Breaking NewsD5 specialNewsPunjab

SSP ਹੋਵੇ ਤਾਂ ਇਹੋ ਜਿਹਾ, ਲੋਕਾਂ ਲਈ ਖ਼ੁਦ ਸੜਕ ‘ਤੇ ਉਤਰਿਆ, ਸਬਕ ਲੈਣ ਵੱਡੇ ਅਫਸਰ! (ਵੀਡੀਓ)

ਬਠਿੰਡਾ : ਬਠਿੰਡਾ ਦੇ ਐੱਸ.ਐੱਸ.ਪੀ. ਦੀ ਇਨੀਂ ਦਿਨੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਵਿੱਚ ਐੱਸ.ਐੱਸ.ਪੀ ਖੂਬ ਸ਼ਲਾਘਾ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਐਤਵਾਰ ਨੂੰ ਸੀ.ਟੀ.ਈ.ਟੀ. ਪ੍ਰੀਖਿਆ ਕਾਰਨ ਮਹਾਨਗਰ ਵਿਚ ਲੰਬਾ ਟਰੈਫਿਕ ਜਾਮ ਲੱਗ ਗਿਆ। ਟ੍ਰੈਫਿਕ ਵਿਵਸਥਾ ਵਿਚ ਸੁਧਾਰ ਲਿਆਉਣ ਲਈ ਬਠਿੰਡਾ ਦੇ ਐੱਸ.ਐੱਸ.ਪੀ. ਡਾ. ਨਾਨਕ ਸਿੰਘ ਨੂੰ ਖੁਦ ਸੜਕ ‘ਤੇ ਉਤਰਨਾ ਪਿਆ।

ਪੰਜਾਬ ਦੇ ਮੰਤਰੀਆਂ ਦੇ ਮਾੜੇ ਦਿਨ ! ਸਾਹਮਣੇ ਬਿਠਾ ਕੇ ਸੁਣਾਈ ਰਿਕਾਰਡਿੰਗ, ਪਾਈਆਂ ਲਾਹਨਤਾਂ

ਡਾ. ਨਾਨਕ ਸਿੰਘ ਐਤਵਾਰ ਦੁਪਹਿਰ ਕਰੀਬ 12 ਵਜੇ ਬਰਨਾਲਾ ਬਾਈਪਾਸ ਰੋਡ ਤੋਂ ਲੰਘ ਰਹੇ ਸਨ ਕਿ ਅਚਾਨਕ ਬੱਲਾ ਰਾਮ ਨਗਰ ਟ੍ਰੈਫਿਕ ਸਿਗਨਲ `ਤੇ ਜਾਮ ਲੱਗ ਗਿਆ। ਇਸ ‘ਤੇ ਐੱਸ.ਐੱਸ.ਪੀ. ਨੇ ਖੁਦ ਗੱਡੀ ਵਿਚੋਂ ਹੇਠਾਂ ਉਤਰ ਕੇ ਟਰੈਫਿਕ ਨੂੰ ਕੰਟਰੋਲ ਕੀਤਾ।

ਹੁਣ DSP ਨੇ ਮੰਤਰੀ ਦੀ ਬਣਾਈ ਰੇਲ੍ਹ, ਕਹਿੰਦਾ, ‘ਕੁੱਤੇ, ਪਿੱਲੇ ਭੌਂਕ ਰਹੇ ਨੇ’

ਲਗਭਗ ਇਕ ਘੰਟਾ ਐੱਸ.ਐੱਸ.ਪੀ. ਅਤੇ ਅੱਧਾ ਦਰਜਨ ਮੁਲਾਜ਼ਮ ਟ੍ਰੈਫਿਕ ਪ੍ਰਣਾਲੀ ਨੂੰ ਹੱਲ ਕਰਦੇ ਰਹੇ। ਜ਼ਿਕਰਯੋਗ ਹੈ ਕਿ ਐਤਵਾਰ ਨੂੰ ਉਕਤ ਚੌਕ ਵਿਚ ਕੋਈ ਟ੍ਰੈਫਿਕ ਪੁਲਿਸ ਮੁਲਾਜ਼ਮ ਤਾਇਨਾਤ ਨਹੀਂ ਸੀ, ਜਿਸ ਕਾਰਨ ਸੜਕ `ਤੇ ਲੰਬਾ ਜਾਮ ਲੱਗ ਗਿਆ।

SSP ਹੋਵੇ ਤਾਂ ਇਹੋ ਜਿਹਾ, ਲੋਕਾਂ ਲਈ ਖ਼ੁਦ ਸੜਕ ‘ਤੇ ਉਤਰਿਆ, ਸਬਕ ਲੈਣ ਵੱਡੇ ਅਫਸਰ!

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button