Breaking NewsInternationalNews

ਇਸ ਦੇਸ਼ ‘ਚ ਵਿਦਿਆਰਥੀਆਂ ਦੀ ਸੁਰੱਖਿਆ ਲਈ ਅਧਿਆਪਕਾਂ ਨੂੰ ਦਿੱਤੀਆਂ ਜਾਣਗੀਆਂ ਬੰਦੂਕਾਂ

ਵਾਸ਼ਿੰਗਟਨ : ਅਮਰੀਕੀ ਦੇ ਸਕੂਲਾਂ ‘ਚ ਵਧ ਰਹੀਆਂ ਗੋਲੀਬਾਰੀ ਦੀਆਂ ਘਟਨਾਵਾਂ ਨੂੰ ਠੱਲ ਪਾਉਣ ਲਈ ਤੇ ਵਿਦਿਆਰਥੀਆਂ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਰੱਖਣ ਲਈ ਹੱਲ ਲੱਭਣ ਸਬੰਧ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਗਠਿਤ ਕੀਤੀ ਕਮਿਸ਼ਨ ਨੇ ਅਧਿਆਪਕਾਂ ਨੂੰ ਬੰਦੂਕ ਦੇਣ ਦੇ ਨਾਲ ਹੀ ਸਾਬਕਾ ਫੌਜੀਆਂ ਨੂੰ ਗਾਰਡ ਦੇ ਅਹੁਦੇ ‘ਤੇ ਰੱਖਣ ਦੀ ਸਿਫਾਰਸ਼ ਕੀਤੀ ਹੈ। ਕਮਿਸ਼ਨ ਨੇ ਬੰਦੂਕ ਖਰੀਦਣ ਦੀ ਘੱਟੋ ਘੱਟ ਉਮਰ ਸੀਮਾ ‘ਚ ਵਾਧਾ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਸਕੂਲਾਂ ‘ਚ ਗੋਲੀਬਾਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਬੰਦੂਕ ਉਨ੍ਹਾਂ ਪਰਿਵਾਰ ਜਾਂ ਦੋਸਤਾਂ ਤੋਂ ਹੀ ਮਿਲਦੀਆਂ ਹਨ।

Read Also ਪੀ.ਜੀ. ‘ਚ ਰਹਿੰਦੇ ਵਿਦਿਆਰਥੀਆਂ ਤੋਂ ਮਿਲੇ ਹਥਿਆਰ

ਫਰਵਰੀ 2018 ‘ਚ ਫਲੋਰੀਡਾ ਦੇ ਸਟੋਨਮੈਨ ਡਗਲਸ ਹਾਈ ਸਕੂਲ ‘ਚ ਇਕ ਸਾਬਕਾ ਵਿਦਿਆਰਥੀ ਵੱਲੋਂ 17 ਵਿਦਿਆਰਥੀਆਂ ‘ਤੇ ਗੋਲੀਆਂ ਬਰਸਾਈਆਂ ਸਨ ਜਿਸ ਤੋਂ ਬਾਅਦ ਡੋਨਲਡ ਟਰੰਪ ਨੇ ਸਿੱਖਿਆ ਮੰਤਰੀ ਬੇਸਟੀ ਡਾਵੋਸ ਦੀ ਅਗਵਾਈ ‘ਚ ਸਕੂਲ ਸੇਫਟੀ ਪੈਨਲ ਦਾ ਗਠਨ ਕੀਤਾ ਸੀ। ਦੁਨੀਆ ਭਰ ‘ਚ ਇਸ ਘਟਨਾ ਨੂੰ ਲੈ ਕੇ ਅਮਰੀਕਾ ‘ਚ ਬੰਦੂਕ ਰੱਖਣ ਦੇ ਸੱਭਿਆਚਾਰ ‘ਤੇ ਕੰਟਰੋਲ ਲਈ ਵੱਡੇ ਪੈਮਾਨੇ ‘ਤੇ ਵਿਰੋਧ ਪ੍ਰਦਰਸ਼ਨ ਹੋਏ ਸਨ।

ਮੰਗਲਵਾਰ ਨੂੰ ਟਰੰਪ ਨੂੰ ਸੌਪੀ 180 ਪੰਨਿਆਂ ਦੀ ਰਿਪੋਰਟ ‘ਚ ਕਮਿਸ਼ਨ ਨੇ ਸਕੂਲ ‘ਚ ਤਾਇਨਾਤ ਵੱਖ-ਵੱਖ ਕਰਮਚਾਰੀਆਂ ਨੂੰ ਬੰਦੂਕ ਨਾਲ ਲੈਸ ਕਰਨ ਦਾ ਸੁਝਾਅ ਦਿੱਤਾ। ਰਿਪੋਰਟ ‘ਚ ਇਹ ਵੀ ਕਿਹਾ ਹੈ ਕਿ ਸਿੱਖਿਆ ਵਿਭਾਗ ਗਾਰਡ ਸਮੇਤ ਹੋਰ ਅਹੁਦਿਆਂ ‘ਤੇ ਸੈਨਾ ਅਤੇ ਪੁਲਿਸ ਬਲ ਤੋਂ ਸੇਵਾ ਮੁਕਤ ਹੋਣ ਵਾਲੇ ਅਫਸਰਾਂ ਦੀ ਤਾਇਨਾਤੀ ਕਰ ਸਕਦਾ ਹੈ। ਇਹ ਅਫਸਰ ਨਾ ਸਿਰਫ ਸੁਰੱਖਿਆ ਵਿਵਸਥਾ ਵਧਾਉਣ ‘ਚ ਮਦਦਗਾਰ ਹੋਣਗੇ, ਸਗੋਂ ਪ੍ਰਭਾਵੀ ਅਧਿਆਪਕ ਬਣਕੇ ਵੀ ਸਾਹਮਣੇ ਆ ਸਕਦੇ ਹਨ। ਦੂਜੇ ਪਾਸੇ ਇਸ ਸਬੰਧੀ ਡੈਮੋਕ੍ਰੇਟਕ ਵੱਲੋਂ ਸਖਤ ਆਲੋਚਨਾ ਕੀਤੀ ਜਾ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button