ਨੇਪਾਲ ਦੇ ਸ਼ੇ-ਫੋਕਸੁੰਡੋ ਨੈਸ਼ਨਲ ਪਾਰਕ ਇਲਾਕੇ ‘ਚ ਭਾਰੀ ਬਰਫ਼ਬਾਰੀ ਕਾਰਨ ਛੇ ਭਾਰਤੀ ਸੈਲਾਨੀ ਫਸ ਗਏ ਹਨ। ਉਨ੍ਹਾਂ ਦੀ ਸੁਰੱਖਿਆ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਪਰ ਅਜੇ ਤੱਕ ਸਫਲਤਾ ਨਹੀਂ ਮਿਲੀ ਹੈ।ਬਰਫ਼ਬਾਰੀ ‘ਚ ਫਸੇ ਛੇ ਭਾਰਤੀਆਂ ‘ਚ ਦੋ ਔਰਤਾਂ ਵੀ ਸ਼ਾਮਲ ਹਨ। ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਾਰੇ ਸ਼ਨੀਵਾਰ ਦੁਪਹਿਰ ਤੋਂ ਇੱਥੇ ਫਸੇ ਹੋਏ ਹਨ। ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਬਰਫ਼ ਦੇਖਣ ਗਏ ਸਨ ਸੈਲਾਨੀਡੋਲਪਾ ਦੀ ਮੁੱਖ ਜ਼ਿਲ੍ਹਾ ਅਧਿਕਾਰੀ ਜੂਨੂ ਢਾਕਲ ਨੇ ਦੱਸਿਆ ਕਿ ਇਹ ਸੈਲਾਨੀ ਸ਼ੇ-ਫੋਕਸੁੰਡੋ ਗ੍ਰਾਮੀਣ ਨਗਰਪਾਲਿਕਾ ਦੇ ਵਾਰਡ ਨੰਬਰ 8 ‘ਚ ਸਥਿਤ ‘ਧੋ’ ਇਲਾਕੇ ‘ਚ ਗਏ ਸਨ, ਜੋ ਹੁਣ ਭਾਰੀ ਬਰਫ਼ ਨਾਲ ਢਕਿਆ ਹੋਇਆ ਹੈ। ਇਸੇ ਗ੍ਰਾਮੀਣ ਨਗਰਪਾਲਿਕਾ ‘ਚ ਸਥਿਤ ‘ਸ਼ੇ-ਫੋਕਸੁੰਡੋ ਝੀਲ’ ਨੇਪਾਲ ਦੀ ਸਭ ਤੋਂ ਡੂੰਘੀ ਝੀਲ ਹੈ। ਇਹ ਸਮੁੰਦਰ ਤਲ ਤੋਂ 3,600 ਮੀਟਰ ਦੀ ਉਚਾਈ ‘ਤੇ ਸਥਿਤ ਹੈ ਅਤੇ ਇਸ ਦੀ ਡੂੰਘਾਈ ਲਗਭਗ 145 ਮੀਟਰ ਹੈ।
ਢਾਕਲ ਨੇ ਸਮਾਚਾਰ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਸਾਨੂੰ ਉਸ ਜਗ੍ਹਾ ਦਾ ਪਤਾ ਲੱਗ ਗਿਆ ਹੈ, ਜਿੱਥੇ ਉਹ ਫਸੇ ਹੋਏ ਹਨ। ਉਨ੍ਹਾਂ ਨੂੰ ਬਚਾਉਣ ਲਈ ਫੌਜ ਦਾ ਇੱਕ ਹੈਲੀਕਾਪਟਰ ਪਹੁੰਚ ਰਿਹਾ ਹੈ। ਸਾਨੂੰ ਉਮੀਦ ਹੈ ਕਿ ਅਸੀਂ ਜਲਦੀ ਹੀ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢ ਲਵਾਂਗੇ।
ਉਨ੍ਹਾਂ ਦੱਸਿਆ ਕਿ ਸੁਰੱਖਿਆ ਕਰਮਚਾਰੀਆਂ ਅਤੇ ਉਨ੍ਹਾਂ ਦੇ ਨਾਲ ਮੌਜੂਦ ਨੇਪਾਲੀ ਗਾਈਡ ਦੀ ਚਿਤਾਵਨੀ ਦੇ ਬਾਵਜੂਦ ਇਹ ਭਾਰਤੀ ਸੈਲਾਨੀ ਉਸ ਇਲਾਕੇ ‘ਚ ਚਲੇ ਗਏ ਸਨ।
ਢਾਕਲ ਨੇ ਦੱਸਿਆ ਕਿ ਭਾਰੀ ਬਰਫ਼ਬਾਰੀ ਦੇ ਬਾਵਜੂਦ ਸੈਲਾਨੀ ਗਾਈਡ ਨੂੰ ਛੱਡ ਕੇ ਝੀਲ ਵਾਲੇ ਇਲਾਕੇ ਵੱਲ ਵਧ ਗਏ ਸਨ। ਇਸ ਕਾਰਨ ਸ਼ਨੀਵਾਰ ਰਾਤ ਨੂੰ ਉਨ੍ਹਾਂ ਨਾਲ ਸੰਪਰਕ ਟੁੱਟ ਗਿਆ। ਉਨ੍ਹਾਂ ਦੱਸਿਆ ਕਿ ਸ਼ਨੀਵਾਰ ਸ਼ਾਮ ਨੂੰ ਗਾਈਡ ਨੇ ਡੋਲਪਾ ਸਥਿਤ ਜ਼ਿਲ੍ਹਾ ਪ੍ਰਸ਼ਾਸਨ ਦਫ਼ਤਰ ਨਾਲ ਸੰਪਰਕ ਕਰਕੇ ਦੱਸਿਆ ਸੀ ਕਿ ਭਾਰੀ ਬਰਫ਼ਬਾਰੀ ਕਾਰਨ ਸੈਲਾਨੀ ਸ਼ਾਇਦ ਕਿਤੇ ਫਸ ਗਏ ਹਨ। ਹਾਲਾਂਕਿ, ਐਤਵਾਰ ਸਵੇਰੇ ਉਨ੍ਹਾਂ ਨਾਲ ਸੰਪਰਕ ਪੂਰੀ ਤਰ੍ਹਾਂ ਟੁੱਟ ਗਿਆ।ਢਾਕਲ ਨੇ ਦੱਸਿਆ ਕਿ ਅਸੀਂ ਉਨ੍ਹਾਂ ਨੂੰ ‘ਲਾਪਤਾ’ ਨਹੀਂ ਕਹਿ ਸਕਦੇ, ਕਿਉਂਕਿ ਸਾਨੂੰ ਉਸ ਇਲਾਕੇ ਦਾ ਪਤਾ ਲੱਗ ਗਿਆ ਹੈ, ਜਿੱਥੇ ਉਹ ਫਸੇ ਹੋਏ ਹਨ। ਡੋਲਪਾ ਜ਼ਿਲ੍ਹਾ ਪ੍ਰਸ਼ਾਸਨ ਦਫ਼ਤਰ ਵੱਲੋਂ ਜਾਰੀ ਪ੍ਰੈੱਸ ਬਿਆਨ ਅਨੁਸਾਰ, ਇਨ੍ਹਾਂ ਸੈਲਾਨੀਆਂ ਦੀ ਪਛਾਣ ਮੌਮਿਤਾ ਹਲਦਰ, ਪਿਆਲੀ ਕੋਲੇ, ਜਜ਼ਲਾ ਤ੍ਰਿਵੇਦੀ ਕੁਮਾਰ, ਆਦਿੱਤਿਆ ਸਿੰਹਾ, ਡਿਪਲੋਨਾ ਬਿਸਵਾਸ ਅਤੇ ਰਾਜੇਸ਼ ਡੇ ਵਜੋਂ ਹੋਈ ਹੈ।
ਪ੍ਰੈੱਸ ਬਿਆਨ ‘ਚ ਕਿਹਾ ਗਿਆ ਹੈ ਕਿ ਸੁਰੱਖਿਆ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਜਾ ਰਿਹਾ ਹੈ ਅਤੇ ਜਲਦੀ ਹੀ ਬਚਾਅ ਲਈ ਹੈਲੀਕਾਪਟਰ ਪਹੁੰਚਣ ਦੀ ਉਮੀਦ ਹੈ

Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.