NewsNews of PunjabPunjabPunjabPunjab News

ਦੋ ਮਹੀਨੇ ਤੱਕ ਔਰਤ ਨੂੰ ਅਗਵਾ ਕਰਕੇ ਗੈਂਗਰੇਪ

ਸੰਗਰੂਰ ਜ਼ਿਲ੍ਹੇ ਵਿੱਚ ਇੱਕ ਔਰਤ ਨੂੰ ਦੋ ਮਹੀਨੇ ਤੱਕ ਬੰਧਕ ਬਣਾ ਕੇ ਸਮੂਹਿਕ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਸ਼ਿਕਾਇਤ ਦੇ ਆਧਾਰ ‘ਤੇ ਇੱਕ ਔਰਤ ਸਮੇਤ ਤਿੰਨ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਸੰਗਰੂਰ ਦੀ ਰਹਿਣ ਵਾਲੀ ਇੱਕ ਔਰਤ ਬੀਤੀ 27 ਅਗਸਤ ਨੂੰ ਘਰੋਂ ਗੁੱਸੇ ਵਿੱਚ ਮਸਤੂਆਣਾ ਸਾਹਿਬ ਚਲੀ ਗਈ ਅਤੇ ਉਸ ਨੂੰ ਇਹ ਕਹਿ ਕੇ ਟੈਂਪੂ ਨਾਲ ਲੈ ਗਿਆ ਕਿ ਉਹ ਬਿਨਾਂ ਪੈਸੇ ਦਿੱਤੇ ਉਸ ਦੀ ਭੈਣ ਕੋਲ ਉਸ ਦੇ ਪਿੰਡ ਬਾਲੀ ਛੱਡ ਆਵੇਗਾ, ਔਰਤ ਕੋਲ ਜਾਣ ਦਾ ਕੋਈ ਕਿਰਾਇਆ ਨਹੀਂ ਹੈ ਸੀ।ਉਕਤ ਟੈਂਪੂ ਚਾਲਕ ਪੀੜਤਾ ਨੂੰ ਸੰਗਰੂਰ ਸਥਿਤ ਇਕ ਬਸਤੀ ‘ਚ ਲੈ ਗਿਆ, ਜਿੱਥੇ ਦੋ ਮਹੀਨੇ ਤੱਕ ਟੈਂਪੂ ਵਾਲਾ ਅਤੇ ਉਸ ਦਾ ਇੱਕ ਸਾਥੀ ਔਰਤ ਨੂੰ ਬੰਧਕ ਬਣਾ ਕੇ ਬਲਾਤਕਾਰ ਕਰਦੇ ਰਹੇ। ਕਿਸੇ ਤਰ੍ਹਾਂ ਉਕਤ ਔਰਤ ਉਨ੍ਹਾਂ ਦੇ ਚੁੰਗਲ ‘ਚੋਂ ਬਚ ਕੇ ਮਾਨਸਾ ‘ਚ ਆਪਣੀ ਭੈਣ ਕੋਲ ਗਈ ਅਤੇ ਆਪਣੀ ਭੈਣ ਨੂੰ ਆਪਣੇ ਦੁਖੜੇ ਸੁਣਾਏ। ਪੀੜਤ ਨੇ ਆਪਣੀ ਸ਼ਿਕਾਇਤ ਥਾਣਾ-1 ਸੰਗਰੂਰ ਵਿਖੇ ਦਰਜ ਕਰਵਾਈ ਹੈ। ਇਸ ਮਗਰੋਂ ਪੁਲੀਸ ਨੇ ਉਸ ਦੇ ਬਿਆਨਾਂ ਦੇ ਆਧਾਰ ‘ਤੇ ਬਲਜਿੰਦਰ ਕੌਰ, ਹਰਜਿੰਦਰ ਸਿੰਘ ਗਗਨ ਅਤੇ ਗੁਰਪ੍ਰੀਤ ਸਿੰਘ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button