Breaking NewsD5 specialNewsPunjab

PGI ‘ਚੋਂ ਆਈ SI ਹਰਜੀਤ ਸਿੰਘ ਦੀ ਵੀਡੀਓ, ਡਾਕਟਰ ਹੈਰਾਨ, ਹੁਣ ਇਸ ਤਰ੍ਹਾਂ ਹੋਵੇਗਾ ਇਲਾਜ

ਚੰਡੀਗੜ੍ਹ : ਐੱਸ.ਆਈ. ਹਰਜੀਤ ਸਿੰਘ ਪੀਜੀਆਈ ‘ਚ ਦਾਖ਼ਲ ਹੈ। ਜਿਥੋਂ ਹੁਣ ਹਰਜੀਤ ਸਿੰਘ ਦੀ ਨਵੀਂ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ `ਚ ਹਰਜੀਤ ਸਿੰਘ ਡਾਕਟਰਾਂ ਦਾ ਧੰਨਵਾਦ ਕਰ ਰਹੇ ਹਨ। ਡਾਕਟਰਾਂ ਮੁਤਾਬਕ ਹਰਜੀਤ ਸਿੰਘ ਦਾ ਹੱਥ ਹਰਕਤ ਕਰ ਰਿਹਾ ਹੈ। ਮਤਲਬ ਖ਼ੂਨ ਦੀ ਸਪਲਾਈ ਬਿਲਕੁਲ ਠੀਕ ਹੈ। ਪੀਜੀਆਈ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਹਰਜੀਤ ਸਿੰਘ ਨੂੰ ਕਰੀਬ ਹਫ਼ਤੇ ਦਸ ਦਿਨ ਤੱਕ ਡਿਸਚਾਰਜ ਕਰ ਦਿੱਤਾ ਜਾਵੇਗਾ।

Patiala Nihang | PGI ‘ਚੋਂ ਆਈ SI ਹਰਜੀਤ ਸਿੰਘ ਦੀ ਵੀਡੀਓ, ਡਾਕਟਰ ਹੈਰਾਨ, ਹੁਣ ਇਸ ਤਰ੍ਹਾਂ ਹੋਵੇਗਾ ਇਲਾਜ

ਜ਼ਿਕਰ ਏ ਖ਼ਾਸ ਐ ਕਿ ਐੱਸ.ਆਈ. ਹਰਜੀਤ ਸਿੰਘ ਅਤੇ ਪੁਲਿਸ ਪਾਰਟੀ ਦੀ ਪਟਿਆਲਾ `ਚ ਨਿਹੰਗਾਂ ਨਾਲ ਝੜਪ ਹੋਈ ਸੀ। 12 ਅਪ੍ਰੈਲ ਨੂੰ ਹੋਈ ਇਸ ਤਕਰਾਰ ਦੌਰਾਨ ਹਰਜੀਤ ਸਿੰਘ ਦਾ ਹੱਥ ਕੱਟ ਦਿੱਤਾ ਗਿਆ ਸੀ। ਹੁਣ ਡਾਕਟਰਾਂ ਦਾ ਕਹਿਣਾ ਹੈ ਕਿ ਹਰਜੀਤ ਸਿੰਘ ਨੂੰ ਠੀਕ ਹੋਣ ਲਈ 5 ਤੋਂ 7 ਮਹੀਨੇ ਲੱਗ ਸਕਦੇ ਹਨ ਅਤੇ ਇਸ ਤੋਂ ਬਾਅਦ ਫਿਜ਼ੀਓਥੈਰੇਪੀ ਨਾਲ ਇਲਾਜ ਕੀਤਾ ਜਾਵੇਗਾ।ਕਰੀਬ 8 ਘੰਟੇ ਤੱਕ ਚੱਲੀ ਸਰਜਰੀ ਤੋਂ ਬਾਅਦ ਬਰੀਕ ਨਾੜਾਂ ਨੂੰ ਮਾਈਕ੍ਰੋਸਕੋਪ ਦੀ ਮਦਦ ਨਾਲ ਜੋੜਿਆ ਗਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button