Breaking NewsD5 specialEntertainmentNewsTop News

ਰਾਜ ਕੁੰਦਰਾ ਕੇਸ ‘ਚ ਵੱਡਾ ਖੁਲਾਸਾ, ਪੁਲਿਸ ਦੀ ਚਾਰਜਸ਼ੀਟ ‘ਚ 2 ਹੋਰ ਆਰੋਪੀਆਂ ਦੇ ਨਾਂ ਹੋਏ ਸ਼ਾਮਿਲ

ਮੁੰਬਈ : ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਅਤੇ ਬਿਜਨਸਮੈਨ ਰਾਜ ਕੁੰਦਰਾ ਜ਼ੇਲ੍ਹ ‘ਚ ਸਜ਼ਾ ਕੱਟ ਰਹੇ ਹਨ। ਯਾਦ ਹੋਵੇ ਕਿ ਰਾਜ ਕੁੰਦਰਾ ਨੂੰ ਪੁਲਿਸ ਨੇ 19 ਜੁਲਾਈ ਨੂੰ ਅਸ਼ਲੀਲ ਫਿਲਮਾਂ ਬਣਾਉਣ ਦੇ ਇਲਜ਼ਾਮ ‘ਚ ਗ੍ਰਿਫ਼ਤਾਰ ਕੀਤਾ ਸੀ। ਇਸ ਦੇ ਨਾਲ ਹੀ ਪੁਲਿਸ ਨੇ ਬਿਜਨਸਮੈਨ ਦੇ ਸਾਥੀ ਰਾਇਨ ਥੋਰਪ ਨੂੰ ਵੀ ਹਿਰਾਸਤ ‘ਚ ਲਿਆ। ਦੱਸ ਦਈਏ ਕਿ ਮੁੰਬਈ ਦੀ ਕ੍ਰਾਈਮ ਬ੍ਰਾਂਚ ਟੀਮ ਨੇ ਰਾਜ ਕੁੰਦਰਾ ਅਤੇ ਉਨ੍ਹਾਂ ਦੇ ਸਾਥੀ ਦੇ ਖਿਲਾਫ 1500 ਪੰਨਿਆਂ ਦੀ ਚਾਰਜਸ਼ੀਟ ਦਾਖਲ ਕੀਤੀ ਹੈ।

ਕਿਸਾਨਾਂ ਦਾ ਵੱਡਾ ਉਪਰਾਲਾ, ਕੀਤਾ ਅਜਿਹਾ ਕੰਮ, ਵਿਦੇਸ਼ਾਂ ਤੋਂ ਵੀ ਆਈ ਮਦਦ D5 Channel Punjabi

ਚਾਰਜਸ਼ੀਟ ‘ਚ ਦੂਜੇ ਆਰੋਪੀਆਂ ਦੇ ਨਾਂ
ਇਸ ਤੋਂ ਇਲਾਵਾ ਕ੍ਰਾਈਮ ਬ੍ਰਾਂਚ ਨੇ ਇਸ ਕੇਸ ‘ਚ ਅਪ੍ਰੈਲ ਮਹੀਨੇ ‘ਚ 9 ਹੋਰ ਲੋਕਾਂ ਦੇ ਖਿਲਾਫ ਚਾਰਜਸ਼ੀਟ ਦਰਜ ਕੀਤੀ ਸੀ। ਦੱਸ ਦਈਏ ਕਿ ਹੁਣ ਇਸ ਵਿੱਚ ਦੋ ਹੋਰ ਲੋਕਾਂ ਦੇ ਨਾਂ ਜੁੜ ਚੁੱਕੇ ਹਨ। ਰਿਪੋਰਟਾਂ ਮੁਤਾਬਕ ਇਸ ‘ਚ ਪਹਿਲਾ ਨਾਂ ਯਸ਼ ਠਾਕੁਰ ਉਰਫ ਅਰਵਿੰਦ ਸ਼੍ਰੀਵਾਸਤਵ ਦਾ ਹੈ, ਜੋ ਕਿ ਸਿੰਗਾਪੁਰ ‘ਚ ਰਹਿ ਰਿਹਾ ਹੈ। ਉਥੇ ਹੀ ਦੂਜਾ ਨਾਂ ਰਾਜ ਕੁੰਦਰਾ ਦੇ ਜੀਜਾ ਜੀ ਪ੍ਰਦੀਪ ਬਖਸ਼ੀ ਦਾ ਹੈ  ਜੋ ਕਿ ਅਜੇ ਲੰਦਨ ‘ਚ ਹਨ।

ਬਾਦਲਾਂ ਨੂੰ ਦਿੱਲੀ ਤੋਂ ਮਿਲਿਆ ਜਵਾਬ! ਕੇਂਦਰ ਦਾ ਐਕਸ਼ਨ || D5 Channel Punjabi

ਦੱਸਣਯੋਗ ਹੈ ਕਿ ਯਸ਼ ਠਾਕੁਰ ਦਾ ਨਾਂ ਇੱਕ ਹੋਰ ਆਰੋਪੀ ਤਨਵੀਰ ਹਾਸ਼ਮੀ ਤੋਂ ਹੋਈ ਪੁੱਛਗਿਛ ਦੇ ਦੌਰਾਨ ਸਾਹਮਣੇ ਆਇਆ। ਯਸ਼ ‘ਤੇ ਅਸ਼ਲੀਲ ਸਮੱਗਰੀ ਉਪਲੱਬਧ ਕਰਵਾਉਣ ਦਾ ਇਲਜ਼ਾਮ ਹੈ। ਪੁਲਿਸ ਨੂੰ ਠਾਕੁਰ ਅਤੇ ਹਾਸ਼ਮੀ ਦੇ ਵਿੱਚ ਬੈਂਕ ਟਰਾਂਜੈਕਸ਼ਨ ਦੀ ਜਾਣਕਾਰੀ ਵੀ ਮਿਲੀ ਹੈ। ਪੁਲਿਸ ਦੇ ਹੱਥ ਜਾਂਚ ਪੜਤਾਲ ਤੋਂ ਬਾਅਦ ਵੱਡੀ ਜਾਣਕਾਰੀ ਲੱਗੀ ਹੈ। ਪੁਲਿਸ ਦੇ ਸਾਹਮਣੇ ਆਇਆ ਹੈ ਕਿ ਇਨ੍ਹਾਂ ਫਿਲਮਾਂ ਦੇ ਜ਼ਰੀਏ ਗ੍ਰਾਹਕਾਂ ਤੋਂ ਕਥਿਤ ਤੌਰ ‘ਤੇ 1.17 ਕਰੋੜ ਰੁਪਏ ਦੀ ਕਮਾਈ ਕੀਤੀ ਜਾ ਰਹੀ ਸੀ। ਇਨ੍ਹਾਂ ਅਸ਼ਲੀਲ ਫਿਲਮਾਂ ਨੂੰ ਹਾਟਸ਼ਾਟਸ ਐਪ ਦੇ ਜ਼ਰੀਏ ਲੋਕਾਂ ਤੱਕ ਪਹੁੰਚਾਇਆ ਜਾਂਦਾ ਸੀ। ਇਹ ਕਮਾਈ ਅਗਸਤ 2020 ਤੋਂ ਲੈ ਕੇ ਦਸੰਬਰ 2020 ਤੱਕ ਦੀ ਦੱਸੀ ਜਾ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button