Breaking NewsD5 specialInternationalNewsTop News

ਕੋਰੋਨਾ ਤੋਂ ਬਾਅਦ ਯੂਕੇ ‘ਚ ਫੈਲਿਆ ਨੋਰੋਵਾਇਰਸ 

ਇੰਗਲੈਂਡ : ਯੂਨਾਈਟਿਡ ਕਿੰਗਡਮ ਜਿਸਨੇ ਕੋਰੋਨਾ ਵਾਇਰਸ ਬਿਮਾਰੀ (ਕੋਵਿਡ – 19) ਪ੍ਰਤੀਬੰਧਾਂ ‘ਚ ਢਿਲ ਦਿੱਤੀ ਹੈ, ਹੁਣ ਨੋਰੋਵਾਇਰਸ ਦੇ ਕਹਿਰ ਦੀ ਸੂਚਨਾ ਦੇ ਰਿਹਾ ਹੈ। ਹਾਲਾਂਕਿ ਇਹ ਵਾਇਰਸ ਪਹਿਲਾਂ ਹੀ ਦੁਨੀਆ ‘ਚ ਮੌਜੂਦ ਹੈ ਤੇ ਯੂਕੇ ‘ਚ ਇਸ ਦੇ ਕਾਫੀ ਮਾਮਲੇ ਸਾਹਮਣੇ ਆ ਚੁੱਕੇ ਹਨ। ਪਹਿਲਾਂ ਲਾਕਡਾਊਨ, ਫਿਰ ਡੈਲਟਾ ਵੇਰੀਐਂਟ ਤੇ ਹੁਣ ਨੋਰੋਵਾਇਰਸ ਨੇ ਲੋਕਾਂ ਦੀ ਪਰੇਸ਼ਾਨੀ ਵਧਾ ਦਿੱਤੀ ਹੈ। ਬੀਤੇ ਪੰਜ ਸਾਲਾਂ ਦੇ ਮੁਕਾਬਲੇ ਇਸ ਸਾਲ ਵਾਇਰਸ ਦੇ ਕਈ ਜ਼ਿਆਦਾ ਮਾਮਲੇ ਦੇਖਣ ਨੂੰ ਮਿਲ ਰਹੇ ਹਨ।

ਇਹ ਹਨ ਨੋਰੋ ਵਾਇਰਸ ਦੇ ਲੱਛਣ
ਪਬਲਿਕ ਹੈਲਥ ਇੰਗਲੈਂਡ (PHE) ਨੇ ਨੋਰੋਵਾਇਰਸ ਸਬੰਧੀ ਚਿਤਾਵਨੀ ਜਾਰੀ ਕੀਤੀ ਹੈ। PHE ਦੀ ਡਿਪਟੀ ਡਾਇਰੈਕਟਰ ਪ੍ਰੋਫੈਸਰ ਸਾਹਿਰ ਘਰਬੀਏ ਨੇ ਕਿਹਾ ਕਿ ਨੋਰੋਵਾਇਰਸ ਵੀ ਇਨਫੈਕਟਿਡ ਵਿਅਕਤੀ ਤੋਂ ਫੈਲਦਾ ਹੈ। ਇਸ ਵਿਚ ਅਚਾਨਕ ਹੀ ਉਲਟੀਆਂ ਆਉਣ ਲੱਗਦੀਆਂ ਹਨ। ਨਾਲ ਹੀ ਤੇਜ਼ ਬੁਖਾਰ ਤੇ ਪੇਟ ਵਿਚ ਦਰਦ ਹੋਣ ਲਗਦਾ ਹੈ। ਜਿਨ੍ਹਾਂ ਬੱਚਿਆਂ ਨੂੰ ਨੋਰੋ ਵਾਇਰਸ ਹੈ, ਉਨ੍ਹਾਂ ਨੂੰ 48 ਘੰਟੇ ਕਿਤੇ ਬਾਹਰ ਨਹੀਂ ਨਿਕਲਣਾ ਚਾਹੀਦਾ। ਇਸ ਨਾਲ ਵਾਇਰਸ ਫੈਲਣ ਦੇ ਆਸਾਰ ਘੱਟ ਹੁੰਦੇ ਹਨ। ਇਸ ਤੋਂ ਵੀ ਬਚਾਅ ਲਈ ਕੋਰੋਨਾ ਦੀ ਹੀ ਤਰਹ੍ਹਾ ਹੱਥ ਲਗਾਤਾਰ ਧੋਂਦੇ ਰਹਿਣੇ ਚਾਹੀਦੇ ਹਨ।

ਕੀ ਕਹਿੰਦੇ ਨੇ ਮਾਹਿਰ
ਪਬਲਿਕ ਐਕਸਪਰਟ ਨੇ ਚਿਤਾਵਨੀ ਜਾਰੀ ਕਰਦੇ ਹੋਏ ਦੱਸਿਆ ਕਿ ਨੋਰੋਵਾਇਰਸ, ਜਿਸ ਨੂੰ ਵਿੰਟਰ ਵੌਮਿਟਿੰਗ ਬਗ (Winter Vomiting Bug) ਵੀ ਕਿਹਾ ਜਾਂਦਾ ਹੈ, ਗਰਮੀਆਂ ‘ਚ ਵਾਪਸ ਆਇਆ ਹੈ। ਇਸ ਵਾਇਰਸ ਦੀ ਲਪੇਟ ‘ਚ ਆਉਣ ਵਾਲੇ ਨੂੰ ਲਗਾਤਾਰ ਉਲਟੀਆਂ ਆਉਣ ਲੱਗਦੀਆਂ ਹਨ, ਨਾਲ ਹੀ ਡਾਇਰੀਆ ਦੀ ਸਮੱਸਿਆ ਹੁੰਦੀ ਹੈ। ਹੌਲੀ-ਹੌਲੀ ਇਹ ਵਾਇਰਸ ਇਨਸਾਨ ਦੀ ਬਾਡੀ ਨੂੰ ਕਾਫੀ ਕਮਜ਼ੋਰ ਬਣਾ ਦਿੰਦਾ ਹੈ, ਉਂਝ ਤਾਂ ਨੋਰੋ ਵਾਇਰਸ ਸਰਦੀਆਂ ‘ਚ ਜ਼ਿਆਦਾ ਫੈਲਦਾ ਹੈ ਪਰ ਇਸ ਵਾਰ ਜੁਲਾਈ ‘ਚ ਇਸ ਦੇ ਮਾਮਲੇ ਪਿਛਲੇ ਪੰਜ ਸਾਲ ਦੇ ਮੁਕਾਬਲੇ ਤਿੰਨ ਗੁਣਾ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button