Breaking NewsD5 specialIndiaInternationalNewsPunjab

LIVE | ਹੁਣ ਜਾਨਵਰਾਂ ਨੂੰ ਵੀ ਕਰੋਨਾ, ਦੇਸ਼ ਭਰ ‘ਚ ਹਾਈ ਅਲਰਟ

ਨਵੀਂ ਦਿੱਲੀ : ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਦੇਸ਼ ਦੁਨੀਆਂ ‘ਚ ਤਬਾਹੀ ਮਚਾਈ ਹੋਈ ਹੈ। ਦੁਨੀਆ ਭਰ ਦੇ ਕਈ ਦੇਸ਼ ਬੁਰੀ ਤਰ੍ਹਾਂ ਇਸ ਨਾਲ ਪ੍ਰਭਾਵਿਤ ਹਨ। ਭਾਰਤ ‘ਚ ਵੀ ਕੋਰੋਨਾ–ਪੌਜ਼ੀਟਿਵ ਮਰੀਜ਼ਾਂ ਦੀ ਗਿਣਤੀ ਹੁਣ ਵਧ ਕੇ 4,421 ਹੋ ਗਈ ਹੈ ਤੇ 114 ਵਿਅਕਤੀ ਆਪਣੀਆਂ ਜਾਨਾਂ ਤੋਂ ਹੱਥ ਧੋ ਬੈਠੇ ਹਨ।

LIVE | ਹੁਣ ਜਾਨਵਰਾਂ ਨੂੰ ਵੀ ਕਰੋਨਾ, ਦੇਸ਼ ਭਰ ‘ਚ ਹਾਈ ਅਲਰਟ | Curfew | Lockdown

ਦੱਸ ਦਈਏ ਕਿ ਮਰਨ ਵਾਲਿਆਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। 63 ਫ਼ੀਸਦੀ ਮੌਤਾਂ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀਆਂ ਹੋਈਆਂ ਹਨ। ਜਦ ਕਿ ਕੋਰੋਨਾ–ਪੀੜਤ ਲੋਕਾਂ ‘ਚ ਇਸ ਉਮਰ ਦੇ ਲੋਕਾਂ ਦੀ ਫ਼ੀਸਦ ਸਿਰਫ਼ 18 ਹੈ। ਅਮਰੀਕਾ ’ਚ ਸਾਢੇ ਤਿੰਨ ਲੱਖ ਤੋਂ ਵੀ ਵੱਧ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਹੋ ਚੁੱਕੀ ਹੈ। ਇਸ ਤੋਂ ਇਲਾਵਾ ਉੱਥੇ 10,000 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।

Costly Treatment in Private Hospitals | Scare in Medical Staff | Salute to Doctors

ਇਨਸਾਨਾਂ ਤੋਂ ਬਾਅਦ ਕੋਰੋਨਾ ਵਾਇਰਸ ਨੇ ਜਾਨਵਰਾਂ ਨੂੰ ਵੀ ਆਪਣਾ ਸ਼ਿਕਾਰ ਬਣਾਇਆ ਹੈ। ਨਿਊਯਾਰਕ ‘ਚ ਸ਼ੇਰ ਅਤੇ ਹਾਂਗਕਾਂਗ ‘ਚ ਦੋ ਕੁੱਤਿਆਂ ‘ਚ ਇਨਫੈਕਸ਼ਨ ਪਾਈ ਗਈ ਹੈ। ਭਾਰਤ ‘ਚ ਅਲਰਟ ਜਾਰੀ ਕੀਤਾ ਗਿਆ ਹੈ। ਸਾਰੇ ਚਿੜਿਆ ਘਰਾਂ ਤੇ ਰੱਖੀ ਜਾਵੇ ਖਾਸ ਨਿਗਰਾਨੀ। ਜੰਗਲੀ ਜਾਨਵਰ ਸਥਿਤੀ ਨੂੰ ਹੋਰ ਵੀ ਵਿਗਾੜ ਸਕਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button