Breaking NewsD5 specialIndiaNewsTop News

ਮਹਾਰਾਸ਼ਟਰ ਦੇ ਨਿੱਜੀ ਹਸਪਤਾਲ ‘ਚ ਲੱਗੀ ਅੱਗ, 3 ਮਰੀਜ ਜ਼ਿੰਦਾ ਸੜ੍ਹੇ

ਠਾਣੇ : ਮੁੰਬਈ ‘ਚ ਠਾਣੇ ਦੇ ਨੇੜੇ ਇੱਕ ਨਿੱਜੀ ਹਸਪਤਾਲ ‘ਚ ਬੁੱਧਵਾਰ ਸਵੇਰੇ ਅੱਗ ਲੱਗਣ ਨਾਲ ਘੱਟ ਤੋਂ ਘੱਟ ਤਿੰਨ ਮਰੀਜਾਂ ਦੀ ਮੌਤ ਹੋ ਗਈ। ਇੱਕ ਅਧਿਕਾਰੀ ਨੇ ਦੱਸਿਆ ਕਿ ਠਾਣੇ ਦੇ ਨੇੜੇ ਮੁੰਬਰਾ ਇਲਾਕੇ ‘ਚ ਕੌਸਾ ‘ਚ ਸਥਿਤ ਇਕ ਪ੍ਰਾਈਮ ਕ੍ਰਿਟੀਕੇਅਰ ਹਸਪਤਾਲ ‘ਚ ਤੜਕੇ ਤਿੰਨ ਵਜਕੇ 40 ਮਿੰਟ ‘ਤੇ ਅੱਗ ਲੱਗ ਗਈ। ਹਸਪਤਾਲ ‘ਚ ਕੋਰੋਨਾ ਵਾਇਰਸ ਦਾ ਕੋਈ ਮਰੀਜ ਨਹੀਂ ਸੀ। ਉਨ੍ਹਾਂ ਨੇ ਦੱਸਿਆ ਕਿ ਘਟਨਾ ਸਥਾਨ ‘ਤੇ ਫਾਇਰ ਵਿਭਾਗ ਦੀਆਂ ਤਿੰਨ ਗੱਡੀਆਂ ਅਤੇ ਪੰਜ ਐਬੂਲੈਂਸਾ ਭੇਜੀਆਂ ਗਈਆਂ।

ਲਓ ਕੱਢ ਲਿਆ ਆਕਸੀਜਨ ਦਾ ਪੱਕਾ ਹੱਲ ਲਾਇਆ ਅਜਿਹਾ ਜਗਾੜ,ਵੱਡੇ-ਵੱਡੇ ਇੰਜੀਨੀਅਰ ਹੋਏ ਫੇਲ!ਹਸਪਤਾਲਾਂ ’ਚ ਨਹੀਂ ਆਊ ਕਮੀ!

ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਆਈਸੀਯੂ ‘ਚ ਭਰਤੀ ਛੇ ਮਰੀਜਾਂ ਸਮੇਤ 20 ਮਰੀਜਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਸਥਾਨਕ ਵਿਧਾਇਕ ਅਤੇ ਮਹਾਰਾਸ਼ਟਰ ਦੇ ਮੰਤਰੀ ਜਿਤੇਂਦਰ ਅਵਹਾਦ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਘਟਨਾ ‘ਚ ਘੱਟ ਤੋਂ ਘੱਟ ਤਿੰਨ ਲੋਕ ਜ਼ਿੰਦਾ ਸੜ੍ਹ ਗਏ। ਅੱਗ ਨਾਲ ਹਸਪਤਾਲ ਦੀ ਪਹਿਲੀ ਮੰਜਿਲ ਸੜ੍ਹਕੇ ਸੁਆਹ ਹੋ ਗਈ।ਉਨ੍ਹਾਂ ਨੇ ਦੱਸਿਆ ਕਿ ਮੁੱਖਮੰਤਰੀ ਉੱਧਵ ਠਾਕਰੇ ਨੂੰ ਹਾਦਸੇ ਦੀ ਜਾਣਕਾਰੀ ਦਿੱਤੀ ਗਈ ਹੈ।

ਹੁਣ ਇਹਨਾਂ ਵੱਲੋਂ ਘੇਰ ਲਿਆ ਕੈਪਟਨ !ਚੱਕਕੇ ਸਮਾਨ ਸੜਕਾਂ ‘ਤੇ ਪਹੁੰਚੇ !ਕਰਤਾ ਅਜਿਹਾ ਐਲਾਨ, ਡਰੀ ਸਰਕਾਰ !

ਹਰ ਇੱਕ ਮ੍ਰਿਤਕ ਦੇ ਪਰਿਵਾਰ ਨੂੰ ਪੰਜ – ਪੰਜ ਲੱਖ ਰੁਪਏ ਦਾ ਮੁਆਵਜ਼ਾ ਅਤੇ ਜਖ਼ਮੀਆਂ ਨੂੰ ਇੱਕ – ਇੱਕ ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ। ਅਵਹਾਦ ਨੇ ਦੱਸਿਆ ਕਿ ਅੱਗ ਲੱਗਣ ਦੀ ਵਜ੍ਹਾ ਦਾ ਪਤਾ ਲਗਾਉਣ ਲਈ ਇੱਕ ਉੱਚ ਪੱਧਰ ਜਾਂਚ ਕਮੇਟੀ ਗਠਿਤ ਕੀਤੀ ਗਈ ਹੈ। ਕਮੇਟੀ ‘ਚ ਠਾਣੇ ਨਗਰ ਨਿਗਮ ਦੇ ਅਧਿਕਾਰੀ ਅਤੇ ਪੁਲਿਸ ਅਤੇ ਮੈਡੀਕਲ ਦੇ ਅਧਿਕਾਰੀ ਵੀ ਸ਼ਾਮਿਲ ਹੋਣਗੇ। ਜ਼ਿਕਰਯੋਗ ਹੈ ਕਿ ਪਾਲਘਰ ਜਿਲ੍ਹੇ ਦੇ ਵਿਰਾਰ ‘ਚ 23 ਅਪ੍ਰੈਲ ਨੂੰ ਇੱਕ ਨਿਜੀ ਹਸਪਤਾਲ ਦੇ ਆਈਸੀਯੂ ‘ਚ ਅੱਗ ਲੱਗਣ ਨਾਲ ਕੋਵਿਡ – 19  ਦੇ 15 ਮਰੀਜਾਂ ਦੀ ਮੌਤ ਹੋ ਗਈ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button