Breaking NewsInternationalNewsUncategorized

Huawei : CFO ਨੂੰ ਹੋ ਸਕਦੀ ਹੈ 30 ਸਾਲ ਤੱਕ ਦੀ ਸਜ਼ਾ

ਵੈਨਕੁਵਰ : ਹੁਵੇਈ ਦੀ ਸੀ.ਐੱਫ.ਓ. ਮੇਂਗ ਵਾਂਗਝਾਉ ਦੀ ਹਵਾਲਗੀ ਜੇਕਰ ਅਮਰੀਕਾ ਨੂੰ ਮਿਲਦੀ ਹੈ ਤਾਂ ਉਨ੍ਹਾਂ ਨੂੰ 30 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਸ਼ੁੱਕਰਵਾਰ ਦੀ ਸੁਣਵਾਈ ਵਿੱਚ ਮੇਂਗ ਉੱਤੇ ਲੱਗੇ ਦੋਸ਼ਾਂ ਦਾ ਖੁਲਾਸਾ ਹੋਇਆ। ਅਮਰੀਕੀ ਵਕੀਲਾਂ ਦਾ ਕਹਿਣਾ ਹੈ ਕਿ ਮੇਂਗ ਨੇ ਇਰਾਨ ਦੀ ਕੰਪਨੀ ਹੁਵੇਈ ਦੇ ਕਾਰੋਬਾਰੀ ਰਿਸ਼ਤਿਆਂ ਨੂੰ ਲੁਕੋਇਆ ਜਦਕਿ ਇਰਾਨ ‘ਤੇ ਅਮਰੀਕੀ ਰੋਕ ਲਾਗੂ ਸੀ। ਇਸ ਤਰ੍ਹਾਂ ਅਮਰੀਕਾ ਵਿੱਚ ਮੇਂਗ ਨੂੰ ਇਨ੍ਹਾਂ ਦੋਸ਼ਾਂ ਦਾ ਸਾਹਮਣਾ ਕਰਨਾ ਪਵੇਗਾ ਕਿ ਉਨ੍ਹਾਂ ਨੇ ਸਾਜਿਸ਼ ਰਚ ਕੇ ਵਿੱਤੀ ਸੰਸਥਾਨਾਂ ਨਾਲ ਧੋਖਾਧੜੀ ਕੀਤੀ।

Read Also ਓਯੋ ਨੇ ਇੰਡੀਗੋ ਦੇ ਸਾਬਕਾ ਪ੍ਰਧਾਨ ਆਦਿਤਿਅ ਘੋਸ਼ ਨੂੰ ਬਣਾਇਆ CEO

3 ਮਹੀਨੇ ਪਹਿਲਾਂ ਹੀ ਜਾਰੀ ਹੋ ਗਿਆ ਸੀ ਗ੍ਰਿਫਤਾਰੀ ਵਰੰਟ

ਮੇਂਗ ਦੇ ਖਿਲਾਫ ਕੈਨਡਾ ਵਿੱਚ 22 ਅਗਸਤ ਨੂੰ ਹੀ ਗ੍ਰਿਫਤਾਰੀ ਵਰੰਟ ਜਾਰੀ ਹੋ ਚੁੱਕੇ ਹਨ। ਸ਼ੁੱਕਰਵਾਰ ਨੂੰ ਮੇਂਗ ਦੀ ਜ਼ਮਾਨਤ ਅਰਜੀ ‘ਤੇ ਸੁਣਵਾਈ ਦੇ ਦੌਰਾਨ ਇਹ ਗੱਲ ਸਾਹਮਣੇ ਆਈ। ਅਗਲੀ ਸੁਣਵਾਈ ਸੋਮਵਾਰ ਨੂੰ ਹੋਵੇਗੀ ਮੇਂਗ ਦੀ ਗ੍ਰਿਫਤਾਰੀ 1 ਦਿਸੰਬਰ ਨੂੰ ਹੋਈ। ਅਮਰੀਕਾ ਦੀ ਅਪੀਲ ‘ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਅਮਰੀਕਾ-ਚੀਨ ‘ਚ ਵੱਧ ਸਕਦੀ ਹੈ ਦਰਾਰ

ਮੇਂਗ ਦੀ ਗ੍ਰਿਫ਼ਤਾਰੀ ਪਿਛਲੇ ਸ਼ਨੀਵਾਰ ਨੂੰ ਹੋਈ ਸੀ ਉਸੇ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ-ਜਿਨਪਿੰਗ ਜੀ-20 ਅਰਜੇਨਟੀਨਾ ਵਿੱਚ ਮੁਲਾਕਾਤ ਕਰ ਰਹੇ ਸਨ। ਦੋਵਾਂ ਦੇਸ਼ਾਂ ਦੇ ਵਿੱਚ ਟ੍ਰੇਡ ਵਾਰ 90 ਦਿਨ ਟਾਲਣ ਉੱਤੇ ਸਹਿਮਤੀ ਬਣੀ ਸੀ । ਵੀਰਵਾਰ ਨੂੰ ਮੇਂਗ ਦੀ ਗ੍ਰਿਫ਼ਤਾਰੀ ਦੀ ਖਬਰ ਸਾਹਮਣੇ ਆਈ। ਚੀਨ ਨੇ ਇਸ ‘ਤੇ ਇਤਰਾਜ਼ ਜਤਾਉਂਦੇ ਹੋਏ ਤੁਰੰਤ ਰਿਹਾਈ ਦੀ ਮੰਗ ਕੀਤੀ ਸੀ।

ਅਮਰੀਕੀ ਅਧਿਕਾਰੀਆਂ ਨੇ ਕਿਹਾ ਸੀ ਕਿ ਟਰੰਪ ਨੂੰ ਮੇਂਗ ਦੀ ਗ੍ਰਿਫ਼ਤਾਰੀ ਦੇ ਬਾਰੇ ਜਾਣਕਾਰੀ ਨਹੀਂ ਸੀ। ਉੱਧਰ ਹੁਵੇਈ ਇਸ ਗੱਲ ‘ਤੇ ਜ਼ੋਰ ਦੇ ਰਿਹਾ ਹੈ ਕਿ ਗ੍ਰਿਫ਼ਤਾਰੀ ਵਾਰੰਟ ਕਈ ਮਹੀਨੇ ਪਹਿਲਾਂ ਹੀ ਜਾਰੀ ਹੋ ਗਿਆ ਸੀ ਇਹ ਕੁੱਝ ਮਿੰਟਾਂ ਦਾ ਫੈਸਲਾ ਨਹੀਂ ਸੀ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button