Breaking NewsD5 specialNewsPunjab

10 ਮਹੀਨਿਆਂ ਦੀ ਧੀ ‘ਤੇ ਤਰਸ ਨੀਂ ਆਇਆ, ਪਿਆਰ ‘ਚ ਅੰਨ੍ਹੀ ਹੋਈ ਮਾਂ ਦੀ ਗੰਦੀ ਕਰਤੂਤ (ਵੀਡੀਓ)

ਮਾਨਸਾ : ਇਸ਼ਕ ‘ਚ ਅੰਨੀ ਹੋ ਆਪਣੀ ਹੀ ਕੁੱਖੋਂ ਜਨਮੀ 10 ਮਹੀਨਿਆ ਦੀ ਮਾਸੂਮ ਬੱਚੀ ਦਾ, ਕੰਬਲ ਨਾਲ ਗਲਾ ਘੁੱਟ ਕੇ ਕਤਲ ਕਰਨ ਵਾਲੀ ਔਰਤ ਨੂੰ, ਅਦਾਲਤ ਨੇ ਉਸ ਦੇ ਅੰਜ਼ਾਮ ਤੱਕ ਪਹੁੰਚਾ ਦਿੱਤਾ ਹੈ। ਮਾਨਸਾ ਦੀ ਅਦਾਲਤ ਨੇ ਦੋਸ਼ੀ ਔਰਤ ਨੂੰ ਉਮਰ ਕੈਦ ਦੀ ਸਜਾ ਸੁਣਾਈ ਹੈ, ਜਦਕਿ ਔਰਤ ਦੇ ਪ੍ਰੇਮੀ ਨੂੰ ਬਾਇੱਜ਼ਤ ਬਰੀ ਕਰ ਦਿੱਤਾ। ਜਿਲਾ ਅਦਾਲਤ ਚ ਵਕੀਲ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਮਾਮਲਾ ਅਦਾਲਤ ਵਿੱਚ ਪਹੁੰਚਿਆ ਤਾਂ ਮਾਨਸਾ ਦੇ ਵਧੀਕ ਸ਼ੈਸਨ ਜੱਜ ਦਲਜੀਤ ਸਿੰਘ ਦੀ ਅਦਾਲਤ ਨੇ ਦੌਸ਼ੀ ਮਾਂ ਨੂੰ ਉਮਰ ਕੈਦ ਦੀ ਸਜਾ ਸੁਨਾਉਣ ਦੇ ਨਾਲ ਨਾਲ ਸੋਨੂੰ ਨਾਮਕ ਨੌਜਵਾਨ ਨੂੰ ਬਰੀ ਕਰ ਦਿੱਤਾ ਹੈ।

Read Also ਤਿੰਨ ਸਾਲਾ ਬੱਚੀ ਦੇ ਮੂੰਹ ‘ਚ ਚਲਾਇਆ ਪਟਾਕਾ, ਹਾਲਤ ਗੰਭੀਰ

ਅਸਲ ਵਿੱਚ ਮਾਮਲਾ ਕਰੀਬ ਚਾਰ ਸਾਲ ਪਹਿਲਾਂ ਸ਼ੁਰੂ ਹੋਇਆ, ਜਦੋਂ ਅੰਚਲ ਨਾਮੀ ਇਹ ਔਰਤ ਮਾਨਸਾ ਦੇ ਸਰਦੂਲਗੜ੍ਹ ਚ ਵਿਆਹ ਕੇ ਆਈ ਅਤੇ ਉਸਦੇ ਸੋਨੂੰ ਨਾਮਕ ਇੱਕ ਨੌਜਵਾਨ ਨਾਲ ਨਾਜਾਇਜ ਸੰਬੰਧ ਕਾਇਮ ਹੋ ਗਏ। ਵਿਆਹ ਤੋਂ ਬਾਅਦ ਘਰ ਵਿੱਚ ਲੜਕੀ ਦੇ ਪੈਦਾ ਹੋਣ ਤੇ ਜਦੋਂ ਅੰਚਲ ਦੇ ਘਰ ਵਾਲੇ ਸੋਹਨ ਲਾਲ ਨੇ ਬੱਚੀ ਦਾ ਡੀ.ਐਨ.ਏ. ਟੈਸਟ ਕਰਵਾਉਣ ਦੀ ਗੱਲ ਕੀਤੀ ਤਾਂ ਅੰਚਲ ਨੇ ਸਾਜਿਸ਼ ਤਹਿਤ ਪਿਛਲੇ ਸਾਲ 21 ਅਕਤੂਬਰ ਨੂੰ ਆਪਣੀ ਦਸ ਮਹੀਨਿਆਂ ਦੀ ਮਾਸੂਮ ਬੱਚੀ ਦਾ ਗਲਾ ਘੋਟ ਦਿੱਤਾ, ਪੁਲਿਸ ਨੇ ਮਾਮਲਾ ਸ਼ੱਕੀ ਜਾਪਦਾ ਦੇਖ ਜਦੋਂ ਔਰਤ ਤੋਂ ਸ਼ਖਤੀ ਨਾਲ ਪੁੱਛਗਿੱਛ ਕੀਤੀ, ਤਾਂ ਅੰਚਲ ਨੇ ਆਪਣੀ ਕੀਤੀ ਕਰਤੂਤ ਤੋਂ ਪਰਦਾ ਚੁੱਕ ਦਿੱਤਾ। ਫਿਲਹਾਲ ਦੋਸ਼ੀ ਔਰਤ ਜੇਲ੍ਹ ਦੀਆਂ ਸੀਖਾਂ ਪਿੱਛੇ ਪਹੁੰਚ ਚੁੱਕੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button