InternationalTop News

Germany ਵਿੱਚ ਨੌਕਰ ਤੇ ਪਾਠੀ ਬਣ ਕੇ ਪੰਜਾਬੀ ਸਿੱਖ ਨੇ ਮਾਰੀ 80 ਲੱਖ ਦੀ ਠੱਗੀ

ਜਰਮਨੀ ਦੇ ਸ਼ਹਿਰਾਂ ਹੈਮਬਰਗ ਅਤੇ ਵੇਨਹਾਈਮ ਦੇ ਗੁਰਦੁਆਰਿਆਂ ਵਿੱਚ ਸੇਵਾਦਾਰ ਅਤੇ ਪਾਠੀ ਵਜੋਂ ਰਹਿ ਕੇ ਪੰਜਾਬੀ ਮੂਲ ਦੇ ਇੱਕ ਵਿਅਕਤੀ ਵੱਲੋਂ ਸੰਗਤ ਨਾਲ ਲਗਭਗ 80,000 ਯੂਰੋ (ਭਾਵ ਕਰੀਬ 80 ਲੱਖ ਰੁਪਏ) ਦੀ ਠੱਗੀ ਮਾਰਨ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ। ਪੰਜਾਬ ਦੇ ਬਰਨਾਲਾ ਅਧੀਨ ਪੈਂਦੇ ਪਿੰਡ ਮਾਂਗੇਵਾਲ ਦੇ ਰਹਿਣ ਵਾਲੇ ਇਸ ਦੋਸ਼ੀ ਦੀ ਪਛਾਣ ਅਮਰਜੀਤ ਸਿੰਘ ਵਜੋਂ ਹੋਈ ਹੈ, ਜੋ ਕਿ ਦੋਹਰੀ ਪਛਾਣ ਅਤੇ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਲੋਕਾਂ ਨੂੰ ਧੋਖਾ ਦੇ ਰਿਹਾ ਸੀ।ਜਰਮਨੀ ਦੀ ਸਿੱਖ ਸੰਗਤ ਅਤੇ ਪ੍ਰਬੰਧਕਾਂ ਵੱਲੋਂ ਜਾਰੀ ਕੀਤੀ ਗਈ ਵੀਡੀਓ ਵਿੱਚ ਖੁਲਾਸਾ ਕੀਤਾ ਗਿਆ ਹੈ ਕਿ ਦੋਸ਼ੀ ਨੇ ਪਹਿਲਾਂ ਹੈਮਬਰਗ ਦੇ ਗੁਰਦੁਆਰੇ ਵਿੱਚ ਕਰੀਬ ਇੱਕ ਸਾਲ ਸੇਵਾਦਾਰ ਵਜੋਂ ਕੰਮ ਕਰਦਿਆਂ ਸੰਗਤ ਦਾ ਵਿਸ਼ਵਾਸ ਜਿੱਤਿਆ ਅਤੇ ਲਗਭਗ 50,000 ਤੋਂ 60,000 ਯੂਰੋ ਲੈ ਕੇ ਫਰਾਰ ਹੋ ਗਿਆ। ਇਸ ਤੋਂ ਬਾਅਦ ਉਸਨੇ ਵੇਨਹਾਈਮ ਦੇ ਗੁਰਦੁਆਰੇ ਨੂੰ ਆਪਣਾ ਨਿਸ਼ਾਨਾ ਬਣਾਇਆ ਅਤੇ ਆਪਣੀ ਭੈਣ ਦੀ ਬਿਮਾਰੀ, ਬੱਚੇ ਦੀ ਬੇਬਸੀ ਅਤੇ ਪਿਤਾ ਦੇ ਇਲਾਜ ਦਾ ਝੂਠਾ ਡਰਾਮਾ ਰਚ ਕੇ ਉੱਥੋਂ ਦੀ ਸੰਗਤ ਨਾਲ ਵੀ 20,000 ਤੋਂ 25,000 ਯੂਰੋ ਦੀ ਠੱਗੀ ਮਾਰ ਲਈ।ਦੋਹਰੀ ਪਛਾਣ ਅਤੇ ਫਰਜ਼ੀਵਾੜਾ:ਸੰਗਤ ਦੀ ਪੜਤਾਲ ਵਿੱਚ ਸਾਹਮਣੇ ਆਇਆ ਕਿ ਦੋਸ਼ੀ ਕੋਲ ਵੱਖ-ਵੱਖ ਨਾਵਾਂ ਨਾਲ ਪਾਸਪੋਰਟ ਮੌਜੂਦ ਹਨ। ਭਾਰਤੀ ਪਾਸਪੋਰਟ ਵਿੱਚ ਉਸਦਾ ਨਾਮ ਅਮਰਜੀਤ ਸਿੰਘ (ਪਤਾ: ਪਿੰਡ ਮਾਂਗੇਵਾਲ, ਬਰਨਾਲਾ) ਹੈ, ਜਦੋਂ ਕਿ ਉਹ ਇਤਾਲਵੀ ਨਾਗਰਿਕਤਾ ਵਾਲੇ ਪਾਸਪੋਰਟ ‘ਤੇ ਹਰਪ੍ਰੀਤ ਸਿੰਘ ਵਜੋਂ ਵੀ ਪਛਾਣ ਰੱਖਦਾ ਹੈ। ਜਦੋਂ ਵੀ ਉਸਦੀ ਠੱਗੀ ਦਾ ਪਰਦਾਫਾਸ਼ ਹੁੰਦਾ ਸੀ ਜਾਂ ਕੋਈ ਵੀਡੀਓ ਵਾਇਰਲ ਹੁੰਦੀ ਸੀ, ਤਾਂ ਉਹ ਆਪਣੇ ਨੈੱਟਵਰਕ ਰਾਹੀਂ ਸੋਸ਼ਲ ਮੀਡੀਆ ‘ਤੇ ਆਪਣੀ ਮੌਤ ਦੀਆਂ ਝੂਠੀਆਂ ਅਫ਼ਵਾਹਾਂ ਫੈਲਾ ਕੇ ਨਵੇਂ ਭੇਸ ਵਿੱਚ ਗਾਇਬ ਹੋ ਜਾਂਦਾ ਸੀ।ਪੀੜਤ ਸੰਗਤ ਨੇ ਇਸ ਠੱਗ ਦੇ ਸਾਰੇ ਪਤੇ, ਫ਼ੋਟੋਆਂ ਅਤੇ ਸਬੂਤ ਜਨਤਕ ਕਰ ਦਿੱਤੇ ਹਨ ताकि ਵਿਦੇਸ਼ਾਂ ਅਤੇ ਪੰਜਾਬ ਵਿੱਚ ਹੋਰ ਲੋਕ ਇਸ ਤਰ੍ਹਾਂ ਦੇ ਧੋਖੇਬਾਜ਼ਾਂ ਦਾ ਸ਼ਿਕਾਰ ਹੋਣ ਤੋਂ ਬਚ ਸਕਣ। ਸੰਗਤ ਨੇ ਅਪੀਲ ਕੀਤੀ ਹੈ ਕਿ ਆਪਣੀ ਮਿਹਨਤ ਦੀ ਕਮਾਈ ਦਾ ਦਾਨ ਜਾਂ ਸੇਵਾ ਹਮੇਸ਼ਾ ਪੂਰੀ ਪੜਤਾਲ ਅਤੇ ਭਰੋਸੇਯੋਗ ਥਾਵਾਂ ‘ਤੇ ਹੀ ਕੀਤੀ ਜਾਵੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button