Breaking NewsD5 specialIndiaNewsTop News

‘ਬਾਬੇ ਦਾ ਢਾਬਾ’ ਨਾਲ ਚਰਚਿਤ Kanta Prasad ਨੇ ਕੀਤੀ ਸੁਸਾਈਡ ਦੀ ਕੋਸ਼ਿਸ਼, ਹਸਪਤਾਲ ‘ਚ ਭਰਤੀ

ਨਵੀਂ ਦਿੱਲੀ : ਰਾਜਧਾਨੀ ਦਿੱਲੀ ਸਥਿਤ ਮਸ਼ਹੂਰ ‘ਬਾਬੇ ਦਾ ਢਾਬਾ’ ਦੇ ਮਾਲਿਕ 80 ਸਾਲ ਦੇ ਕਾਂਤਾ ਪ੍ਰਸਾਦ ਨੂੰ ਵੀਰਵਾਰ ਰਾਤ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੇ ਆਤਮ ਹੱਤਿਆ ਦੀ ਕੋਸ਼ਿਸ਼ ਕੀਤੀ ਸੀ। ਫਿਲਹਾਲ ਸਫਦਰਜੰਗ ਹਸਪਤਾਲ ‘ਚ ਉਨ੍ਹਾਂ ਦਾ ਇਲਾਜ਼ ਜਾਰੀ ਹੈ। ਅਜੇ ਬਾਬਾ ਕਾਂਤਾ ਪ੍ਰਸਾਦ ਖਤਰੇ ਤੋਂ ਬਾਹਰ ਹਨ। ਪੁਲਿਸ ਨੂੰ ਇਸ ਬਾਰੇ ‘ਚ ਹਸਪਤਾਲ ਤੋਂ ਹੀ ਜਾਣਕਾਰੀ ਮਿਲੀ ਹੈ।

ਚੜੂਨੀ ਨੇ ਘੇਰਿਆ ਮੁੱਖ ਮੰਤਰੀ ਖੱਟਰ ! ਫਿਰ ਰੱਜ ਕੇ ਕੱਢੀ ਭੜਾਸ ! ਅੰਦੋਲਨ ਬਾਰੇ ਦਿੱਤਾ ਵੱਡਾ ਬਿਆਨ!

ਦਿੱਲੀ ਪੁਲਿਸ ਦੇ ਡੀਸੀਪੀ ਸਾਊਥ ਅਤੁਲ ਠਾਕੁਰ ਨੇ ਬਿਆਨ ਦਿੱਤਾ ਹੈ ਕਿ 80 ਸਾਲ ਦੇ ਕਾਂਤਾ ਪ੍ਰਸਾਦ ਨੂੰ ਦੇਰ ਰਾਤ ਸਫਦਰਜੰਗ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਕਾਂਤਾ ਪ੍ਰਸਾਦ ਨੇ ਸ਼ਰਾਬ ਪੀ ਲਈ ਸੀ ਅਤੇ ਨੀਂਦ ਦੀਆਂ ਗੋਲੀਆਂ ਖਾ ਲਈਆਂ ਸਨ। ਕਾਂਤਾ ਪ੍ਰਸਾਦ ਦੇ ਬੇਟੇ ਦਾ ਬਿਆਨ ਲਿਆ ਗਿਆ ਹੈ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button