Breaking NewsIndiaNews

ਓਯੋ ਨੇ ਇੰਡੀਗੋ ਦੇ ਸਾਬਕਾ ਪ੍ਰਧਾਨ ਆਦਿਤਿਅ ਘੋਸ਼ ਨੂੰ ਬਣਾਇਆ CEO

ਨਵੀਂ ਦਿੱਲੀ : ਇੰਡੀਗੋ ਦੇ ਸਾਬਕਾ ਪ੍ਰਧਾਨ ਆਦਿਤ‍ਯ ਘੋਸ਼ ਨੂੰ ਓਯੋ ਹੋਟਲ‍ਸ ਦਾ ਸੀਈਓ ਨਿਯੁਕ‍ਤ ਕੀਤਾ ਗਿਆ ਹੈ। ਉਹ ਭਾਰਤ ਅਤੇ ਸਾਊਥ ਏਸ਼ੀਆ ਮਾਰਕਿਟ ਦਾ ਕੰਮ ਦੇਖਣਗੇ। ਕੰਪਨੀ ਦਾ ਕਹਿਣਾ ਹੈ ਕਿ ਘੋਸ਼ ਦੀ ਨਿਯੁਕਤੀ ਇਸ ਸਾਲ 1 ਦਸੰਬਰ ਤੋਂ ਲਾਗੂ ਹੋਵੇਗੀ। ਘੋਸ਼ ਓਯੋ ਦੇ ਬਾਨੀ ਅਤੇ ਗਰੁੱਪ ਸੀ. ਈ. ਓ. ਰਿਤੇਸ਼ ਅਗਰਵਾਲ ਨੂੰ ਰਿਪੋਰਟ ਕਰਨਗੇ। ਘੋਸ਼ ਦੇ ਕੋਲ 21 ਸਾਲ ਦਾ ਪੇਸ਼ੇਵਰ ਤਜਰਬਾ ਹੈ।

Read Also ਆਡੀ ਕਾਰ ਕੰਪਨੀ ਦਾ CEO ਗ੍ਰਿਫਤਾਰ

ਉਨ੍ਹਾਂ ਨੂੰ ਭਾਰਤ, ਨੇਪਾਲ ਅਤੇ ਦੱਖਣ ਏਸ਼ੀਆ ਦੇ ਹੋਰ ਨਵੇਂ ਬਾਜ਼ਾਰਾਂ ’ਚ ਓਯੋ ਹੋਟਲਸ ਦੇ ਕਾਰੋਬਾਰ ਨੂੰ ਦੇਖਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਅਗਰਵਾਲ ਨੇ ਵਿਸ਼ਵਾਸ ਜਤਾਇਆ ਹੈ ਕਿ ਘੋਸ਼ ਕੰਪਨੀ ਨੂੰ ‘ਨਵਾਂ ਸਟੈਂਡ ਦੇਣ ‘ਚ ਮਦਦ ਕਰ ਸਕਣਗੇ।’ ਘੋਸ਼ ਨੇ ਕਿਹਾ ਕਿ ਉਹ ਇਸ ਜ਼ਿੰਮੇਵਾਰੀ ਨੂੰ ਸੰਭਾਲ ਕੇ ਬਹੁਤ ਖੁਸ਼ ਹਨ। ਓਯੋ ਦੇ ਹੋਟਲਾਂ ਦਾ ਨੈੱਟਵਰਕ ਭਾਰਤ, ਚੀਨ, ਮਲੇਸ਼ੀਆ, ਨੇਪਾਲ, ਬ੍ਰਿਟੇਨ, ਅਤੇ ਇੰਡੋਨੇਸ਼ੀਆ ਦੇ 500 ਸ਼ਹਿਰਾਂ ਤੱਕ ਫੈਲ ਚੁੱਕਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button