Breaking NewsIndiaNewsSports

ਪਤਨੀ ਦੀ ਸ਼ਿਕਾਇਤ ‘ਤੇ ਸ਼ਮੀ ਦੀ ਹੋ ਸਕਦੀ ਹੈ ਗ੍ਰਿਫ਼ਤਾਰੀ, ਟੀਮ ਇੰਡੀਆ ਤੋਂ ਹੋ ਸਕਦੇ ਨੇ ਬਾਹਰ !

ਨਵੀਂ ਦਿੱਲੀ : ਕੋਲਕਾਤਾ ਦੀ ਇੱਕ ਅਦਾਲਤ ਨੇ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਮੁਹੰਮਦ ਸ਼ਮੀ ਨੂੰ 15 ਜਨਵਰੀ ਤੱਕ ਪੇਸ਼ ਹੋਣ ਦੇ ਆਦੇਸ਼ ਦਿੱਤੇ ਹਨ। ਅਦਾਲਤ ਨੇ ਸ਼ਮੀ ਨੂੰ ਉਨ੍ਹਾਂ ਦੀ ਪਤਨੀ ਦੁਆਰਾ ਦਰਜ ਕੀਤੇ ਗਏ ਚੈੱਕ ਬਾਊਂਸ ਮਾਮਲੇ ਵਿੱਚ ਇਹ ਆਦੇਸ਼ ਦਿੱਤੇ ਹਨ। ਦੱਸ ਦਈਾੇ ਕਿ ਜਿਸ ਮਾਮਲੇ ‘ਚ ਅਦਾਲਤ ਨੇ ਉਨ੍ਹਾਂ ਨੂੰ ਪੇਸ਼ ਹੋਣ ਨੂੰ ਕਿਹਾ, ਸ਼ਮੀ ਅਤੇ ਉਨ੍ਹਾਂ ਦੀ ਪਤਨੀ ਵਿਚਕਾਰ ਵਿਆਹ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਅਲੀਪੁਰ ਦੇ ਜੱਜ ਮੈਜਿਸਟਰੇਟ ਮੁਹੰਮਦ ਜਫਰ ਪਰਵੇਜ਼ ਨੇ ਕਿਹਾ ਕਿ ਜੇਕਰ ਸ਼ਮੀ ਨਿਜੀ ਤੌਰ ਤੇ ਪੇਸ਼ ਨਹੀਂ ਹੁੰਦੇ ਹਨ ਤਾਂ ਉਨ੍ਹਾਂ ਖਿਲਾਫ ਗ੍ਰਿਫਤਾਰੀ ਦਾ ਵਾਰੰਟ ਜਾਰੀ ਕਰ ਸਕਦੇ ਹਨ।

Read Also ਹਸੀਨ ਜਹਾਂ ਨੇ ਫਿਰ ਲਗਾਇਆ ਵੱਡਾ ਇਲਜ਼ਾਮ, ਸ਼ਮੀ ਨੇ ਦਿੱਤਾ ਮਜ਼ੇਦਾਰ ਜਵਾਬ

ਸ਼ਮੀ ਦੀ ਪਤਨੀ ਹਸੀਨ ਜਹਾਂ ਨੇ ਸ਼ਮੀ ਖਿਲਾਫ ਮਾਮਲਾ ਦਰਜ ਕਰਵਾਇਆ ਸੀ ਕਿਉਂਕਿ ਕਥਿਤ ਤੌਰ ‘ਤੇ ਇਸ ਕ੍ਰਿਕਟਰ ਨੇ ਉਨ੍ਹਾਂ ਦੇ ਚੈੱਕ ਦਾ ਭੁਗਤਾਨ ਰੋਕ ਦਿੱਤਾ ਸੀ ਜੋ ਦੋਵਾਂ ਵਿਚਕਾਰ ਵਿਆਹ ਨੂੰ ਲੈ ਕੇ ਵਿਵਾਦ ਤੋਂ ਬਾਅਦ ਮਾਸਿਕ ਖਰਚੇ ਲਈ ਦਿੱਤਾ ਗਿਆ ਸੀ। ਜੱਜ ਮੈਜਿਸਟਰੇਟ ਨੇ ਬੁੱਧਵਾਰ ਨੂੰ ਅਦਾਲਤ ਦੇ ਸਾਹਮਣੇ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਸੀ ਕਿਉਂਕਿ ਅਕਤੂਬਰ ‘ਚ ਵੀ ਸੁਣਵਾਈ ਲਈ ਨਹੀਂ ਪਹੁੰਚੇ ਸਨ। ਇਹ ਕ੍ਰਿਕਟਰ ਹਾਲਾਂਕਿ ਬੁੱਧਵਾਰ ਨੂੰ ਵੀ ਸੁਣਵਾਈ ਲਈ ਨਹੀਂ ਪਹੁੰਚਿਆ।

ਸ਼ਮੀ ਦੇ ਵਕੀਲ ਐੱਸ.ਕੇ.ਸਲੀਮ ਹਰਮਾਨ ਨੇ ਜਸਟਿਸ ਪਰਵੇਜ਼ ਦੇ ਅੱਗੇ ਅਪੀਲ ਕੀਤੀ ਸੀ ਕਿ ਸ਼ਮੀ ਨੂੰ ਵਕੀਲ ਦੇ ਜਰੀਏ ਪੇਸ਼ ਹੋਣ ਦੀ ਇਜ਼ਾਜਤ ਦਿੱਤੀ ਜਾਵੇ। ਜੱਜ ਨੇ ਹਾਲਾਂਕਿ ਕਿਹਾ ਕਿ ਕਾਨੂੰਨ ਸਾਰਿਆ ਲਈ ਬਰਾਬਰ ਹੈ ਅਤੇ ਸ਼ਮੀ ਨੂੰ ਨਿਜੀ ਤੌਰ ‘ਤੇ 15 ਜਨਵਰੀ 2019 ਨੂੰ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਸੀ। ਤੁਹਾਨੂੰ ਦੱਸ ਦਈਏ ਕਿ ਜਿਸ ਸਮੇਂ ਸ਼ਮੀ ਨੂੰ ਕੋਰਟ ‘ਚ ਪੇਸ਼ ਹੋਣਾ ਹੈ ਉਸ ਦੌਰਾਨ ਉਹ ਨਿਊਜ਼ੀਲੈਂਡ ‘ਚ ਰਹਿ ਸਕਦੇ ਹਨ। ਜਨਵਰੀ-ਫਰਵਰੀ ‘ਚ ਟੀਮ ਇੰਡੀਆ ਨੂੰ ਨਿਊਜ਼ੀਲੈਂਡ ‘ਚ ਸੀਰੀਜ਼ ਖੇਡਣੀ ਹੈ। ਅਜਿਹੇ ‘ਚ ਸ਼ਮੀ ਲਈ ਕੋਰਟ ਦਾ ਇਹ ਆਦੇਸ਼ ਮੁਸੀਬਤ ਤੋਂ ਘੱਟ ਨਹੀਂ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button