣ ਲਈ 8 ਮਿੰਟ ਹਾਰਨ ਵੀ ਬਜਾਏ ਜਾਣਗੇ ਅਤੇ ਇਸ ਦੌਰਾਨ ਟਰੈਫਿਕ ਜਾਮ ਨਹੀਂ ਕੀਤਾ ਜਾਵੇਗਾ।

🔴LIVE| ਕਿਸਾਨ ਆਗੂਆਂ ਦਾ ਵੱਡਾ ਐਲਾਨ! ਡਰੀ ਮੋਦੀ ਸਰਕਾਰ! ਭਾਜਪਾ ਵਿਧਾਇਕਾਂ ‘ਤੇ ਵੱਡੀ ਕਾਰਵਾਈ

ਰਾਜੇਵਾਲ ਨੇ ਕਿਹਾ ਕਿ ਉਹ ਪਿਛਲੇ ਕਈ ਮਹੀਨਿਆਂ ਤੋਂ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਕਿਸਾਨ ਅੰਦੋਲਨ ਕਰ ਰਹੇ ਹਨ ਪਰ ਰਾਜਨੀਤਿਕ ਪਾਰਟੀਆਂ ਚੁੱਪ ਬੈਠੀਆਂ ਹਨ। ਰਾਜੇਵਾਲ ਨੇ ਐਲਾਨ ਕੀਤਾ ਕਿ 17 ਜੁਲਾਈ ਨੂੰ ਰਾਜ ਸਭਾ ਅਤੇ ਲੋਕ ਸਭਾ ਮੈਬਰਾਂ ਨੂੰ ਕਿਸਾਨਾਂ ਦੇ ਵੱਲੋਂ ਚਿਤਾਵਨੀ ਪੱਤਰ ਦਿੱਤੇ ਜਾਣਗੇ। ਇਸ ਦੌਰਾਨ ਉਨ੍ਹਾਂ ਨੂੰ ਬੇਨਤੀ ਕੀਤੀ ਜਾਵੇਗੀ ਕਿ ਉਹ ਕਿਸਾਨੀ ਮੋਰਚੇ ਦੀਆਂ ਮੰਗਾਂ ਬਾਰੇ ਸੰਸਦ ‘ਚ ਆਪਣੀ ਆਵਾਜ਼ ਬੁਲੰਦ ਕਰਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button