IndiaTop News

ਚਰਚ ਦੇ ਪਾਦਰੀ ਖਿਲਾਫ ਪੋਕਸੋ ਤਹਿਤ ਮਾਮਲਾ ਦਰਜ

ਭਾਰਤ ਦੇੇਸ਼ ਦੇ ਸੂਬੇ ਕਰਨਾਟਕ  ਦੇ ਮੰਗਲੁਰੂ ਵਿਖੇ ਪਾਦਰੀ ਵਿਰੁੱਧ ਨਾਬਾਲਗ ਲੜਕਿਆਂ ਦੇ ਜਿਨਸੀ ਸ਼ੋਸ਼ਣ ਮਾਮਲੇ ਤਹਿਤ ਐਫ. ਆਈ. ਆਰ. ਦਰਜ ਕੀਤੀ ਗਈ ਹੈ ।
ਮਿਲੀ ਜਾਣਕਾਰੀ ਅਨੁਸਾਰ ਕਰਨਾਟਕ ਦੇ ਮੰਗਲੁਰੂ `’ਚ ਚਰਚ ਦੇ ਜਿਸ ਇਕ ਪਾਦਰੀ ਖਿਲਾਫ ਨਾਬਾਲਗ ਲੜਕਿਆਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ‘ਚ ਬੱਚਿਆਂ ਨੂੰ ਜਿਨਸੀ ਅਪਰਾਧਾਂ ਤੋਂ ਸੁਰੱਖਿਆ (ਪੋਕਸੋ) ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਵਿਚ ਮੁਲਜ਼ਮ ਦੀ ਪਛਾਣ ਫਾਦਰ ਸਿਪ੍ਰਿਯਨ ਪਿੰਟੋ ਵਜੋਂ ਹੋਈ ਹੈ, ਜੋ ਮੰਗਲੁਰੂ ਦੇ ਵੈਲੇਂਸੀਆ ਸਥਿਤ ਸੇਂਟ ਵਿੰਸੈਂਟ ਫੇਰਰ ਚਰਚ ਨਾਲ ਜੁੜੇ ਹੋਏ ਹਨ ।
ਪ੍ਰਾਪਤ ਸੂਚਨਾ ਮੁਤਾਬਕ ਇਹ ਮਾਮਲਾ ਚਰਚ ‘ਚ ਨਿਯਮਿਤ ਤੌਰ ‘ਤੇ ਆਉਣ ਵਾਲੇ ਨਾਬਾਲਗ ਲੜਕਿਆਂ ਨਾਲ ਹੋਏ ਜਿਨਸੀ ਦੁਰਵਿਵਹਾਰ ਦੀ ਸਿ਼ਕਾਇਤ ਤੋਂ ਬਾਅਦ ਦਰਜ ਕੀਤਾ ਗਿਆ ਹੈ । ਸਿ਼ਕਾਇਤ ਅਨੁਸਾਰ ਪਾਦਰੀ ਨੇ ਕਥਿਤ ਤੌਰ `ਤੇ ਇਕ ਲੜਕੇ ਨੂੰ ਚਰਚ ਕੰਪਲੈਕਸ ਦੇ ਕਮਰਿਆਂ ਵਿਚ ਲਿਜਾ ਕੇ ਕਈ ਵਾਰ ਉਸ ਨਾਲ ਅਣਉਚਿਤ ਸਰੀਰਕ ਹਰਕਤਾਂ ਕੀਤੀਆਂ । ਪੀੜਤ ਲੜਕੇ ਨੇ ਆਪਣੇ ਦੋਸਤਾਂ ਨੂੰ ਇਸ ਬਾਰੇ ਦੱਸਿਆ, ਜਿਸ ਤੋਂ ਬਾਅਦ ਹੋਰ ਲੜਕਿਆਂ ਨੇ ਵੀ ਇਸੇ ਤਰ੍ਹਾਂ ਦੇ ਅਨੁਭਵਾਂ ਦਾ ਖੁਲਾਸਾ ਕੀਤਾ। ਇਹ ਮਾਮਲਾ ਉਦੋਂ ਸਾਹਮਣੇ ਆਇਆ, ਜਦੋਂ ਪੀੜਤ ਲੜਕੇ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਇਸ ਬਾਰੇ ਦੱਸਿਆ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button