Breaking NewsD5 specialNewsPress ReleasePunjabPunjab Officials

ਕੋਵੀਸ਼ੀਲਡ ਮੁੱਕਣ ਅਤੇ ਕੋਵੈਕਸੀਨ ਦੇ ਇਕ ਦਿਨ ਦੇ ਬਚੇ ਸਟਾਕ ਦੇ ਮੱਦੇਨਜ਼ਰ ਮੁੱਖ ਮੰਤਰੀ ਨੇ ਕੇਂਦਰ ਨੂੰ ਕੋਵਿਡ ਵੈਕਸੀਨ ਦੀ ਹੋਰ ਸਪਲਾਈ ਲਈ ਆਖਿਆ

ਚੰਡੀਗੜ੍ਹ:ਪੰਜਾਬ ਵਿੱਚ ਕੋਵੀਸ਼ੀਲਡ ਮੁੱਕਣ ਅਤੇ ਕੋਵੈਕਸੀਨ ਦੇ ਸਿਰਫ਼ ਇੱਕ ਦਿਨ ਦੇ ਬਚੇ ਸਟਾਕ ਦੀ ਸਥਿਤੀ ਨੂੰ ਵੇਖਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਮੁੜ ਕੇਂਦਰ ਵੱਲੋਂ ਵੈਕਸੀਨ ਦੀ ਸਪਲਾਈ ਵਧਾਏ ਜਾਣ ਦੀ ਲੋੜ ‘ਤੇ ਜ਼ੋਰ ਦਿੱਤਾ।ਅਧਿਕਾਰੀਆਂ ਨੂੰ ਪੰਜਾਬ ਦੇ ਵੈਕਸੀਨ ਕੋਟੇ ਨੂੰ ਵਧਾਉਣ ਲਈ ਕੇਂਦਰ ਨਾਲ ਲਗਾਤਾਰ ਜ਼ੋਰਦਾਰ ਤਰੀਕੇ ਨਾਲ ਰਾਬਤਾ ਕਾਇਮ ਰੱਖਣ ਦੀਆਂ ਹਦਾਇਤਾਂ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਵੱਖ-ਵੱਖ ਖੇਤਰਾਂ ਦੇ ਹੌਲੀ-ਹੌਲੀ ਖੁੱਲ੍ਹਣ ਅਤੇ ਇਨ੍ਹਾਂ ਨਾਲ ਜੁੜੇ ਲੋਕਾਂ ਨੂੰ ਘੱਟੋ-ਘੱਟ ਕੋਵਿਡ ਵੈਕਸੀਨ ਦੀ ਇੱਕ ਖੁਰਾਕ ਲੱਗੇ ਹੋਣ ਨੂੰ ਨਿਯਮਿਤ ਰੱਖਣ ਲਈ ਸਪਲਾਈ ਵਿੱਚ ਵਾਧਾ ਬਹੁਤ ਜ਼ਰੂਰੀ ਹੈ।

ਮੁੱਖ ਮੰਤਰੀ ਕੈਪਟਨ ਦਾ ਵੱਡਾ ਫੈਸਲਾ,ਲੋਕਾਂ ਦੇ ਦੁੱਖ ਕਰਤੇ ਦੂਰ || D5 Channel Punjabi

ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਵਿੱਚ ਪਹਿਲਾਂ ਹੀ 83 ਲੱਖ ਦੇ ਕਰੀਬ ਯੋਗ ਵਿਅਕਤੀਆਂ (ਕੁੱਲ ਅਬਾਦੀ ਦਾ 27 ਫ਼ੀਸਦੀ ਦੇ ਕਰੀਬ) ਨੂੰ ਵੈਕਸੀਨ ਲਗਾਈ ਜਾ ਚੁੱਕੀ ਹੈ ਅਤੇ ਵੈਕਸੀਨ ਦੇ ਸਟਾਕ ਦੀ ਵਰਤੋਂ ਸੁਲਝੇ ਤਰੀਕੇ ਨਾਲ ਬਿਨ੍ਹਾਂ ਵਿਅਰਥ ਗਵਾਏ ਕੀਤੀ ਜਾ ਰਹੀ ਹੈ। ਕੋਵਿਡ ਸਮੀਖਿਆ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਢੁੱਕਵੀਂ ਸਪਲਾਈ ਮਿਲਣ ‘ਤੇ ਪੰਜਾਬ ਇਕ ਦਿਨ ਵਿੱਚ ਛੇ ਲੱਖ ਤੋਂ ਵਧੇਰੇ ਖੁਰਾਕਾਂ ਦੀ ਵਰਤੋਂ ਕਰਨ ਦੇ ਸਮਰੱਥ ਹੈ। ਉਨ੍ਹਾਂ ਦੱਸਿਆ ਕਿ ਸੂਬੇ ਅੰਦਰ 70 ਲੱਖ ਲੋਕਾਂ ਨੂੰ ਪਹਿਲੀ ਅਤੇ 13 ਲੱਖ ਲੋਕਾਂ ਨੂੰ ਦੂਜੀ ਖੁਰਾਕ ਲਗਾਈ ਜਾ ਚੁੱਕੀ ਹੈ।
ਮੁੱਖ ਸਕੱਤਰ ਵਿਨੀ ਮਹਾਜਨ ਨੇ ਮੀਟਿੰਗ ਦੌਰਾਨ ਦੱਸਿਆ ਕਿ ਵੈਕਸੀਨ ਦੀ ਵਧੇਰੇ ਉਪਲੱਬਧਤਾ ਲਈ ਪ੍ਰਸ਼ਾਸਨ ਕੇਂਦਰ ਸਰਕਾਰ ਨਾਲ ਰਾਬਤੇ ਵਿੱਚ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button